ਜੋਦੜੀ ਦਸਹੁੰ ਅਵਤਾਰਿ ਪਾਸਿ

Posted: July 10, 2014 in Dalvir Gill, Dalvir Gill, Poetry, Writer
Tags: , ,

jod'rHi

ਅਕਾਲ-ਨਿਰੂਪ ਵਿੱਚ ਕਾਲ ਆ
ਘੁੱਪ ਹਨੇਰ ਨਿਗਲਿਆ ਚਾਨਣ ਹੁਣ ਕਲਾ ਧਾਰ

ਨਤਮਸਤ ਮਤਸਯ ਪ੍ਰਗਟਾਉ ਸਤਯ
ਲੈ ਸਪਤ-ਰੂਹ ਜੜ੍ਹੀ-ਬੀਜ ਸਬੂੰਹ ਕਰਵਾਉ ਪਾਰ

ਕਰੀਮ ਕੂਰਮ੍ਯ ਆਧਾਰਿਦਾਨ ਦੇ
ਸੁਰੋਸੁਰ ਤਿਆਰ ਮੰਥੈ ਮਾਰੋ ਮਾਰ ਅਵਸੰਨ ਮੰਦਾਰ

ਪਤਨ ਪ੍ਰਿਥਵਿ ਅਥਾਹ ਕਿਥੁ ਵਲ ਵਰਾਹੁ
ਹੇ ਨੀਲਾਕਾਰੁ ਤੇਰੋ ਦੋਏ ਦਾੜ੍ਹ ਲੈ ਪਕੜ੍ਹ ਉਬਾਰ

ਅਵਾਕ ਭਗਤ ਖੜ੍ਹਾ ਵੈਰੀ ਚਤੁਰ ਬੜਾ
ਦੇ ਨਖਿ ਲਿਸ਼ਕਾਰ ਹੇ ਸਿੰਘ-ਪੁਰਸ਼ੋਤਮ ਬੁਲਾਉ ਇਹਨੂੰ ਪਾਰ

ਹੋਇਆ ਚਪਟ ਬ੍ਰਹਮਾਂਡ ਤ੍ਰੇਤੇ ਕਲਿ-ਕਾਂਡ
ਮਹਾਂਬਲਿ ਅਹੰਕਾਰ ਗੁੰਗ ਸ਼ੁਕ੍ਰਚਾਰ ਢਾਈ ਡਿੰਘ ਮਾਰ

ਛਤ੍ਰੀ ਮਲਿ ਭਖੈ ਭਾਖਾ ਮਲੇਸ਼ ਕਥੈ
ਪਰਸ਼ੁ ਤੇਰੇ ਹੱਥ ਹਿੱਤ ਪਰਸੁਆਰਥ ਹੁਣ ਕਰ ਪ੍ਰਹਾਰ

ਰਮਿ ਰਮੈ ਰਾਮੁ ਸਭ ਠਉਰ ਗਾਂਵ
ਹੂਆ ਜਗਮਾਤਿਹਾਰ ਹੋ ਸਿੰਧ ਪਾਰ ਅਸੁਰ ਨਾਭਿ ਪਾੜੁ

ਉੱਜੜੇ ਵੱਗ ਜਾਣ ਫਿਰਿ ਛੇੜੁ ਤਾਣੁ
ਵਾਸੁ-ਕੁਟੁੰਬ ਫਟੇ ਦੇਖ ਕੰਸ ਹਸੈ ਵਿਰਾਟਿ ਫਿਰਿ ਵਿਸ੍ਵਰੂਪ ਧਾਰੁ

ਗੂੰਜੈ ਗੋਬਿੰਦਿਗੀਤ ਅਨਾਹਦ ਸਰਬਮੀਤ
ਸੱਤੂ-ਭੇਟੁ ਹੋ ਮਥੁਰਾਪਤਿ ਗੋਪਿ ਪਰਮਾਗਤਿ ਰਾਧੈ ਗਲਿ ਪੁਸ਼ਪਹਾਰੁ

ਹੇ ਅਰਥ-ਸਿੱਧ ਕਰੂੰ ਬਿਨਤਿ ਕਿਹ ਬਿਧ
ਮੈਂ ਦੂਈ ਜੋਹਾਂ ਫਿਰਿ ਇਕੁ ਹੋਹਾਂ ਜਾਣਿ ਆਤਮਿ-ਸਾਰੁ

ਹੇ ਜਗਤਨਾਥ ਹੇ ਪ੍ਰਾਣਾਧਾਰ
ਤਮਸ ਗੰਭੀਰ ਤੇਰਾ ਭਵੰ-ਖਿਣ ਆ ਕਰ ਸੰਘਾਰ

– ਦਲਵੀਰ ਗਿੱਲ

Photo: Jagdeep Singh Faridkot

Advertisements

Leave a Reply

Please log in using one of these methods to post your comment:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s