Rutt TiaaN Di – ਰੁੱਤ ਤੀਆਂ ਦੀ

Posted: July 16, 2013 in Dalvir Gill, Dalvir Gill, Haiga, Haiku Punjabi, Hokku, Writer
Tags: , , , ,

Dalvir Gill - ਰੁੱਤ ਤੀਆਂ ਦੀ

ਰੁੱਤ ਤੀਆਂ ਦੀ . . .
ਕਾਲੀਆਂ ਘਟਾਵਾਂ ਦੀ ਬੁੱਕਲ ‘ਚ
ਰੰਗ-ਬਿਰੰਗੀਆਂ ਚੂੜੀਆਂ

Advertisements
Comments
 1. dalvirgill says:

  Dhido Gill‎ਪੰਜਾਬੀ ਹਾਇਕੂ ਵਿਚਾਰ ਗੋਸ਼ਟੀ -punjabi haiku vichar goshti
  June 24, 2013 ·

  ਦਰਵੀਰ ਗਿੱਲ
  ਮੈਨੂੰ ( ਹਾਇਕੂ ਨੂੰ ਵੀ ) ਕੋਈ ਫਰਕ ਨਹੀਂ ਪੈਂਦਾ ਕਿ ਕਿਗੋ ਅਤੇ ਕੱਟ ਦੀ ਵਰਤੋ ਸਾਫ਼ ਦਿਖਾਈ ਦਿੰਦੀ ਹੈ ਜਾਂ ਨਹੀਂ ਜਦ ਤੱਕ “ਰਹੱਸ” ਅਤੇ “ਜ਼ੌਕਾ” ( ਕੁਦਰਤ ਦੀ ਦਿੱਖ/ਅਦਿੱਖ, ਅਦਿੱਖ ਸਗੋਂ ਹੋਰ ਵੀ ਚੰਗਾ, ਸ਼ਕਤੀ ) ਤੁਹਾਡੀ ਰਚਨਾ ਵਿੱਚ ਗੁੰਦੇ ਹੋਏ ਹਨ। ਗੁੰਦੇ ਹੋਏ, ਨਾਂਕਿ ਕਿਸੇ ਮੁਰਦਾ ਕਲਬੂਤ ਤੇ ਰੰਗ ਦੀ ਕੂਚੀ ਫੇਰਨ ਵਾਂਗ ਓਪਰੇ ਜਿਹੇ ਥੋਪੇ ਹੋਏ।…………
  ਇੰਨਸਾਨਾਂ ਨੂੰ ਛੱਡ ਕੇ ਕੁਦਰਤ ਵੱਲ ਨਜਰ ਮਾਰੋ ਤੇ ਫਿਰ ਦੇਖੋੰਗੇ ਕਿ ਇਸਦਾ ਰਿਸ਼ਤਾ ਤੁਹਾਡੇ ਨਾਲ ਜ਼ਿਆਦਾ ਪੀਡਾ ਹੈ l ਇਹ ਇੱਕ ਜਿਉਂਦਾ-ਜਾਗਦਾ ਇੰਨਸਾਨ ਹੈ, ਸਮਾਜ ਹੈ – ਕੋਈ ਮਨੁਖ ਦੀ ਦਾਸੀ ਨਹੀਂ।
  …………….ਦਲਵੀਰ ਗਿੱਲ ਹਾਇਕੂ ਹੋਰਾਂ ਹਾਇਕੂ ਕਾਵਿ ਦੇ ਮੂਲ ਮੰਤਵ ਤੇ ਇਸਦੇ ਵਾਸਤਵਿਕ ਗੈਰਕਾਲਪਨਿਕ , ਪ੍ਰਤੱਖ ਸੁਭਾਅ ਦੇ ਖਿਲਾਫ ਮੋਰਚਾ ਖੋਹਲਿਆ ਹੋਇਆ ਹੈ ਬੱਸ ਇਸ ਵਿੱਚ ‘ ਰਹੱਸ ‘ ਕਿਸੇ ਅਦਿੱਖ ਸ਼ਕਤੀ ਘਟਨਾ ਕਰਮ ਦੇ ਬਹਾਨੇ ਉਹ ਹਾਇਕੂ ਕਾਵਿ ਵਿੱਚ ਫਿਕਸ਼ਨਲ ਕਾਲਪਨਿਕ ਰੰਗ ਭਰਨਾ ਚਾਹੁੰਦੇ ਹਨ ਜੁ ਤੱਤ ਰੂਪ ਵਿੱਚ ਅਧਿਆਤਮਵਾਦ ਹੈ…ਬਾਕੀ ਮੌਜੂਦਾ ਰੂਪ ਵਿੱਚ ਪ੍ਰਚੱਲਤ ਹਾਇਕੂ ਕਾਵਿ ਵਿਧਾ ਉਨਾਂ ਲਈ ” ਮੁਰਦਾ ਕਲਬੂਤ ਤੇ ਰੰਗ ਦੀ ਕੂਚੀ ਦਾ ਪੋਚਾ ” ਹੀ ਜਾਪਦਾ ਹੈ ।
  ਬਾਰ ਬਾਰ ਉਹ ਹਾਈਜਨ ਦੀ ਵਾਸਤਵਿਕ ਦ੍ਰਿਸ਼ ਦੀ ਸੰਵੇਦਕ ਗੁੱਲੀ ਦੁਆਲੇ ਸਿਰਜੇ ਹਾਇਕੂ ਪ੍ਰਤੀ ਕੋਈ ਮਾਨਤਾ ਨੂੰ ਨਕਾਰਦੇ ਜਾਪਦੇ ਹਨ…..ਮੇਰਾ ਇੱਕ ਪੁਰਾਣਾ ਹਾਇਕੂ ਪੇਸ਼ ਹੈ , ਪੂਰਾ ਯਾਦ ਨਹਿਂ ਪਹਿਲਾਂ ਕਿਸ ਤਰਾਂ ਲਿਖਿਆ ਸੀ…ਦਲਵੀਰ ਲਈ ਇਹ ਲਾਜਮੀ ਇੱਕ ਸਟੇਟ ਮੈਂਟ ਹੋਵੇਗਾ
  ………………
  ਹਾੜ ‘ਚ ਵਗੇ ਪੁਰਾ
  ਕੁੜਦਾ ਬੁੜਬੜਾਵੇ
  ~ ਪੁਰਾਣਾ ਕੈਦੀ
  LikeLike · · Share · 114

  Gurcharan Kaur Brar likes this.
  Jasdeep Singh ………………
  ਧੀਦੋ ਜੀ , ਇਹ ਕਿਸ ਤਰਾਂ ਰਹੇਗਾ :

  ਹਾੜ ‘ਚ ਵਗੇ ਪੁਰਾ–
  ਮਾਂ ਨੇ ਲਿਤਾ
  ਬਾਲ ਗੱਲਵਕੜੀ ‘ਚ
  June 24, 2013 at 11:54am · Like · 1
  Dhido Gill ਜੱਸਦੀਪ ਜੀ…..ਦਲਵੀਰ ਗਿੱਲ ਹੋਰਾਂ ਨਾਲ ਚਲਦੀ ਵਾਰਤਾ ਲਾਪ ਤਹਿਤ ਉੱਪਰਲਾ ਹਾਇਕੂ ਲੋਖਿਆ ਹੈ ਕਿ ਉਹਨਾਂ ਨੂੰ ਇਹ ਮਹਿਕ ਬਿਆਨ ਲਗਦਾ ਹੈ ਜਾਂ ਕੁੱਝ ਹੋਰ…ਤੁਹਾਡਾ ਵਰਸ਼ਨ ਆਪਣੀ ਜਚਦਾ ਹੈ …………..
  June 24, 2013 at 12:13pm · Like
  Dalvir Gill .
  ਆਸਮਾਨੀ ਜੁੜਦੇ ਬੱਦਲ
  ਵਣਜਾਰੇ ਕੋਲ ਮੁਟਿਆਰਾਂ –
  ਵਾਹ ਮਾਹ ਸਾਉਣ

  ਉੱਪਰ ਵਾਲੇ ਨੂੰ ਮੈਂ ਬਿਆਨ ਕਿਹਾ ਸੀ ਅਤੇ ਹੇਠਲੇ ਵਿੱਚ ਰਹੱਸ ਦੀ ਸ਼ਮੂਲੀਅਤ, ਇਸ ਵਿੱਚ ਅਧਿਆਤਮ ਜਾਂ ਰਹੱਸਵਾਦ ਕਿਥੋਂ ਆ ਗਿਆ? ਰਹਸ ਸਿਰਫ ਇੰਨਾ ਹੈ ਕਿ ਕਿਵੇਂ ਕੁਦਰਤ ਦੇ ਵਰਤਾਰੇ ਸਾਡੇ ਸਮਾਜੀ ਵਰਤਾਰਿਆਂ ਨੂੰ ਪ੍ਰਭਾਵਿਤ ਕਰਦੇ ਹਨ।

  ਸਾਉਣ ਮਹੀਨਾ . . .
  ਬੱਦਲਾਂ ਦੀ ਬੁੱਕਲ ਵਿੱਚ, ਕਿੰਨੀਆਂ
  ਰੰਗ-ਬਰੰਗੀਆਂ ਚੂੜੀਆਂ
  June 24, 2013 at 4:47pm · Like
  Dalvir Gill ਭਾਵੇਂ ਮੈਂ ਇਹ ਨਹੀਂ ਸਮਝ ਸਕਿਆ ਕਿ ਇਸ ਘਟਨਾ/ਦਰਿਸ਼ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਪਰ ਇੱਕ ਇਸ਼ਾਰੇ ਮਾਤ੍ਰ ਕੀ ਸੁਧਾ ਬਿਆਨ ਕਰਨ ਨਾਲੋਂ ਕੰਨ ਨੂੰ ਘੁੰਮਾ ਕੇ ਫੜਨ ਦਾ ਮੇਰਾ ਕੀ ਮਤਲਬ ਹੈ

  ਹਾੜ੍ਹ ਦੀ ਲੂ –
  ਪੁਰਾਣੇ ਕੈਦੀ ਦੀ ਕੁੜ-ਕੁੜ ਵਿੱਚ
  ਪੁਰੇ ਦੀ ਸੀਤ
  June 24, 2013 at 4:53pm · Like
  Dalvir Gill Real haiku is the soul of poetry. Anything that is not actually present in one’s heart is not haiku. The moon glows, flowers bloom, insects cry, water flows. There is no place we cannot find flowers or think of the moon. This is the essence of haiku. Go beyond the restrictions of your era, forget about purpose or meaning, separate yourself from historical limitations — there you’ll find the essence of true art, religion, and science.

  – Santôka Taneda – tr. John Stevens
  June 24, 2013 at 5:01pm · Like
  Dalvir Gill .
  ਲੂ . . .
  ਪੁਰਾਣੇ ਕੈਦੀ ਦੀ ਕੁੜ-ਕੁੜ ਵਿੱਚ
  ਵਗਦਾ ਪੂਰਾ
  June 24, 2013 at 5:04pm · Like
  Dalvir Gill Robert D. Wilson ( from his latest collection “A SOLDIER’S BONES”
  “304 hokku and haiku”
  In The Tradition of Basho

  painted with
  moth wings, her brow . . .
  autumn sky

  these words . . .
  drifting past me on
  rafts of moon
  June 24, 2013 at 5:20pm · Like
  Dalvir Gill ਬਹੁਤ ਧਿਆਨ ਨਾਲ ਪੜ੍ਹੋ : https://www.facebook.com/groups/431488440203675/permalink/612309545454896/
  ਪੰਜਾਬੀ ਹਾਇਕੂ ਵਿਚਾਰ ਗੋਸ਼ਟੀ -punjabi haiku vichar goshti
  “One of the widespread beliefs in North America is that haiku should be based up… See More
  June 24, 2013 at 6:01pm · Like · Remove Preview
  Dalvir Gill ਬਾਕੀ ਮੌਜੂਦਾ ਰੂਪ ਵਿੱਚ ਪ੍ਰਚੱਲਤ ਹਾਇਕੂ ਕਾਵਿ ਵਿਧਾ ਉਨਾਂ ਲਈ ” ਮੁਰਦਾ ਕਲਬੂਤ ਤੇ ਰੰਗ ਦੀ ਕੂਚੀ ਦਾ ਪੋਚਾ ” ਹੀ ਜਾਪਦਾ ਹੈ …………… ………………. ……….. ਜੇ ਮੈਂ ਇਸੇ ਨੂੰ ਇਹ ਲਿਖਦਾ ਕਿ ” ਕੀਗੋ ਅਤੇ ‘ਕੱਟ’ ” ਰਚਨਾ ਦਾ ਹਿੱਸਾ ਹੁੰਦੇ ਹਨ ਨਾਂਕਿ ਥੋਪੇ ਹੋਏ ਤਾਂ ਸ਼ਾਇਦ ਤੁਹਾਨੂੰ ਸਮਝ ਆ ਜਾਂਦਾ ਤੇ ਤੁਸੀਂ ਉਹ ਅਰਥ ਨਾਂ ਕਢਦੇ ਜੋ ਫੋਬੀਆ ਕੱਢਵਾ ਰਿਹਾ ਹੈ, ਹਾਲਾਂਕਿ ਕਿਹਾ ਮੈਂ ਇਹੋ ਹੈ
  “ਰਹੱਸ” ਅਤੇ “ਜ਼ੌਕਾ” ਤੁਹਾਡੀ ਰਚਨਾ ਵਿੱਚ ਗੁੰਦੇ ਹੋਏ ਹਨ। ਗੁੰਦੇ ਹੋਏ, ਨਾਂਕਿ ਕਿਸੇ ਮੁਰਦਾ ਕਲਬੂਤ ਤੇ ਰੰਗ ਦੀ ਕੂਚੀ ਫੇਰਨ ਵਾਂਗ ਓਪਰੇ ਜਿਹੇ ਥੋਪੇ ਹੋਏ।
  June 24, 2013 at 7:03pm · Like
  Dalvir Gill a comment from another post in this group :

  ਕਿਗੋ, ਕੱਟ-ਮਾਰਕ, ਫ੍ਰੇਜ਼-ਫ੍ਰੈਗਮੈੰਟ ਆਦਿ ਸਿਰਫ ਸਾਧਨ ਹਨ ਤੇ ਮੰਜ਼ਿਲ ਹੈ ਹਾਇਕੂ, ਸੱਤ ; ਪਰ ਅਸੀਂ ਸਾਧਨਾਂ ( Means ) ਨੂੰ ਹੀ ਮੰਜ਼ਿਲ ਬਣਾ ਕੇ ਬੈਠ ਗਏ ਹਾਂ ਤੇਂ ਹੇਕਾਂ ਲਾ-ਲਾ ਕੇ ਪ੍ਰਚਾਰ ਕਰੀ ਜਾ ਰਹੇ ਹਾਂ, ਇਹ ਕਿਗੋਆਂ-ਸ਼ਿਗੋਆਂ ਆਪਨੇ ਆਪ ‘ਚ ਹੀ ਸਭ ਕੁਝ ਬਣਾ ਧਰੀਆਂ ਹਨ ਤੇ ਉਸੇ ਬੂਤੇ ਬਿਨਾਂ ਰੂਹ ਦੇ ਕਲਬੂਤ ਘੜ੍ਹ-ਘੜ੍ਹ ਢੇਰ ਲਾਈ ਜਾਂਦੇ ਹਾਂ।


  Photo
  Photos from Dalvir Gill’s post in ਪੰਜਾਬੀ ਹਾਇਕੂ ਵਿਚਾਰ ਗੋਸ਼ਟੀ -punjabi haiku vichar goshti
  ਹਾਇਕੂ ਦੇ ਤਿੰਨ ਤੱਤ ਹਨ :

  1. ਸੇਕੀਬਾਕੂ ( ਵੈਰਾਗ ) : ਇਸ ਦੀ ਮਨੋਦਸ਼ਾ ( Mood ) ਹੈ l
  ਛੱਤੀ ਪ੍ਰਕਾਰ ਦੇ ਭੋਜ ਅਤੇ ਸੁੰਦਰੀਆਂ ਦੇ ਸੰਗ ਵਿੱਚ ਵੀ ਜੋ ਆਜਿਜ਼ੀ ਭਰੇ ਇੱਕਲਾਪੇ ਵਿੱਚ ਹੀ ਪਰਮ-ਆਨੰਦ ਦਾ ਮੁਤਲੈਸ਼ੀ ਹੈ ( ਭੋਗਾਂ ਵਿੱਚ ਯੋਗੀ ) l

  2. ਫੁਰਯੂ ( ਸ਼ਾਨਾਮੱਤੀ ਕਾਰੀਗਰੀ/ਕਲਾਕਾਰੀ ) : ਇਸਦਾ ਗੁਣ ਹੈ।
  ਜ਼ਰੀ-ਤਿੱਲੇ ਵਾਲੇ ਰੇਸ਼ਮਾਂ ਅਤੇ ਸਾਟਨਾਂ ਦੇ ਪਹਿਰਾਵਿਆਂ ਵਿੱਚ ਵੀ ਜੋ ਖੱਦਰ ਹੰਡਾਉਣ ਵਾਲਿਆਂ ਨੂੰ ਚੇਤੇ ਵਿੱਚ ਰਖਦਾ ਹੈ।

  3. ਫੁਕਯੂ ( ਸਪਸ਼ਟ ਤੇ ਨਿਰਛਲ ) ਇਸਦੀ ਭਾਸ਼ਾ ਹੈ l
  ਭਾਸ਼ਾ ਦਾ ਸਰੋਤ ਇੱਕਲਤਾ, ਵੈਰਾਗ ਹੋਵੇ ਤੇ ਇਹ ਵਸਤਾਂ ਦੀ ਵਸਤੂ/ਸਾਰ ਦੀ ਨੁਮਾਇੰਦਗੀ ਕਰੇ।

  ਇੱਕੋ ਸਮੇਂ ਇੱਕਲਤਾ ਵੀ ਬਣਾਈ ਰੱਖਣੀ ਅਤੇ ਸਭ ਵਸਤਾਂ ਦੇ ਸਾਰ-ਤੱਤ ਨਾਲ ਸਾਂਝ ਵੀ ਰੱਖਣੀ, ਕੋਈ ਸੌਖਾ ਕੰਮ ਨਹੀਂ।
  ਇਹਨਾਂ ਤਿੰਨ ਬੁਨਿਆਦੀ ਤੱਤਾਂ ਦਾ ਇਹ ਮਤਲਬ ਨਹੀਂ ਕਿ ਇੱਕ ਨਿੱਚਲੇ ਧਰਾਤਲ ਦਾ ਇਨਸਾਨ “ਉੱਚਾ” ਉੱਠਣ ਦਾ ਅਭਿਲਾਸ਼ੀ ਹੈ, ਸਗੋਂ ਇਹ ਕਿ ਉੱਚਾ ਉੱਠ ਚੁੱਕਾ ਸ਼ਖਸ ਵੀ ਆਪਣੀ ਸਮਝ ਨਿੱਚਲੇ ਪੱਧਰ ਵਾਲੇ ਦੇ ਅਨੁਸਾਰੀ ਹੋ ਹੀ ਗ੍ਰਹਿਣ ਕਰਦਾ ਹੈ ll

  ——————————————— ਬਾਸ਼ੋ
  By: Dalvir Gill
  June 24, 2013 at 7:14pm · Like · Remove Preview
  Dhido Gill ਦਲਵੀਰ ਗਿੱਲ ਜੀ …ਵੀਹ ਵਾਰ ਕੋਈ ਪੋਸਟ ਪਾ ਦੇਣ ਨਾਲ ਨੁਕਤਾ ਸਚਾਈ ਨੀ ਬਣ ਜਾਂਦਾ ਹੈ , ਤੁਸੀਂ ਹਰ ਹਾਇਕੂ ਵਿੱਚੋਂ ਰੂਹਾਨੀ ਤਰੰਗਾਂ , ਕੋਈ ਆਦਿਖ ਪ੍ਰਦ੍ਰਸ਼ਨ ਦੇਖਣਾ ਚਾਹੁੰਦੇ ਹੋ , ਇਹ ਖਾਹ ਮਖਾਹ ਦੀ ਇੱਕ ਅਧੂਰੇ ਬੰਦੇ ਦੀ ਅਧਿਆਤਮਿਕ ਭੁੱਖ ਹੈ ……ਮੇਰੇ ਹਾਇਕੂ ਵਿੱਚ ਤੁਹਾਨੂੰ ਉਹ ਨੀ ਦਿਸਣਾ ਜੁ ਤੁਸੀਂ ਭਾਲਦੇ ਹੋ ਪਰ ਉਸ ਹਾਇਕੂ ਵਿੱਚ ਸਮਾਜ ਦੀ ਉਹ ਤਰਾਸਦੀ ਜੁੜੀ ਹੋਈ ਹੈ ਜਿਸਦਾ ਬਿਆਨ ਕਰਨਾ ਵੀ ਔਖਾ ਹੈ । ਹਾਂ ਕੁੱਝ ਆਪਣੇ ਵਰਸ਼ਨਜ ਵਿੱਚ ਸ਼ਾਬਦਿਕ ਚਿਣਾਈ ਨੂੰ ਤੁੱਥ ਮੁੱਥ ਕਰਕੇ ਤੁਸੀਂ ਇਸ ਵਿੱਚ ਆਤਮਕ ਰਹੱਸ ਦੇ ਇੰਨਜੈਕਸ਼ਨ ਦਾ ਭਰਮ ਪਾਲ ਲੈਂਦੇ ਹੋ ………
  ਪੁਰਾਣੇ ਕੈਂਦੀ ਅਕਸਰ ਪੁਲਸ ਥਾਣਿਆਂ ਵਿੱਚ ਥਰਡ ਡਿਗਰੀ ਟਾਰਚਰ ਦਾ ਸ਼ਿਕਾਰ ਹੁੰਦੇ ਹਨ , ਉਨਾਂ ਦਾ ਅੰਗ ਅੰਗ ਹੱਡ ਹੱਡ ਭੰਨਿਆ ਹੁੰਦਾ ਹੈ …ਗਰਮੀਆਂ ਵਿੱਚ ਪੁਰੇ ਦੀ ਲੋਅ ਨਾਲ ਹੱਡਾਂ ਵਿੱਚੋਂ ਚੀਸਾਂ ਨਿਕਲਣ ਲੱਗ ਜਾਂਦੀਆਂ ਤੇ ਅਕਸਰ ਕੈਦੀ ਆਪਣੇ ਬੀਤੀ ਤੇ ਤਸੀਹੇ ਦੇਣ ਵਾਲਿਆਂ ਦੇ ਚੇਹਰੇ ਯਾਦ ਕਰਕੇ ਬੁਰੜਾਉਂਦੇ ਹਨ , ਬੁੜ ਬੁੜਾਉਂਦੇ ਹਨ ਪਰ ਤੁਸੀਂ ਪਾਠਕ ਵਜੋਂ ਇੱਕ ਵਾਰ ਵੀ ਪੁਰਾਣੇ ਕੈਦੀ ਦਾ ਹਵਾਲਾ ਪੁੱਛਣ ਦੀ ਕੋਸ਼ਿਸ਼ ਨਹਿਂ ਕੀਤੀ । ਕਿਉਂਕੇ ਤੁਹਾਨੂੰ ਤਾਂ ਹਾਇਕੂ ਵਿਧਾ ਵਿੱਚ ਆਤਮਿਕ ਰਹੱਸਮਈ ਅਦਿਖ ਨਾਸ਼ਵਾਨ ਸ਼ਕਤੀ ਦਾ ਟੀਕਾ ਲਾਣ ਦੀ ਸੂਲ ਉੱਠੀ ਹੋਈ ਹੈ । ਏਨਾ ਬਲੰਟ ਨੰਗਾ ਚਿੱਟਾ ਅੰਤਰ ਮੁਖੀ ਏਜੰਡਾ ਹੈਰਾਨ ਕਰ ਦੇਣ ਵਾਲਾ ਹੈ ।
  ਹਾੜ ‘ਚ ਵਗੇ ਪੁਰਾ
  ਕੁੜਦਾ ਬੁੜਬੜਾਵੇ
  ~ ਪੁਰਾਣਾ ਕੈਦੀ
  June 24, 2013 at 7:25pm · Like
  Dalvir Gill .

  ਲੂ . . .
  ਪੁਰਾਣੇ ਕੈਦੀ ਦੀ ਕੁੜ-ਕੁੜ ਵਿੱਚ
  ਵਗਦਾ ਪੁਰਾ

  ਇਸ ਵਿੱਚ ਕਿਹੜਾ ਰਹੱਸਵਾਦ ਹੈ ? ਤੁਸੀਂ ਜਿਸ ਗੱਲ ਨੂ ਲੇਖ-ਨੁਮਾ ਕਿਹਾ ਹੈ ਉਸੇ ਨੂੰ ਮੈਂ ਹਾਇਕੂ-ਨੁਮਾ ਕਿਹਾ ਹੈ, ਜਿਸ ਨੂੰ ਤੁਸੀਂ ਚੀਸ ਕਹਿਣਾ ਚਾਹਿਆ ਉਸੇ ਨੂੰ “ਪੁਰਾਣੇ ਕੈਦੀ ਦੀ ਕੁੜ-ਕੁੜ ਵਿੱਚ ਵਗਦਾ ਪੁਰਾ” ਕਿਹਾ l

  ਮੇਰੇ ਲਈ ਇਹ ਅਧਿਆਤਮ ਪਦਾਰਥਵਾਦ ਇੱਕ ਨਸਲ ਦੀ ਮਗਜ਼-ਪੱਚੀ ਹੈ, ਜਦ ਤੁਸੀਂ ਮੇਰੇ ਦੁਆਰਾ ਗੱਲ ਸਪਸ਼ਟ ਕਰ ਦੇਣ ਦੇ ਬਾਵਜੂਦ ਵੀ ਤੁਹਾਡੇ ਰਿਕਾਰਡ ਦੀ ਸੂਈ ਅੜੀ ਹੀ ਰਹਿੰਦੀ ਹੈ ਤਾਂ ਮੈਨੂੰ ਪਹਿਲਾਂ ਕਹੀ ਗੱਲ ਦੁਹਰਾਉਣੀ ਪੈਂਦੀ ਹੈ l ਮੈਂਨੂੰ ਵੀ ਕੋਈ ਨਵੀਂ ਸੋਚ ਦੰਦੀ ਨਹੀਂ ਵੱਢਦੀ, ਪਰ ਮੈਂ ਕਿਸੇ ਵੀ ਵਿਚਾਰਧਾਰਾ ਦਾ ਠੇਕਾ ਨਹੀਂ ਲੈ ਲੈਂਦਾ।

  ਕਲਾਸੀਕਲ ਤੇ ਆਧੁਨਿਕ ਹਾਇਕੂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ, ਜੇ ਤੁਸੀਂ ਆਧੁਨਿਕ ਹਾਇਕੂ ਦੇ ਹੀ ਪੈਰੋਕਾਰ ਹੋਂ ਤਾਂ ਫਿਰ ਕੋਈ ਵੀ ਗੱਲ ਪੁਰਾਤਨ ਦੀ ਚੁੱਕ ਕੇ ਕਿਸੇ ਨੂੰ ਸੁਝਾ ਦੇਣ ਦੀ ਕੀ ਲੋੜ ਹੈ ਜਦ ਪਤਾ ਹੀ ਹੈ ਕਿ ਆਧੁਨਿਕ ਵਿੱਚ ਤਾਂ ਸਭ ਚਲਦਾ ਹੈ l
  June 24, 2013 at 7:43pm · Like
  Dhido Gill Dalvir Gill I dont think we can get any where with this . I like a certain way of writing a haiku and yours is your own And we have live to learn with that.
  June 24, 2013 at 7:47pm · Like
  Dalvir Gill Exactly
  June 24, 2013 at 8:56pm · Like

  Like

 2. dalvirgill says:

  Dalvir Gill‎ਪੰਜਾਬੀ ਹਾਇਕੂ ਵਿਚਾਰ ਗੋਸ਼ਟੀ -punjabi haiku vichar goshti
  June 23, 2013 · Brampton ·

  “One of the widespread beliefs in North America is that haiku should be based upon one’s own direct experience, that it must derive from one’s own observations, particularly of nature. But it is important to remember that this is basically a modern view of haiku, the result, in part, of nineteenth century European realism, which had an impact on modern Japanese haiku and then was re-imported back to the West as something very Japanese. Basho, who wrote in the seventeenth century, would have not made such a distinction between direct personal experience and the imaginary, nor would he have placed higher value on fact over fiction.”

  Beyond the Haiku Moment,
  Modern Haiku, XXXI:1, Winter Spring 2000, 48.
  LikeLike · · Share · 47

  Prem Menon, Umesh Ghai and 2 others like this.
  Vijindar Singh thankful for sharing this !!
  June 24, 2013 at 1:30am · Like
  Dalvir Gill direct personal experience vs. the imaginary; fact vs. fiction …..
  June 24, 2013 at 6:03pm · Edited · Like
  Jasdeep Singh —
  ਆਪਜੀ ਦਾ ਹਾਇਕੂ
  ਆਸਮਾਨੀ ਜੁੜਦੇ ਬੱਦਲ
  ਵਣਜਾਰੇ ਕੋਲ ਮੁਟਿਆਰਾਂ –
  ਵਾਹ ਮਾਹ ਸਾਉਣ

  ਤੁਹਾਡੇ ਇਸ ਹਾਇਕੂ ਤੋਂ ਪਰੇਰਿਤ ਹੋਕੇ ਮੈਂ ਇਹ ਵਰਸ਼ਨ ਲਿਖਿਆ ਹੈ ,
  ਸੱਤਰੰਗੀ ਪੀਂਘ
  ਮਾਹੀ ਦੇ ਗੁਟ ਤੇ
  ਰੰਗਲੀਆਂ ਚੁੜੀਆਂ

  ਇਹ ਜ਼ਾਤੀ ਤਜਰਬਾ ਨਾ ਹੋ ਕਿ ਕਾਲਪਨਿਕ ਹੈ , ਤਾਂ ਜੋ ਮੈਂ ਤੁਹਾਡੇ ਹਾਇਕੂ ਤੋਂ ਪ੍ਰਭਾਵਿਤ ਹੋਇਆ ਤੇ ਕਲਪਨਾ ਆਨ ਜੁੜੀ ਇਸ ਤਰਾਂ ਦੀ ਲਿਖਤ ਨੂੰ ਅਸੀਂ ਕਿਸ ਕੈਟਾਗਰੀ ਵਿਚ ਪਰੋਵਾਂਗੇ
  June 24, 2013 at 6:14pm · Like
  Dalvir Gill ਜੀ, ਇਹ ਲੰਬੀ ਚਰਚਾ ਦਾ ਵਿਸ਼ਾ ਹੈ ਪਰ ਜਦੋਂ ਰਹੱਸ ( Ma – ਮਾਹ, ਸ਼ਾਬਦਿਕ ਅਰਥ ਵਕਫਾ ਵੀ ਹੈ ) ਨੂੰ ਹੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਸਗੋਂ ਇਸਨੂੰ ਕੋਈ ਕਪੋਲ ਕਲਪਨਾ ਜਾਂ ਰਹੱਸਵਾਦ ਵਜੋਂ ਲਿਆ ਜਾਂਦਾ ਹੈ ਤਾਂ ਗੱਲ ਅੱਗੇ ਤੁਰ ਹੀ ਨਹੀਂ ਸਕਦੀ। ਤੁਹਾਡੇ ਇਸ ਰੂਪ ਵਿੱਚ ਵੀ ਉਹੋ ਗੱਲ ਹੈ ਕਿ ਵਰਣਾਤਮਿਕ ਹਾਇਕੂ ਹੈ, ਜਿਸ ਤਰਾਂ ਦੇ ਪੰਜਾਬੀ-ਅੰਗ੍ਰੇਜ਼ੀ ਵਿੱਚ ਢੇਰਾਂ ਦੇ ਢੇਰ ਲਿਖੇ ਜਾ ਰਹੇ ਹਨ l ਇਸ ਤਰਾਂ ਦੀ ਰਚਨਾ ਬਾਰੇ ਰਾਬਰਟ ਦਾ ਇੱਕ ਹੀ ਸਵਾਲ ਹੁੰਦਾ ਹੈ,”ਕਿੱਥੇ ਹੈ ਰਹੱਸ ? ਕੀ ਛੱਡਿਆ ਹੈ ਪਾਠਕ ਲਈ ?” ਸਭ ਕੁਝ ਵਰਣਨ ਤਾਂ ਕਰ ਦਿੱਤਾ ਹੈ l ਮੈਨੂੰ ਅਫ਼ਸੋਸ ਹੈ ਕਿ ਮੈਂ ਇਸਨੂੰ ਉਦਾਹਰਨ ਨਹੀਂ ਬਣਾ ਸਕਿਆ, ਪਰ ਇਸ ਰੂਪ ਨੂੰ ਵਰਣਾਤਮਿਕ ਗਰਦਾਨ ਕੇ ਮੈਂ ਇਸਦਾ ਉਹ ਰੂਪ ਵੀ ਪੇਸ਼ ਕੀਤਾ ਸੀ ਜਿਸ ਨਾਲ ਇਸ ਵਿੱਚ ਮਾਮੂਲੀ ਜਿਹਾ ਰਹੱਸ ਆ ਸ਼ਾਮਿਲ ਹੁੰਦਾ ਸੀ, ਉਸੇ ਪੱਤੇ ਨੂੰ ਵਰਤਦਿਆਂ ਤੁਹਾਡੇ ਵਾਲੇ ਰੂਪ ਨੂੰ ਇੰਝ ਕਿਹਾ ਜਾ ਸਕਦਾ ਹੈ :

  ਸਾਉਣ –
  ਨੱਢੀ ਦੇ ਗੁੱਟ ‘ਤੇ
  ਸੱਤਰੰਗੀ ਪੀਂਘ

  ਮੇਰੇ ਲਈ ਧਿਆਨਯੋਗ ਗੱਲ ਇਹੋ ਕਿ ਗਲਤ ਧਾਰਨਾਵਾਂ ਸਾਡੇ ਅੰਦਰ ਕਿੰਨੀਆਂ ਡੂੰਘੀਆਂ ਸਮੋ ਚੁੱਕੀਆਂ ਹਨ l ਆਧੁਨਿਕ ( Gendai ) ਹਾਇਕੂ ਵਿੱਚ ਤਾਂ “ਸਭ ਚਲਦਾ ਹੈ” ਫਿਰ ਕਿਸੇ ਦੀਆਂ ਵੀ ਲਿਖੀਆਂ ਤਿੰਨ-ਸਤਰਾਂ ਵਿੱਚ ਨਾਂ ਕਿਸੇ ਸੁਧਾਈ ਦੀ ਗੁੰਜਾਇਸ਼ ਹੈ ਨਾਹ ਸੁਝਾ ਦੀ। ਕਿਗੋ ਵੀ ਕੁਦਰਤ ਦੇ “ਤਬਦੀਲੀ” ਵਾਲੇ ਪੱਖ ਦੀ ਹੀ ਗੱਲ ਹੈ – ਜ਼ੌਕਾ l ਜਿਵੇਂ ਰੱਬ ਦੀ ਡਾਂਗ ਦੀ ਆਵਾਜ਼ ਨਹੀਂ ਸੁਣਦੀ ਕਿਹਾ ਜਾਂਦਾ ਹੈ, ਓਵੇਂ ਕੁਦਰਤ ਦੀ ਕਿਰਿਆ ਵੀ ਅਦ੍ਰਿਸ਼ ਹੈ ਭਾਵੇਂ ਇਸਦੇ ਸਿੱਟੇ ਜ਼ਾਹਿਰ ਹਨ l ਸਾਡੇ ਤਜ਼ਰਬੇ ਸਾਂਝੇ ਹਨ, ਕੁਦਰਤ ਸਾਂਝੀ ਹੈ, ਸਾਵਣ ਮਹੀਨੇ ਦਾ ਪੰਜਾਬੀਆਂ ਨਾਲ ਰਿਸ਼ਤਾ ਸਾਂਝਾ ਹੈ l ਹਾਇਕੂ ਹੈ ਹੀ ਆਪਣੀ ਨਿੱਜ ਦੇ ਸਭ ਨਾਲ ਸਮਾ ਜਾਣ ਦਾ ਨਾਂ l ਇਸ ਵਰਣਾਤਮਿਕ ਹਾਇਕੂ ਵਿੱਚ Ma ਸ਼ਾਮਿਲ ਕਰਨ ਦੀ ਕੋਸ਼ਿਸ਼ ਇੰਝ ਸੀ, ਇਸ ਨੋਟ ਸਹਿਤ :
  this description can be turned into a haiku as

  ਸਾਉਣ ਮਹੀਨਾ . . .
  ਬੱਦਲਾਂ ਦੀ ਬੁੱਕਲ ਵਿੱਚ, ਕਿੰਨੀਆਂ
  ਰੰਗ-ਬਰੰਗੀਆਂ ਚੂੜੀਆਂ
  June 24, 2013 at 6:46pm · Like
  Dalvir Gill Haruo Shirane ਦੇ ਲੇਖ ਦੇ ਇਸ ਹਿੱਸੇ ਨੂੰ ਸਾਂਝਿਆ ਕਰਨ ਦਾ ਕਾਰਨ ਹੀ ਇਹੋ ਸੀ ਕੀ “ਮੇਰਾ ਨਿੱਜੀ ਅਨੁਭਵ” ਦੇ ਭੁਲੇਖੇ ਬਾਰੇ ਥੋੜੀ ਸਪਸ਼ਟਤਾ ਆਵੇ। @ http://www.haikupoet.com/def…/beyond_the_haiku_moment.html
  June 24, 2013 at 6:49pm · Like
  Dalvir Gill Real haiku is the soul of poetry. Anything that is not actually present in one’s heart is not haiku. The moon glows, flowers bloom, insects cry, water flows. There is no place we cannot find flowers or think of the moon. This is the essence of haiku. G…See More
  June 24, 2013 at 7:10pm · Like · 1
  Dalvir Gill https://www.facebook.com/groups/haikubodh/permalink/482676705148446/
  ਹਾਇਕੂ ਬੋਧ (Haiku Primer)
  “One of the widespread beliefs in North America is that haiku should be based up… See More
  July 26, 2013 at 10:15am · Like · Remove Preview

  Like

 3. dalvirgill says:

  Dhido Gill shared a photo to the group ਪੰਜਾਬੀ ਹਾਇਕੂ ਵਿਚਾਰ ਗੋਸ਼ਟੀ -punjabi haiku vichar goshti.
  June 21, 2013 ·

  writing a haiku ….https://www.facebook.com/photo.php?fbid=10152925068070082&set=gm.169090213263893&type=1&theater
  ਆਸਮਾਨੀ ਜੁੜਦੇ ਬੱਦਲ ਵਣਜਾਰੇ ਕੋਲ ਮੁਟਿਆਰਾਂ – ਵਾਹ ਮਾਹ ਸਾਉਣ
  Dalvir Gill‎Punjabi Haiku Mehfal

  ਆਸਮਾਨੀ ਜੁੜਦੇ ਬੱਦਲ
  ਵਣਜਾਰੇ ਕੋਲ ਮੁਟਿਆਰਾਂ –
  ਵਾਹ ਮਾਹ ਸਾਉਣ
  LikeLike · · Share · 93

  Sarbjit Singh, Umesh Ghai, Dhido Gill and 6 others like this.
  Dhido Gill the writing of a haiku
  June 21, 2013 at 6:12pm · Like
  Dalvir Gill this description can be turned into a haiku as

  ਸਾਉਣ ਮਹੀਨਾ . . .
  ਬੱਦਲਾਂ ਦੀ ਬੁੱਕਲ ਵਿੱਚ, ਕਿੰਨੀਆਂ
  ਰੰਗ-ਬਰੰਗੀਆਂ ਚੂੜੀਆਂ
  June 22, 2013 at 11:34am · Like · 2
  Dalvir Gill Kamaljit ਮਾਂਗਟ ਸਾਹਿਬ, ਮੈਂ ਦੋ ਘੰਟੇ ਪਹਿਲਾਂ ਉੱਪਰ ਵਾਲਾ ਕਾਮੈੰਟ ਕੀਤਾ ਸੀ। ਉਦੋਂ ਅਜੇ ਆਪਣੀ ਗੱਲ ਨਹੀਂ ਸੀ ਚੱਲੀ ਕਿਸੇ ਵਿਸ਼ੇ ‘ਤੇ, ਉਦੋਂ ਵੀ ਇਸਨੂੰ ਮਹਿਜ਼ ਦ੍ਰਿਸ਼ ਬਿਆਨ ਕਰਦਾ ਹੋਇਆ ਮਨ ਕੇ ਇੱਕ ਕੋਸ਼ਿਸ਼ ਕੀਤੀ ਸੀ ਇਸਨੂੰ ਹਾਇਕੂ ਜਾਮਾਂ ਪਾਉਣ ਦੀ।
  June 22, 2013 at 2:12pm · Edited · Like

  Like

 4. dalvirgill says:
  Dalvir Gill‎ਪੰਜਾਬੀ ਹਾਇਕੂ ਵਿਚਾਰ ਗੋਸ਼ਟੀ -punjabi haiku vichar goshti June 21, 2013 · deforestation . . . cuckoo bird calls, the Sun to set Seen by 13 Nadala Purevdorj, Zaya Nergui and 2 others like this. Robert D. Wilson : Your meter is off. Hokku meter should be short/long/short. deforestation: 5 syllables cuckoo bird calls the : 5 syllables sun to set: 3 syllables Try an alternative word for your first line. Dalvir Gill : “logging” / “clear-cutting” / “denuding”; can any one of these work? Paresh Tiwari : Or you could change L2 to a cuckoo bird calls the Dalvir Gill : 3/5/3 meter sounds better. Paresh Tiwari : I agree, it does Sasa Vazic : logged forest . . . setting sun in a cuckoo’s cry Sasa Vazic : ? Dalvir Gill : yeah, this works, Sasa. even the logged forest can be a good replacement of 1L. Thanks. Robert D. Wilson : Although it works, there is little room left for interpretation. It is obvious why the cuckoo crys out. Dalvir Gill : I hear you! for too long we were trained to “make it Concrete” to a degree that we started hating multiple-interpretation. Reading your essays have prepared me philosophically but i couldn’t put that into my practice yet. Robert D. Wilson A possibility: dry earth . . . the setting sun in a cuckoo’s cry Dalvir Gill : i love this! i was struggling over the first line but you proved yet again that the simpler is better. Dry Earth says all i wanted to say. Thanks … Mandeep Maan, Kamaljit Mangat, ਉੱਪਰਲੀ ਗੱਲ ਵਿੱਚ ਇੱਕ ਚੀਜ਼ ਨੋਟ ਕਰੋ ਕਿ ਪਹਿਲਾਂ ਉਸਨੇ ਅਸਿੱਧੇ ਤਰੀਕੇ ਨਾਲ ਪਹਿਲੀ ਸਤਰ ਨੂੰ ਬਦਲਣ ਲਈ ਕਿਹਾ ਕਿਉਂਕਿ ਇਹ “Tell-all” ਸੀ, ਜਦੋਂ ਮੀਟਰ ਠੀਕ ਕਰਨ ਲਈ ਸ਼ਬਦ ਸੁਝਾਏ ਗਏ ਤਾਂ ਉਹ ਉਨ੍ਨਾ ਚਿਰ ਤੱਕ ਕੁਝ ਨਹੀਂ ਬੋਲਿਆ ਜਿੰਨਾ ਚਿਰ ਸਾਸਾ ( ਜੋ ਉਸਦੀ ਸਹਿ-ਸੰਪਾਦਕ ਵੀ ਹੈ ), ਨੇ ਇੱਕ ਸ਼ਬਦ ਨਹੀਂ ਸੁਝਾ ਦਿੱਤਾ ਜੋ ਭਾਵੇਂ ਇਸਦੀ ਲੈਅ ਤਾਂ ਬਣਾ ਦਿੰਦਾ ਹੈ ਪਰ ਹਾਇਕੂ ਵਿੱਚ ਕੋਈ ਰਹੱਸ ਪੈਦਾ ਨਹੀਂ ਸੀ ਕਰਦਾ ਜੰਗਲਾਂ ਦੀ ਕਟਾਈ ਨਾਲੋਂ ਬੰਜਰ ਜ਼ਮੀਨ ਕਹਿਣਾ ਸਭ ਕੁਝ ਨਹੀਂ ਕਹਿੰਦਾ ਪਾਠਕ ਲਈ ਕੁਝ ਛੱਡਦਾ ਹੈ। ਪਰ ਅਸੀਂ ਤਾਂ ਇਸੇ ਚੀਜ਼ ਤੇ ਅੜੇ ਹਾਂ ਕਿ ਸਾਡੇ ਵਲੋਂ ਹੀ ਸਾਰੀ ਸੂਚਨਾ ਦੇ ਦਿੱਤੀ ਜਾਵੇ ਪਾਠਕ ਲਈ ਕੁਝ ਨਾਂ ਛੱਡਿਆ ਜਾਵੇ। ਦੋ ਮੁੱਦਿਆਂ ਤੇ ਹੀ ਜੇ ਧਿਆਨ ਰਖੋੰ ਕਿ 1. ਇਸ ਦੀਆਂ ਇੱਕ ਤੋਂ ਵੱਧ ਵਿਆਖਿਆਵਾਂ ਸੰਭਵ ਹੋਣ, ਅਤੇ ਕਿ 2. ਇਹ ਕਵਿਤਾ ਹੋਵੇ ਨਾਂਕਿ ਖਬਰਾਂ ਦਾ ਪ੍ਰਸਾਰਣ ਜਾਂ running commentary ਤਾਂ ਵੀ ਗੱਲ ਸ਼ੁਰੂ ਹੋ ਸਕਦੀ ਹੈ। ਨਹੀਂ ਤਾਂ ਹੋਰ ਕੁਝ ਸਿਖਣ ਦੀ ਕੀਹ ਲੋੜ ਹੈ ਸਭ ਕੁਝ ਤਾਂ ਪਤਾ ਹੀ ਹੈ। ਮਾਂਗਟ ਸਾਹਿਬ ਤੁਹਾਡੇ 7-8 ਹਾਇਕੂ ਇੰਝ ਕਹੇ ਜਾ ਸਕਦੇ ਸਨ: ਸੇਵਾ – ਟਟੀਹਰੀ ਦੇ ਅੰਡਿਆਂ ਚੋਂ ਜੰਮਿਆਂ ਨਾੜ ਦਾ ਸਾੜ deforestation . . . cuckoo bird calls, the Sun to set Seen by 13 Nadala Purevdorj, Zaya Nergui and 2 others like this. Robert D. Wilson : Your meter is off. Hokku meter should be short/long/short. deforestation: 5 syllables cuckoo bird calls the : 5 syllables sun to set: 3 syllables Try an alternative word for your first line. Dalvir Gill : “logging” / “clear-cutting” / “denuding”; can any one of these work? Paresh Tiwari : Or you could change L2 to a cuckoo bird calls the Dalvir Gill : 3/5/3 meter sounds better. Paresh Tiwari : I agree, it does Sasa Vazic : logged forest . . . setting sun in a cuckoo’s cry Sasa Vazic : ? Dalvir Gill : yeah, this works, Sasa. even the logged forest can be a good replacement of 1L. Thanks. Robert D. Wilson : Although it works, there is little room left for interpretation. It is obvious why the cuckoo crys out. Dalvir Gill : I hear you! for too long we were trained to “make it Concrete” to a degree that we started hating multiple-interpretation. Reading your essays have prepared me philosophically but i couldn’t put that into my practice yet. Robert D. Wilson A possibility: dry earth . . . the setting sun in a cuckoo’s cry Dalvir Gill : i love this! i was struggling over the first line but you proved yet again that the simpler is better. Dry Earth says all i wanted to say. Thanks … Mandeep Maan, Kamaljit Mangat, ਉੱਪਰਲੀ ਗੱਲ ਵਿੱਚ ਇੱਕ ਚੀਜ਼ ਨੋਟ ਕਰੋ ਕਿ ਪਹਿਲਾਂ ਉਸਨੇ ਅਸਿੱਧੇ ਤਰੀਕੇ ਨਾਲ ਪਹਿਲੀ ਸਤਰ ਨੂੰ ਬਦਲਣ ਲਈ ਕਿਹਾ ਕਿਉਂਕਿ ਇਹ “Tell-all” ਸੀ, ਜਦੋਂ ਮੀਟਰ ਠੀਕ ਕਰਨ ਲਈ ਸ਼ਬਦ ਸੁਝਾਏ ਗਏ ਤਾਂ ਉਹ ਉਨ੍ਨਾ ਚਿਰ ਤੱਕ ਕੁਝ ਨਹੀਂ ਬੋਲਿਆ ਜਿੰਨਾ ਚਿਰ ਸਾਸਾ ( ਜੋ ਉਸਦੀ ਸਹਿ-ਸੰਪਾਦਕ ਵੀ ਹੈ ), ਨੇ ਇੱਕ ਸ਼ਬਦ ਨਹੀਂ ਸੁਝਾ ਦਿੱਤਾ ਜੋ ਭਾਵੇਂ ਇਸਦੀ ਲੈਅ ਤਾਂ ਬਣਾ ਦਿੰਦਾ ਹੈ ਪਰ ਹਾਇਕੂ ਵਿੱਚ ਕੋਈ ਰਹੱਸ ਪੈਦਾ ਨਹੀਂ ਸੀ ਕਰਦਾ ਜੰਗਲਾਂ ਦੀ ਕਟਾਈ ਨਾਲੋਂ ਬੰਜਰ ਜ਼ਮੀਨ ਕਹਿਣਾ ਸਭ ਕੁਝ ਨਹੀਂ ਕਹਿੰਦਾ ਪਾਠਕ ਲਈ ਕੁਝ ਛੱਡਦਾ ਹੈ। ਪਰ ਅਸੀਂ ਤਾਂ ਇਸੇ ਚੀਜ਼ ਤੇ ਅੜੇ ਹਾਂ ਕਿ ਸਾਡੇ ਵਲੋਂ ਹੀ ਸਾਰੀ ਸੂਚਨਾ ਦੇ ਦਿੱਤੀ ਜਾਵੇ ਪਾਠਕ ਲਈ ਕੁਝ ਨਾਂ ਛੱਡਿਆ ਜਾਵੇ। ਦੋ ਮੁੱਦਿਆਂ ਤੇ ਹੀ ਜੇ ਧਿਆਨ ਰਖੋੰ ਕਿ 1. ਇਸ ਦੀਆਂ ਇੱਕ ਤੋਂ ਵੱਧ ਵਿਆਖਿਆਵਾਂ ਸੰਭਵ ਹੋਣ, ਅਤੇ ਕਿ 2. ਇਹ ਕਵਿਤਾ ਹੋਵੇ ਨਾਂਕਿ ਖਬਰਾਂ ਦਾ ਪ੍ਰਸਾਰਣ ਜਾਂ running commentary ਤਾਂ ਵੀ ਗੱਲ ਸ਼ੁਰੂ ਹੋ ਸਕਦੀ ਹੈ। ਨਹੀਂ ਤਾਂ ਹੋਰ ਕੁਝ ਸਿਖਣ ਦੀ ਕੀਹ ਲੋੜ ਹੈ ਸਭ ਕੁਝ ਤਾਂ ਪਤਾ ਹੀ ਹੈ। ਮਾਂਗਟ ਸਾਹਿਬ ਤੁਹਾਡੇ 7-8 ਹਾਇਕੂ ਇੰਝ ਕਹੇ ਜਾ ਸਕਦੇ ਸਨ: ਸੇਵਾ – ਟਟੀਹਰੀ ਦੇ ਅੰਡਿਆਂ ਚੋਂ ਜੰਮਿਆਂ ਨਾੜ ਦਾ ਸਾੜ LikeLike · · Share · 547 Satwinder Gill, Umesh Ghai, Gurcharan Kaur Brar and 2 others like this. Dhido Gill sohnna…yes the real thing June 21, 2013 at 5:39pm · Unlike · 1 Dalvir Gill Thanks 22G, i just wanted to share the process and to point out that once you have developed the Haiku-Mind, you see things more clearly, Robert is so good at that. June 21, 2013 at 5:42pm · Like · 1 Dhido Gill …………. ਵੀਰਾਨ ਜੰਗਲ ~ ਸੁੱਕੇ ਦ੍ਰਖਤਾਂ ਦੇ ਮੁੱਢ ਉਡਦੀ ਰੇਤ June 21, 2013 at 6:41pm · Like Dalvir Gill This to becomes a “descriptive haiku”, the thing is to avoid trying to tel a lot and never tell all. your version is a tell-all whereas Robert’s suggestion leaves it to the reader to interpret in either way on wants, obvious is that flora and fauna is inter-related. when we are cutting the big trees then there’s no room left for vultures to nest and no one to scavenge over the dead animals and the spread of diseases and foul smell; increased number of astray dogs attacking people. Multiple Interpretations. Haiku should be “activity-based” not “object-based”. The most misleading definition of haiku is,” Haiku is the poetry of Nouns”, devised by imagist poets of N. America. Haiku is much deeper than that. June 21, 2013 at 10:04pm · Like Dhido Gill ਦਲਵੀਰ ਜੀ …ਅਨਡਿਸਕਰਿਪਟਿਵ ਹਾਇਕੂ ਤਾਂ ਰੁਹਾਨੀਅਤ ਦਾ ਰਹੱਸ ਹੈ ਜੁ ਸਿੱਧੀ ਸਤੋੜ ਅਧਿਆਤਮਕਿਤਾ ਵੱਲ ਮੋੜ ਖਾਂਦੀ ਹੈ…ਅਧਿਆਤਮਿਕ ਬੰਦੇ ਖੁਦ ਨਾਲ ਵੀ ਤੇ ਆਸੇ ਪਾਸੇ ਨਾਲ ਵੀ ਛੱਲ ਭਰੀ ਜਿੰਦਗੀ ਦੀ ਖੇਡ ਖੇਡਦੇ ਹਨ ਸਾਰੀ ਉਮਰ । ਮੇਰਾ ਜਿਹੋ ਜਿਹੀ ਹਾਇਕੂ ਪੋਇਟਰੀ ਨਾਲ ਸਬੰਧ ਹੈ ਉਹ ਵਾਸਤਵਿਕ ਰੂਪ ਵਿੱਚ ਮੋਜੂਦ ਹੈ , ਜਿਸਦਾ ਤਿੰਨ ਸਤਰਾਂ ਵਿੱਚ ਫਿਲਮਾਂਕਣ ਹੋ ਸਕੇ , ਜਿਸ ਫਿਲਮਾਂਕਣ ਰਾਹੀਂ ਕੋਈ ਸਾਰਥਿਕ ਸੁਣਾਉਣੀ ਹੋ ਸਕੇ , ਉੱਕ ਹੀ ਗੈਰ ਰਹੱਸ ਮਈ ਤੇ ਗੈਰ ਅਧਿਆਤਮਿਕ । ਇਹ ਫਿਕਸ਼ਨ ਨਹਿਂ ਕਿ ਤੁਸੀਂ ਮਨ ਭਾਉਂਦੇ ਰਹੱਸ ਦੇ ਗੇੜ ਪਾਈ ਜਾਉ । ਹਾਇਕੂ ਮੂਲ ਰੂਪ ਵਿੱਚ ਤਰਕ ਦਾ ਕਾਵਿਕ ਉਚਾਰਣ ਹੈ । ਤਰਕ ਦੇ ਦੋ ਉਚਾਰਣਾਂ ਨੂੰ ਜਕਸਟਾ ਪੋਜਡ ਪੁਜੀਸ਼ਨ ਵਿੱਚ ਵੇਖਣਾਂ ਵਿਖਾਲਣਾਂ ਮੇਰਾ ਮਨ ਪਸੰਦ ਹਾਇਕੂ ਕਾਵਿ ਵਿਧੀ ਹੈ.. ਵੀਰਾਨ ਜੰਗਲ ~ ਸੁੱਕੇ ਦ੍ਰਖਤਾਂ ਦੇ ਮੁੱਢ ਉਡਦੀ ਰੇਤ………………..ਵੀਰਾਨ ਜੰਗਲ / ਉਡਦੀ ਰੇਤ ਏਹੋ ਜਿਹੇ ਹਾਇਕੂ ਵਿੱਚ ਇੱਕ ਮਨੁੱਖ ਦਾ ਨਿਜਾਮ ਦਾ ਉਹ ਕਰੂਪ ਪੱਖ ਪੇਸ਼ ਹੋਇਆ ਹੈ ਕਿੱਥੇ ਉਸਨੇ ਮਸ਼ੀਨੀ ਯੁੱਗ ਤੇ ਖਪਤਕਾਰੀ ਯੁੱਗ ਦੀ ਨਕਲੀ ਸਿਰਜਣਾ ਕਰਕੇ ਧਰਤੀ ਤੋਂ ਜੰਗਲ ਬੇਲੋੜੇ ਬੇਤਰਤੀਬੇ ਕੱਟ ਦਿੱਤੇ ਹਨ… ਸੁੱਕੇ ਮੁੱਢ …..ਉਡਦੀ ਰੇਤ………………..ਰਾਹੀਂ ਏਸ ਤਰਾਸਦੀ ਦਾ ਸਾਰਥਿਕ , ਵਾਸਤਵਿਕ ਪਰ ਕਾਮਯਾਬ ਫਿਲਮਾਂਕਣ ਹੋਇਆ ਹੈ । ………….ਪੰਜਾਬੀ ਪਾਠਕ ਕੋਲ ਸਮਾਂ ਨਹਿਂ ਤੇ ਨਾਲ ਹੀ ਲੋੜ ਹੈ ਕਿ ਉਹ ਤੁਹਾਡੇ ਥੁੱਕੇ ਹੋਏ ਬੇਤਰਤੀਬੇ ਅਣਘੜਤ ਬੇਅਰਥੇ ਦਸ ਸ਼ਬਦਾਂ ਤੇ ਮਗਰਪੱਚੀ ਕਰਦਾ ਫਿਰੇ ਕਿ ਏਸ ਹਾਇਕੂ ਦਾ ਬਹੁ ਪਰਤੀ ਰਹੱਸ ਕੀ ਹੈ । ………….ਸਮੇਂ ਸਨ ਜਦੋਂ ਨਿਰਾਰਥਕ , ਰਹੱਸ ਮਈ , ਬੁਝਾਰਤਾਂ ਵਰਗੇ , ” ਅਖੌਤੀ ਬਹੁਪਰਤੀ ” ਹਾਇਕੂ ਕਾਵਿ ਨੂੰ ਜਪਾਨੀ ਸਰਕਾਰੇ ਦਰਬਾਰੇ ਤੇ ਵੱਡੇ ਦਰਾਂ ਵਲੋਂ ਅਦਬੀ ਹਾਇਕੂ ਵਜੋਂ ਮਾਨਤਾ ਪ੍ਰਾਪਤ ਸੀ ਜੁ ਉਹਨਾਂ ਨੂੰ ਖੁਸ਼ ਕਰਨ ਲਈ ਲਿਖੇ ਜਾਂਦੇ ਸਨ । ਉਹ ਸਮੇਂ ਨਹਿਂ ਰਹੇ June 22, 2013 at 10:29am · Edited · Like Dalvir Gill ਬਾਈ ਜੀ, ਪਿਛਲੇ ਦਿਨਾਂ ਵਿੱਚ ਤਾਂ ਕੈਮਰੇ ਨਾਲ ਫੋਟੋ ਖਿੱਚੀ ਦਾ ਕਾਫੀ ਪ੍ਰਚਾਰ ਚਲਿਆ, ਪਰ ਉਹ ਹਾਇਕੂ ਦਾ ਕੰਮ ਨਹੀਂ ਹੈ l ਜੇ ਅਸੀਂ ਕਲਾਸੀਕਲ ਹਾਇਕੂ ਤੋਂ ਉੱਕਾ ਹੀ ਮੂੰਹ ਮੋੜਨਾ ਹੈ ਤਾਂ ਫਿਰ ਇਸ ਨੂੰ ਹਾਇਕੂ ਹੀ ਕਿਉਂ ਕਹਿਣਾ? ਅਨੁ-ਕਵਿਤਾ, ਤ੍ਰਿਬੇਣੀ, ਤਿੰਨ-ਤੁਕੀ, ਤਿਤੁਕੀ, ਜੋ ਮਰਜ਼ੀ ਕਹੋ। ਮਿੰਨੀ-ਕਹਾਣੀ ਵੀ ਵੱਡੇ ਜ਼ੋਰ-ਸ਼ੋਰ ਨਾਲ ਸ਼ੁਰੂ ਹੋਈ ਸੀ, ਚੁਟਕਲਾ ਬਣ ਕੇ ਖ਼ਤਮ ਹੋਗੀ। ਇਹੋ ਹਾਲ ਹਾਇਕੂ ਦਾ ਹੋਵੇਗਾ। ਮੈਂ ਡਿਸਕਰਿਪਸ਼ਨ ਤੋਂ ਉਂਝ ਨਹੀਂ ਡਰਦਾ ਜਿਵੇਂ ਤੁਸੀਂ ਰੂਹਾਨੀਅਤ ਤੋਂ ਡਰਦੇ ਹੋਂ। 117 ਵਾਰ ਪਹਿਲਾਂ ਵੀ ਕਿਹਾ ਹੈ ਕਿ ਹਾਇਕੂ ਦੀ ਰੂਹ ਤੋਂ ਮਤਲਬ ਹਾਇਕੂ ਦਾ ਤੱਤ ( ਰੂਪ, form ਨਹੀਂ ) ਹੈ, ਇਸ ਉੱਪਰ ਵਾਲੇ ਵਿੱਚ ਹੀ ਕਿਸੇ ਚੀਜ਼ ਦੀ ਫੋਟੋ ਨਹੀਂ ਖਿੱਚੀ, ਕੋਈ ਕਮੈਂਟਰੀ ਨਹੀਂ, ਕੁਝ ਵੀ ਬਿਆਨਿਆ ਨਹੀਂ, ਸੁਧਿ ਕਵਿਤਾ ਹੈ, ਪਰ ਇਹ ਮੇਰੀ ਚੋਥੀ ਜਾਂ ਪੰਜਵੀਂ ਰਚਨਾ ਹੈ ਜੋ ਹਾਇਕੂ ਵਜੋਂ ਪਾਸ ਹੋਈ ਹੈ। ਜੇ ਬਾਸ਼ੋ ਤੇ ਖਾਸ ਕਰ ਬੂਸੋਨ ਨੂੰ ਧਿਆਨ ਨਾਲ ਪੜ੍ਹੋਗੇ ਤਾਂ ਧਾਰਮਿਕ, ਸਮਾਜਿਕ ਕੀਮਤਾਂ ਦੇ ਉੱਪਰ ਚੋਟ ਤਾਂ ਦਿਖਾਈ ਦੇਵੇਗੀ, ਸਥਾਪਤੀ ਦਾ ਹੱਕ਼ ਪੂਰ ਹੁੰਦਾ ਕਿਤੇ ਵੀ ਨਹੀਂ ਮਿਲੇਗਾ, ਇਹ ਸਭ ਹੈ ਹੀ unnatural, ਗੈਰ-ਕੁਦਰਤੀ। ਪਰ ਤੁਸੀਂ ਤਾਂ ਮੇਰੇ ਬਾਰੇ ਵੀ ਕਿੰਨੀ ਧਾਰਨਾਵਾਂ ਬਣਾ ਚੁੱਕੇ ਹੋ, ਜ਼ਿਆਦਾਤਰ ਗਲਤ, ਫਿਰ ਹਾਇਕੂ ਤਾਂ ਮੇਰੇ ਤੋਂ ਵੱਡੀ/ਵਿਸ਼ਾਲ ਵਸਤ ਹੈ। ਮੈਂ ਅੱਜ ਪੰਜਾਬੀ ਹਾਇਕੂ ਗਰੁੱਪ ‘ਤੇ ਜਾ ਕੇ ਆਪਣੀਆਂ ਸਾਰੀਆਂ ਰਚਨਾਵਾਂ ਦੇਖ ਰਿਹਾ ਸਾਂ ਤਾਂ ਵੇਖਿਆ ਕਿ ਸਮੇਂ-ਸਮੇਂ ਤੇ ਇੱਕ ਖਾਸ ਤਰਾਂ ਦਾ ਰਿਵਾਜ਼ ਚਲਦਾ ਰਿਹਾ ਹੈ, ਜੋ ਪੁਰਾਣਾ ਹੋਣ ‘ਤੇ ਬਦਲਦਾ ਰਿਹਾ, ਅਮਰੀਕਣ ਹਾਇਕੂ ਦੀ ਵੀ ਇਹੋ ਕਹਾਣੀ ਹੈ, ਸਮੇਂ ਤੋਂ ਪਾਰ ਜਾਣ ਵਾਲੀਆਂ ਰਚਨਾਵਾਂ ਚੰਦ ਕੁ ਭੀ ਨਹੀਂ ਹਨ। example, ਕਮਲਜੀਤ ਮਾਂਗਟ ਹੁਰਾਂ ਲਿਖਿਆ : Kamaljit Mangat ਰਾਤ ਦਾ ਵੇਲਾ ਕੋਠੇ ਤੇ ਪਿਆ ਗਿਣੇ ਤਾਰੇ ਮਨਦੀਪ ਮਾਨ ਹੁਰਾਂ ਸੁਝਾਇਆ : ਮਸਿਆ ਇਕਲਾ ਕੋਠੇ ਪਿਆ ਗਿਣਦਾ ਤਾਰੇ ਮੇਰੇ ਲਈ ਦੋਨਾਂ ਵਿੱਚ ਕੋਈ ਫਰਕ ਨਹੀਂ, ਦੋਵੇਂ ਉਹੋ ਤਾਂ ਕਰ ਹੀ ਰਹੇ ਹਨ, ਜੋ ਸੋਚਿਆ ਜਾ ਰਿਹਾ ਹੈ ਕੀ ਹਾਇਕੂ ਨੂੰ ਕਰਨਾ ਚਾਹਿਦਾ ਹੈ, “ਦ੍ਰਿਸ਼-ਵਰਣਨ” “ਛਿੰਣ ਪਕੜਨਾ” “ਫੋਟੋ ਖਿੱਚਣੀ”, ਪਰ ਕਿਥੇ ਹੈ ਕਵਿਤਾ, ਕਿਥੇ ਹੈ ਰਹੱਸ, ਕਿਥੇ ਹੈ ਕੋਈ ਸੰਭਾਵਨਾ ਬਹੁ-ਪਰਤੀ ਵਿਆਖਿਆ ਦੀ? ਪਾਠਕ ਦਾ ਦਾਖਲਾ ਤਾਂ ਤਦ ਹੀ ਹੋਵੇਗਾ ਜਦ ਉਹ ਇਸੇ ਗੱਲ ਨੂੰ ਇਹਨਾ ਸ਼ਬਦਾਂ ਤੋਂ ਵਖਰੇ ਆਪਣੇ ਸ਼ਬਦਾਂ ਨਾਲ ਕਹੇਗਾ। ਮੇਰਾ ਰੂਪ ਕੋਈ ਅੰਤਿਮ ਨਹੀਂ ਪਰ ਇੱਕ ਕੋਸ਼ਿਸ਼ ਤਾਂ ਹੈ : ਜਾਗੋ-ਮੀਟੀ . . . ਯਾਦ ਅਤੇ ਨੀਂਦ ਵਿੱਚਕਾਰ ਕਿੰਨੇ ਸਾਰੇ ਤਾਰੇ ਜੋ ਅਸੀਂ ਲਿਖ ਰਹੇ ਹਾਂ ( ਸਫੈਦੇ ਦਾ ਰੁੱਖ / ਚੜਨ-ਉਤਰਨ / ਕਾਟੋਆਂ ) ਜਿੰਨੇ ਮਰਜ਼ੀ ਲਿਖੋ ਦਿਨ ‘ਚ ( ਚੜ੍ਹਦਾ ਦਿਨ / ਕੀੜੀ ਧੂਹੀ ਜਾਵੇ ਦਾਣਾ / ਕਣਕ ਦਾ ) ( ਚੜ੍ਹਦਾ ਦਿਨ / ਦੋ ਕੀੜੀਆਂ ਨੇ ਮਿਲ ਕੇ ਚੁੱਕਿਆ / ਮੱਕੀ ਦਾ ਦਾਣਾ ), ਹੁਣ ਤੱਕ ਪੰਜਾਬੀ ਦੇ ਹਾਇਕੂ ਸੰਗ੍ਰਿਹਾਂ ਵਿੱਚੋਂ ਜੋ ਵੀ ਮਿਲਿਆ ਹੈ ਪੜ੍ਹਨ ਲਈ ਆਹੀ ਕੁਝ ਹੈ ਆਪੇ-ਘੜੇ ਆਪਣੇ ਇਹਨਾਂ ਅਸੂਲਾਂ ਦੇ ਚੱਕਰ ਵਿੱਚ ਅਸੀਂ ਹਾਇਕੂ ਤਾਂ ਕੀ ਲਿਖਣਾ ਸੀ ਸਿੱਧੀ -ਸਾਦੀ ਕਵਿਤਾ ਵੀ ਨਹੀਂ ਕਰ ਸਕਦੇ ਤਿੰਨ ਸਤਰਾਂ ਵਾਲੀ। ਕਿਸੇ ਵੀ ਕਲਪਤ ਜਾਂ ਜ਼ਾਹਿਰ ਵਰਤਾਰੇ ਦਾ ਬਿਆਨ ਕਿੰਨਾ ਕੁ ਔਖਾ ਹੈ? ਅਖਬਾਰਾਂ ਵਾਲੇ, ਕਹਾਣੀਕਾਰ ਕਰੀ ਹੀ ਤਾਂ ਜਾਂਦੇ ਹਨ, ਹਰ ਪਿੰਡ ਵਿੱਚ ਦੋ-ਚਾਰ ਗੱਲਾਂ ਦੀਆਂ ਖਾਣ ਵਾਲੇ ਹੁੰਦੇ ਹਨ ਫਿਰ ਤਾਂ ਉਹ ਸਾਰੇ ਹੀ ਸਿਰੇ ਦੇ ਹਾਇਜਨ ਹੋਏ ਕਿ ਕਹਿੰਦੇ ਹਨ ਕਿ ਸ਼ਬਦਾਂ ਨਾਲ ਤਸਵੀਰ ਖਿੱਚ ਦਿੰਦੇ ਹਨ। June 22, 2013 at 11:15am · Like · 1 Dalvir Gill A: this summer just a far away look– father’s day Robert D. Wilson : This is a double kigo senryu. Centric to the poem is Father’s Day and someone’s faraway look. The poem tells us nothing about the creative force of nature, nor does it give the reader a lot to interpret. A: originally it was written as this father’s day nothing,just the scent of woodsmoke MB: I like this version a lot better…there is a lot of mystery to contemplate, but I am not sure if it is zoka-centric for a hokku… A: thanks Mark ,i hope Robert sir tells us ! Sasa Vazic : still a senryu. Robert D. Wilson : I agree with Sasa. The thing to be noticed here is that this senryu doesn’t only have a kigo but according to the Master “A Double Kigo”, but still it couldn’t make it a haiku June 22, 2013 at 11:30am · Like Dalvir Gill Comment by the Master on another post: A visual illustrative haiku. Hokku must be more than a visual word picture. June 22, 2013 at 11:47am · Like Dhido Gill ਦਲਵੀਰ ਮੈਂ ਦੇਖਿਆ ਹੈ ਕਿ ਹਾਇਕੂ ਪੱਥਣ ਦੀ ਹੋੜ ਹੀ ਲੱਗੀ ਹੋਈ ਹੈ ਪਰ ਜਾਤੀ ਤਾਜੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਹਾਇਕੂ ਦਾ ਭਾਵ ਵੀ ਕਾਵਿਕ ਉਬਾਲ਼ ਵਾਂਗ ਮੂੰਹ ਜੋਰ ਹੁੰਦਾ ਹੈ ਪਰ ਦੋਨਾਂ ਦੇ ਉਤਾਰੇ ਵਿੱਚ ਗੁਣਵੰਨਾ ( ਕੁਆਲੀਟੇਟਿਵ )ਵਖਰੇਂਵਾਂ ਹੈ , ਹਾਇਕੂ ਦੇ ਮਾਮਲੇ ਵਿੱਚ ਇਹ ਉਤਾਰਾ ਕਿਸੇ ਵਾਸਤਵਿਕ ( ਫੈਕਚੁਅਲ ) ਮੌਕਾ ਏ ਵਾਰਦਾਤ ਦੇ ਦਿ੍ਸ਼ ਨਾਲ ਜਾਂ ਇਹੋ ਜਿਹੀ ਕਿਸੇ ਤਸਵੀਰ ਦੇ ਝਲਕਾਰੇ ਨਾਲ ਹੁੰਦਾ ਹੈ ਜਦ ਕਿ ਕਿਸੇ ਕਵੀ ਦੇ ਜਿਹਨ ਵਿੱਚ ਕਵਿਤਾ ਦਾ ਉਤਾਰਾ ਉਸਦੇ ਨਿੱਤ ਦਿਨ ਰਾਤ ਦੇ ਸੁਚੇਤ ਅਚੇਤ ਅਵਚੇਤਨ ਵਿੱਚ ਵਸੇਬਾ ਕਰੀ ਬੈਠਾ ਹੁੰਦਾ ਹੈ ਜੁ ਇੱਕ ਖਾਸ ਮੂਡ ਵਿੱਚ ਕਵਿਤਾ ਨਜਮ ਬਣ ਕੇ ਉੱਤਰਦਾ ਹੈ……… ਪੰਜਾਬੀ ਹਾਇਕੂ ਮੁਹਾਵਰੇ ਨਾਲ ਵੀ ਪੀਜ਼ਾ ਖਾਣ ਵਾਲੀ ਗੱਲ ਹੋਣੀ ਹੈ , ਤੇ ਹੋਣੀ ਵੀ ਚਾਹੀਦੀ ਹੈ । ਪੀਜ਼ੇ ਦਾ ਖੁਰਾ ਮੁੱਢ ਇਟਲੀ ਦੇ ਲੋਕ ਹਨ , ਪਰ ਹੁਣ ਹਰ ਕੌਮ ਨੇ ਏਸਦੀ ਰੈਸਪੀ ਆਪਣੇ ਸੋਹਜ ਸੁਆਦ ਮੁਤਾਬਕ ਬਣਾ ਲਈ ਹੈ …ਮੈਕਸੀਕਣ ਲੋਕਾਂ ਇਸ ਵਿੱਚ ਹੈਲਾਪੀਨੋ ਮਿਰਚਾਂ ਪਾ ਲਈਆਂ ਹਨ ਤੇ ਅਮਰੀਕੀ ਪੰਜਾਬੀਆਂ ਦਾ ਸਪੈਸ਼ਲ ਟੇਸਟ ਹੈ ਗਾਰਲਿਕ ਪੀਜ਼ਾ , ਪੰਜਾਬ ਵਾਲੇ ਅੱਗੇ ਕਾਲੀਆਂ ਮਿਰਚਾਂ ਜਾਂ ਇਲਾਚੀ ਪਾਕੇ ਇਹਦਾ ਕੀ ਬਣਾਉਂਦੇ ਨੇ ਤੇ ਮਦਰਾਸੀ ਕੀ ਬਣਾਉਂਦੇ ਨੇ …ਦਿਲਚਸਪੀ ਦਾ ਵਿਸ਼ਾ ਹੋਵੇਗਾ । ਪਰ ਇਹ ਪੀਜ਼ਾ ਹੀ ਵੱਜੇਗਾ , ਤੇ ਪੀਜੇ ਵਾਂਗ ਹੀ ਕਬੂਲ ਹੋਵੇਗਾ। ………ਇਹ ਗੱਲ ਜਪਾਨੀ ਹਾਇਕੂ ਕਾਵਿ ਨੂੰ ਪੰਜਾਬੀ ਪਾਣ ਚੜਨ , ਰਸਾਈ ਹੋਣ ਦੇ ਮਾਮਲੇ ਵਿੱਚ ਵੀ ਹੋਣੀ ਹੈ । ਏਹੀ ਨਿੱਕੀ ਜਿਹੀ ਗੱਲ ਪੰਜਾਬੀ ਹਾਇਕੂ ਗਰੁੱਪ ਸਮਝਣ ਵਿੱਚ ਅਸਮਰਥ ਰਿਹਾ ਹੈ ਕਿ ਉਨਾਂ ਦਾ ਹਾਲ ਵੀ ਹਾਇਕੂ ਨਿਹੰਗ ਸਿੰਘਾਂ ਵਾਲਾ ਹੋ ਗਿਆ ਹੈ । ਤਿੜਕੇ ਘੜੇ ਦਾ ਪਾਣੀ । June 22, 2013 at 11:50am · Like Dalvir Gill ਹਾਇਕੂ ਦੇ ਮਾਮਲੇ ਵਿੱਚ ਇਹ ਉਤਾਰਾ ਕਿਸੇ ਵਾਸਤਵਿਕ ( ਫੈਕਚੁਅਲ ) ਮੌਕਾ ਏ ਵਾਰਦਾਤ ਦੇ ਦਿ੍ਸ਼ ਨਾਲ ਜਾਂ ਇਹੋ ਜਿਹੀ ਕਿਸੇ ਤਸਵੀਰ ਦੇ ਝਲਕਾਰੇ ਨਾਲ ਹੁੰਦਾ ਹੈ l wrong again, you have to forget those teaching if you really want to do something for Haiku. ਕੋਈ ਵੀ ਵਿਧਾ ਸਮੇਂ ਦੀ ਸਾਣ ਹੀ ਤਿੱਖੀ ਕਰਦਾ ਹੈ ਤੇ ਸਮੇਂ ਦੀ ਚੰਡ ਚੋਂ ਗੁਜ਼ਰੀ ਹੋਈ ਵਿਧਾ ਦਾ ਰੂਪ ਆਪਣੀ ਬਣਤਰ ਵਿੱਚ ਹੀ ਆਪਣਾ ਸੁਨੇਹਾ/ਅਸਰ ਲੁਕਾਈ ਬੈਠਾ ਹੁੰਦਾ ਹੈ, ਪੰਜਾਬੀ ਛੰਦ-ਪ੍ਰਬੰਧ ਇਸਦੀ ਮਿਸਾਲ ਹੈ, ਵਿਸ਼ਾ ਬਦਲ ਕੇ ਵੀ ਸਿੱਠਣੀ ਦਾ ਰੂਪ ਟੱਪੇ ਵਾਲਾ ਪ੍ਰਭਾਵ ਨਹੀਂ ਪੈਦਾ ਕਰ ਸਕੇਗਾ। ਹਾਇਕੂ ਦੀ ਵੀ ਰੂਹ ( ਤੱਤ ) ਕਾਵਿਕ ਹੈ ਇਹ ਕਦੇ ਵੀ ਬਿਆਨੀਆ ਨਹੀਂ ਹੋ ਸਕਦੀ। ਇਹ ਸਾਡੇ ਮੁੱਖ ਮੁੱਦੇ ਹਨ, ਪੰਜਾਬੀ ਵਿੱਚ ਰਸਾਈ ਹੋ ਹੀ ਚੁੱਕੀ ਹੈ, ਆਪਣੇ ਲਿਖੇ ਜ਼ਿਆਦਾਤਰ ਦਾ ਅਸਲ ਵਿੱਚ ਅੰਗ੍ਰੇਜ਼ੀ ਅਨੁਵਾਦ ਨਹੀਂ ਹੋ ਪਾਉਂਦਾ, ਇਹ ਪੰਜਾਬੀਅਤ ਹੀ ਹੈ, ਇਸਦਾ ਭੱਦਾ ਪੱਖ ਤਾਂ ਤਾਂ ਉਹ ਹੈ ਜਦ ਪੰਜਾਬੀ ‘ਚ ਲਿਖਿਆ ਵੀ ਇੰਝ ਲੱਗਦਾ ਹੈ ਜਿਵੇਂ ਅੰਗ੍ਰੇਜ਼ੀ ਤੋਂ ਅਨੁਵਾਦਿਆ ਹੋਇਆ ਹੋਵੇ। ਕਿਸੇ ਨੂੰ ਟੀਚਾ ਤਾਂ ਦੱਸਿਆ ਜਾ ਸਕਦਾ ਹੈ ਪਰ ਕਿਸੇ ਦੀ ਥਾਂ ਕਵਿਤਾ ਥੋੜੋ ਲਿਖ ਹੋ ਸਕਦੀ ਹੈ, ਜੋ ਅਸੀਂ ਆਮ ਕਰਦੇ ਹਾਂ, ਆਪਣੇ “ਵਰਸ਼ਨ” ਦੱਸ ਕੇ। ਇਸਦਾ ਹਾਲ ਮਿੰਨੀ ਕਹਾਣੀ ਵਾਲਾ ਨਾਹ ਹੋਵੇ ਮਸਲਾ ਉਹ ਹੈ। ਅਸੀਂ ਕਵਿਤਾ ਤੋ ਜੋ ਕਿਨਾਰਾ ਕਰ ਚੁੱਕੇ ਹਾਂ ਉਹ ਬੁਰਾ ਹੈ – 1.ਰਹੱਸ 2.ਕੁਦਰਤ ਦੀ ਸ਼ਕਤੀ, ਜਿਸ ਵਲੋਂ ਮਨੁੱਖ ਆਖਾਂ ਬੰਦ ਕਰੀ ਬੈਠਾ ਹੈ ਸ਼ਰਤਾਂ ਹਨ, ਕਿਗੋਆਂ-ਕੱਟਾਂ ਦੀ ਥਾਂ ‘ਤੇ ਅਸੀਂ ਆਪਣਾ ਮੁਹਾਵਰਾ ਵਰਤੀਏ ਪਰ ਜ਼ੌਕਾ ਤੇ ਰਹੱਸ ਹੀ ਹੈ ਜਿਸ ਨਾਲ ਹਾਇਕੂ ਵਿੱਚ ਸਦੀਵਤਾ ਆਉਂਦੀ ਹੈ। June 22, 2013 at 12:17pm · Like Dhido Gill Dalvir Gill Comment by the Master on another post: A visual illustrative haiku. Hokku must be more than a visual word picture. ਵੀਰਾਨ ਜੰਗਲ ~ ਸੁੱਕੇ ਦ੍ਰਖਤਾਂ ਦੇ ਮੁੱਢ ਉਡਦੀ ਰੇਤ ………………ਦਲਵੀਰ ਗਿੱਲ ਜੀ ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ ਕਿ ਉਪਰੋਕਤ ਹਾਇਕੂ ਮਹਿਜ ਇੱਕ ਇਲਸਟਰੇਟਿਵ ਤੇ ਵਿਜੁਅਲ ਵਰਡ ਹੀ ਹੈ , ਕਿ ਇਸਦੇ ਮਗਰ ਕੁੱਝ ਵੀ ਨਹਿਂ । ਸ਼ਾਇਦ ਆਪ ਚਾਨਣਾ ਪਾ ਸਕੋ । June 22, 2013 at 12:17pm · Edited · Like Dhido Gill ਦਲਵੀਰ ਗਿੱਲ….. …………………………………………………………………. ਇਹ ਸਾਡੇ ਮੁੱਖ ਮੁੱਦੇ ਹਨ, ਪੰਜਾਬੀ ਵਿੱਚ ਰਸਾਈ ਹੋ ਹੀ ਚੁੱਕੀ ਹੈ, ਆਪਣੇ ਲਿਖੇ ਜ਼ਿਆਦਾਤਰ ਦਾ ਅਸਲ ਵਿੱਚ ਅੰਗ੍ਰੇਜ਼ੀ ਅਨੁਵਾਦ ਨਹੀਂ ਹੋ ਪਾਉਂਦਾ, ਇਹ ਪੰਜਾਬੀਅਤ ਹੀ ਹੈ, ਇਸਦਾ ਭੱਦਾ ਪੱਖ ਤਾਂ ਤਾਂ ਉਹ ਹੈ ਜਦ ਪੰਜਾਬੀ ‘ਚ ਲਿਖਿਆ ਵੀ ਇੰਝ ਲੱਗਦਾ ਹੈ ਜਿਵੇਂ ਅੰਗ੍ਰੇਜ਼ੀ ਤੋਂ ਅਨੁਵਾਦਿਆ ਹੋਇਆ ਹੋਵੇ। ਕਿਸੇ ਨੂੰ ਟੀਚਾ ਤਾਂ ਦੱਸਿਆ ਜਾ ਸਕਦਾ ਹੈ ਪਰ ਕਿਸੇ ਦੀ ਥਾਂ ਕਵਿਤਾ ਥੋੜੋ ਲਿਖ ਹੋ ਸਕਦੀ ਹੈ, ਜੋ ਅਸੀਂ ਆਮ ਕਰਦੇ ਹਾਂ, ………………………………………………………………….. ਦਲਵੀਰ ਗਿੱਲ ਜੀ ….ਜਪਾਨੀ ਹਾਇਕੂ ਅੰਗਰੇਜੀ ਹਾਇਕੂ ਦੀ ਪੰਜਾਬੀ ਹਾਇਕੂ ਮੁਹਾਵਰੇ ਵਿੱਚ ਰਸਾਈ ਕਿਤੇ ਵੱਧ ਪੇਚੀਦਾ ਮਸਲਾ ਹੈ ਜੁ ਏਸ ਦੀ ਸਦੀਵੀ ਹੋਣੀ ਨਾਲ ਜੁੜਿਆ ਹੋਇਆ ਹੈ , ਇਹ ਗੱਲ ਤੁਸਾਂ ਆਪ ਹੀ ਅਗਲੀਆਂ ਦੋ ਲਾਈਨਾਂ ਦੇ ਹੇਠਲੇ ਵਾਜਬ ਫਤਵੇ ਨਾਲ ਕੱਟ ਦਿੱਤੀ ਹੈ । {{ਇਸਦਾ ਭੱਦਾ ਪੱਖ ਤਾਂ ਤਾਂ ਉਹ ਹੈ ਜਦ ਪੰਜਾਬੀ ‘ਚ ਲਿਖਿਆ ਵੀ ਇੰਝ ਲੱਗਦਾ ਹੈ ਜਿਵੇਂ ਅੰਗ੍ਰੇਜ਼ੀ ਤੋਂ ਅਨੁਵਾਦਿਆ ਹੋਇਆ ਹੋਵੇ। ਕਿਸੇ ਨੂੰ ਟੀਚਾ ਤਾਂ ਦੱਸਿਆ ਜਾ ਸਕਦਾ ਹੈ ਪਰ ਕਿਸੇ ਦੀ ਥਾਂ ਕਵਿਤਾ ਥੋੜੋ ਲਿਖ ਹੋ ਸਕਦੀ ਹੈ, ਜੋ ਅਸੀਂ ਆਮ ਕਰਦੇ ਹਾਂ,}} ………..ਪੰਜਾਬੀ ਹਾਇਕੂ ਗਰੁੱਪ ਦੇ ਮੁੱਖ ਵਿਚਾਰਵਾਨ ਰਣਜੀਤ ਸਰਾ ਹੋਰਾਂ ਨੂੰ ਮੈਂ ਇੱਕ ਵਾਰ ਕਿਹਾ ਸੀ ਕਿ ਉਹ ਅਪਣਾ ਪੰਜਾਬੀ ਹਾਇਕੂ ਉਸਾਰਦੇ ਹੀ ਅੰਗਰੇਜੀ ਤੱਕੜੀ ਵਿੱਚ ਹਨ ਤੇ ਫੇਰ ਇਸ ਦਾ ਪੰਜਾਬੀ ਰੂਪ ਲਿਖਦੇ ਹਨ । June 22, 2013 at 12:35pm · Unlike · 1 Dalvir Gill ਇਹ ਇੱਕ tell-all ਹੈ, ਕੁਝ ਵੀ ਅਜਿਹਾ ਨਹੀਂ ਜੋ ਪਾਠਕ ਲਈ ਛਡਿਆ ਹੈ। ਕਵਿਤਾ ਤੇ ਹਾਇਕੂ-ਕਾਵਿ ਵਿੱਚ ਅਸਲੋਂ ਇਹ ਵੱਡਾ ਫ਼ਰਕ ਹੈ, ( ਆਪਣੀ ਇੰਟਰਵਿਊ ਵਿੱਚ ਰਾਬਰਟ ਨੇ ਜੁਆਬ ਦਿੱਤਾ ਸੀ ਕਿ ਉਹ ਯਾਦਾਂ, ਕਲਪਨਾ ਤੇ ਸੱਚ ਵਿੱਚ ਫ਼ਰਕ ਨਹੀਂ ਕਰਦਾ/ਕਰ ਸਕਦਾ। In contrast with your” …. ਮੇਰਾ ਜਿਹੋ ਜਿਹੀ ਹਾਇਕੂ ਪੋਇਟਰੀ ਨਾਲ ਸਬੰਧ ਹੈ ਉਹ ਵਾਸਤਵਿਕ ਰੂਪ ਵਿੱਚ ਮੋਜੂਦ ਹੈ , ਜਿਸਦਾ ਤਿੰਨ ਸਤਰਾਂ ਵਿੱਚ ਫਿਲਮਾਂਕਣ ਹੋ ਸਕੇ , ਜਿਸ ਫਿਲਮਾਂਕਣ ਰਾਹੀਂ ਕੋਈ ਸਾਰਥਿਕ ਸੁਣਾਉਣੀ ਹੋ ਸਕੇ , ਉੱਕ ਹੀ ਗੈਰ ਰਹੱਸ ਮਈ ਤੇ ਗੈਰ ਅਧਿਆਤਮਿਕ । ਇਹ ਫਿਕਸ਼ਨ ਨਹਿਂ ਕਿ ਤੁਸੀਂ ਮਨ ਭਾਉਂਦੇ ਰਹੱਸ ਦੇ ਗੇੜ ਪਾਈ ਜਾਉ । ਹਾਇਕੂ ਮੂਲ ਰੂਪ ਵਿੱਚ ਤਰਕ ਦਾ ਕਾਵਿਕ ਉਚਾਰਣ ਹੈ ……… ” ) “ਮਾ” ਉਹ ਦਰਵਾਜ਼ਾ ਜਿੱਥੋਂ ਪਾਠਕ ਦਾ ਪ੍ਰਵੇਸ਼ ਹੁੰਦਾ ਹੈ ਰਚਨਾ ਵਿੱਚ, ਪਰ ਅਸੀਂ ਮਾ ( ਰਹੱਸ ) ਦੀ ਵਿਆਖਿਆ/ਅਨੁਵਾਦ ਹੀ “ਕੱਟ/ਕੱਟ-ਮਾਰਕ” ਕਰ ਦਿੱਤਾ ਹੈ, ਜੋ ਇੱਕ ਸਾਧਨ ( Mean ) ਮਾਤਰ ਹੈ ਮਾ ਦਾ ਪ੍ਰਭਾਵ ਪੈਦਾ ਕਰਨ ਲਈ, ਅਸੀਂ ਇਸੇ ਨੂੰ ਟੀਚਾ ( End ) ਮਿੱਥ ਬੈਠੇ ਹਾਂ। ਤੁਸੀਂ ਇੱਕ ਚੰਗੇ ਭਲੇ ਹਾਇਕੂ/ਹੋੱਕੁ ਨੂੰ ਇੱਕ ਬਿਆਨ ਬਣਾ ਦਿੱਤਾ ਹੈ। ਜਦੋਂ ਮੈਂ ਜੰਗਲ ਦੀ ਕਟਾਈ ਦੇ ਬਦਲ ( ਮੀਟਰ ਠੀਕ ਕਰਨ ਲਈ ) ਲੱਭ ਰਿਹਾ ਸਾਂ ਤਾਂ ਰਾਬਰਟ ਦਾ ਕਾਮੈੰਟ ਧਿਆਨ ਨਾਲ ਦੇਖੋ ( ਇਸੇ ਲਈ ਮੈਂ ਸਾਰੀ ਚਰਚਾ ਹੀ ਪੋਸਟ ‘ਤੇ ਪਾਈ ਸੀ ) ਕਿ, “ਫਿਰ ਵੀ ਸਾਫ਼ ਜ਼ਾਹਿਰ ਹੈ ਕਿ ਕੋਇਲ ਕਿਉਂ ਕੁਰਲਾ ਰਹੀ ਹੈ” ਹਾਇਕੂ ਵਿੱਚ ਸਾਫ਼ ਸਾਫ਼ ਕੁਝ ਨਾਂ ਕਹੋ, ਤੁਹਾਡੇ ਵਰਸ਼ਨ ਵਿੱਚ ਭਾਵੇ ਕੱਟ/ਫ੍ਰੇਜ਼-ਫ੍ਰੈਗਮੈੰਟ ਸਭ ਹੈ ਪਰ ਤਿੰਨੋ ਲਾਈਨਾਂ ਸਿਧੀਆਂ ਹੀ ਜੁੜੀਆਂ ਹੋਈਆਂ ਹਨ, ਜੇ ਵਿੱਚ ਇੱਕ ਵਕਫਾ ਨਹੀਂ ਹੋਵੇਗਾ ਤਾਂ ਪਾਠਕ ਤੁਹਾਡਾ ਉਪਦੇਸ਼ ਜਰੂਰ ਸੁਨ ਲਵੇਗਾ ਪਰ ਆਪ ਰਚਨਾ ਵਿੱਚ ਭਾਗੀਦਾਰ ਨਹੀਂ ਬਣ ਸਕੇਗਾ ਜੋ ਹਾਇਕੂ ਦੀ ਰੂਹ ਹੈ। June 22, 2013 at 12:38pm · Like · 1 Dhido Gill ਹਾਹਾਹਾ ਵੀਰਾਨ ਜੰਗਲ ~ ਸੁੱਕੇ ਦ੍ਰਖਤਾਂ ਦੇ ਮੁੱਢ ਉਡਦੀ ਰੇਤ …………………..ਇਹ ਇੱਕ tell-all ਹੈ, …what a sweeping statement….by Dalvir Gill.. Bai jee you are simply after irrational idealistic spiritual agenda for subjective motivation and reasoning . that very much concludes this part of debate. thanks. June 22, 2013 at 12:42pm · Edited · Like Dalvir Gill ਇਸ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ ਤੁਸੀਂ ਤਾਂ ਦਵਾ ਹੀ ਇਹੋ ਕਰਦੇ ਹੋ ਕਿ ਹਾਇਕੂ ਹੁੰਦਾ ਹੀ tell-all ਹੈ, ਫ਼ੋਟੋਗ੍ਰਾਫ l June 22, 2013 at 12:44pm · Like Kamaljit Mangat ਦਲਵੀਰ ਜੀ ਹਰ ਹਾਇਕੂਕਾਰ ਦਾ ਹਾਇਕੂ ਲਿਖਣ ਦਾ ਆਪਣਾ-ਆਪਣਾ ਤਰੀਕਾ ਹੁੰਦਾ ਤਹਾਡਾ ਆਪਦਾ ਤਰੀਕਾ ਮੇਰਾ ਆਪਦਾ June 22, 2013 at 12:55pm · Like Dalvir Gill ਮੇਰੀ ਪੋਸਟ ਨੂੰ ਫਿਰ ਤੋਂ ਪੜ੍ਹੋ, ਮੈਂ ਮਨਦੀਪ ਤੇ ਮਿ. ਮਾਂਗਟ ਨੂੰ ਸੰਬੋਧਨ ਹੋ ਕੀ ਕੀ ਕਿਹਾ ਸੀ ਕਿ deforestation . . . cuckoo bird calls, the Sun to set ਵੀ tell-all ਹੈ deforestation ਦੇ ਬਦਲ “logging” / “clear-cutting” / “denuding”; ਆਦਿ ਵੀ ਇਹੋ ਸਨ, dry ( not Barren ) earth ਨਾਲ ਹੁਣ ਪਾਠਕ ਨੂੰ ਖਾਲੀ ਥਾਵਾਂ ਭਰਨੀਆਂ ਪੈਣਗੀਆਂ। ਮੈਂ ਉਸਦੇ ਪਹਿਲੀ ਵਾਰ ਇਹ ਕਹਿਣ ‘ਤੇ ਵੀ ਸਮਝ ਗਿਆ ਸੀ ਤੇ ਦੂਜੀ ਵਾਰ ਵੀ l ਤੇ ਉਸਦੇ ਸੁਝਾ ਨੂੰ ਸਿਰ ਮੱਥੇ ਮੰਨਣ ਪਿੱਛੇ ਵੀ ਜੇ ਮੈਂ ਸਮਝਿਆ ਤਾਂ ਕਾਰਨ ਹੈ ਕਿ ਮੈਂ ਸਿੱਖਣ ਲਈ ਤਿਆਰ ਹਾਂ, ਤੇ, ਕਿਸੇ ਗੱਲ ਨੂੰ ਜ਼ਾਤੀ ਨਹੀਂ ਲੈਂਦਾ। ਥੋੜੀ ਲਚਕ ਪੈਦਾ ਕਰੋ, ਤੁਸੀਂ ਬਾਸ਼ੋ ਦੀਆਂ ਰਚਨਾਵਾਂ ਨੂੰ ਵੀ ਆਪਣੀਆਂ ਪੂਰਵ-ਧਾਰਨਾਵਾਂ ਕਾਰਨ ਅਣ-ਹਾਇਕੂ ਗਰਦਾਨ ਚੁੱਕੇ ਹੋ, ਬਿਨਾਂ ਇਹ ਸਮਝੇ ਕਿ ਕਿਤੇ ਮੈਂ ਹੀ ਹਾਇਕੂ ਪ੍ਰਤੀ ਗਲਤ ਧਾਰਨਾਵਾਂ ਤਾਂ ਨਹੀਂ ਬਣਾਈ ਬੈਠਾ l June 22, 2013 at 12:55pm · Like Dalvir Gill Kamaljit ਮਾਂਗਟ ਸਾਹਿਬ, ਉਹੋ ਤਾਂ ਮੈਂ ਕਿਹਾ ਹੈ ਕਿ ਅਸੀਂ ਕਿਸੇ ਨੂੰ ਕਵਿਤਾ ਕਰਨੀ ਨਹੀਂ ਸਿਖਾ ਸਕਦੇ, ਜੋ ਅਸੀਂ ਕਰਦੇ ਰਹਿੰਦੇ ਹਾਂ l ਤੁਸੀਂ ਪੋਸਟ ਦਾ ਸਾਰਾ ਵਿਸਥਾਰ ਪੜ੍ਹਿਆ ਹੈ ਕਿ ਮੈਂ ਪੰਜਾਬੀ ਵਿੱਚ ਅਨੁਵਾਦ ਕਰਾਂ ? ਮੇਰੀ ਪਹਿਲੀ ਪੋਸਟ ਵਿੱਚ ਮੈਂ ਕੀ ਲਿਖਿਆ ਤੇ ਉਸਤਾਦ ਨੇਂ ਪਹਿਲਾ ਇਤਰਾਜ਼ ਕੀ ਕੀਤਾ? ਮੈਂ ਕੀ ਸੁਝਾਵ ਦਿੱਤਾ ਤੇ ਫਿਰ ਕੀ ਕਿਹਾ ਗਿਆ। ਤੇ ਉਸਦਾ ਹੱਲ ਕੀ ਨਿਕਲਿਆ? ਇੱਕਲੇ ਤੁਹਾਡੇ ਹੀ ਨਹੀਂ, ਸਾਡੇ ਸਾਰਿਆਂ ਦੇ ਹੀ ਜ਼ਿਆਦਾਤਰ ਹਾਇਕੂ ਨਹੀਂ ਹੁੰਦਾ ਸਿਰਫ਼, ਕਿਸੇ “ਘਟਨਾ”, “ਦ੍ਰਿਸ਼” ਦਾ ਇੱਕ ਅਣ-ਕਾਵਿਕ ਜਿਹਾ ਬਿਆਨ ਹੁੰਦਾ ਹੈ। June 22, 2013 at 1:02pm · Like Dhido Gill Dalvir Gill… I dont have problem with your haiku if your cuckoo bird had not instructed the sun to set….. I dont have the problem with the following version deforestation– cuckoo bird calls sun is setting……… June 22, 2013 at 1:06pm · Like Kamaljit Mangat ਕਿਸੇ ਦੀ ਸੋਚ ਨੂੰ ਅਸੀ ਬਦਲ ਨਹੀ ਸਕਦੇ ਸਭ ਦੀ ਆਪਣੀ-ਆਪਣੀ ਸੋਚ ਹੁੰਦੀ ਹੈ ਹਾਇਕੂ ਇੱਕ ਦ੍ਰਿਸ਼ ਹਰ ਹਇਕੂਕਾਰ ਦਿਖਾਉਣਾ ਚਾਹੁੰਦਾ ਹੈ ਕਿਸੇ ਨੂੰ ਪਸੰਦ ਆਉਦਾ ਹੈ ਜਾਂ ਨਹੀ ਇਹ ਪਸੰਦ ਕਰਨ ਵਾਲੇ ਉੱਤੇ ਗੱਲ ਰਹਿ ਜਾਂਦੀ ਹੈ ਬਾਕੀ ਜੇ ਹਾਇਕੂ ਦੀ ਸਮਝ ਹੀ ਨਾ ਆਵੇ ਮੇਰੇ ਮੁਤਾਬਿਕ ਫੇਰ ਹਾਇਕੂ ਲਿਖਣ ਦਾ ਕੋਈ ਫਾਇਦਾ ਨਹੀ June 22, 2013 at 1:09pm · Like Kamaljit Mangat Dalvir ਇੰਨਾਂ ‘ਚ ਕੀ ਕਮੀ ਹੈਃਃਃਃਃ ਨਾੜ ਦੀ ਅੱਗ- ਸਾੜ ਦਿੱਤੀ ਬਗੀਚੀ ਹਵਾ ਦੇ ਰੋਹ ਨੇ ਃਃਃਃਃ ਕੁਲਜੀਤ ਮਾਨ ਜੀ ਦੇ ਹਾਇਕੂ ਤੋਂ ਪ੍ਰਭਾਵਿਤ ਹੋ ਕੇ ਕੁੱਝ ਹਾਇਕੂ ਲਿਖਣ ਦੀ ਕੋਸ਼ਿਸ ਕੀਤੀ ਹੈ ਃਃਃਃਃ ਨਾੜ ਨੂੰ ਅੱਗ ਵਿੱਚੇ ਸੜ ਗਿਆ ਕੀੜੀਆਂ ਦਾ ਭੌਣ ਃਃਃਃਃ ਨਾੜ ਦੀ ਅੱਗ ਖੇਤ ‘ਚ ਖੜਾ ਤੂਤ ਗਿਆ ਲੂਸਿਆ ਃਃਃਃਃ ਨਾੜ ਨੂੰ ਅੱਗ ਵਿੱਚੇ ਸੜ ਗਏ ਟਟਹੀਰੀ ਦੇ ਬੱਚੇ ਃਃਃਃਃ ਨਾੜ ਨੂੰ ਅੱਗ ਵਿੱਚੇ ਭੁੱਜ ਗਏ ਕਣਕ ਦੇ ਦਾਣੇ ਃਃਃਃਃ ਨਾੜ ਨੂੰ ਅੱਗ ਵਿੱਚੇ ਸੜ ਗਿਆ ਪਹੀ ਵਾਲਾ ਘਾਹ ਃਃਃਃਃ ਨਾੜ ਨੂੰ ਅੱਗ ਵਿੱਚੇ ਝੁੱਲਸ ਗਿਆ ਤਿੱਤਲੀਆਂ ਦਾ ਜੋੜਾ ਃਃਃਃਃ ਨਾੜ ਦੀ ਅੱਗ ਅਸਮਾਨ ‘ਚ ਉਡੇ ਕਾਲਾ ਧੂੰਆ June 22, 2013 at 1:25pm · Like Kamaljit Mangat ਇਸ ਵਿੱਚ ਕੀ ਕਮੀ ਹੈ ਵਾਢੀਆਂ ਦੇ ਦਿਨ ਭਰੀਆਂ ਪਾਉਦਿਆਂ ਕੋਲ ਬੋਲੇ ਟਟਹੀਰੀ June 22, 2013 at 1:27pm · Like Dhido Gill ਮਾਂਗਟ ਸਾਹਬ …ਮੈਂ ਏਸ ਗੱਲ ਨਾਲ ਸਹਿਮਤ ਹਾਂ ਕਿ ਹਾਇਕੂ ਲਿਖਣਾ ਬਿਰਤੀ ਆਪੋ ਆਪਣੀ ਹੈ , ਪਸੰਦ ਵੀ ਆਪੋ ਆਪਣੀ…… ਏਸੇ ਧਾਰਣਾ ਤਹਿਤ ਮੈਂ ਇਹ ਜਰੂਰ ਕਹਾਂਗਾ ਕਿ ਕੁਲਜੀਤ ਮਾਨ ਹੋਰਾਂ ਦੇ ਮੂਲ ਮੰਤਰ ਹਾਇਕੂ ਬਾਦ ਬਾਕੀ ਸਭ ਹਾਇਕੂ ਫਜੂਲ ਕਿਸਮ ਦਾ ਸਾਹਿਤਕ ਪ੍ਰਦੂਸ਼ਨ ਹੈ । ਬੇਲੋੜਾ ਹੈ , ਪਾਥੀਆਂ ਹੀ ਪੱਥਣ ਵਾਲੀ ਗੱਲ ਹੈ । ਪਰ ਫੇਰ ਪਸੰਦ ਆਪੋ ਆਪਣੀ June 22, 2013 at 1:30pm · Edited · Like Dalvir Gill ਮਾਂਗਟ ਸਾਹਿਬ, ਤੁਸੀਂ ਰੱਟਿਆ-ਰਟਾਇਆ ਦੁਹਰਾਈ ਜਾਂਦੇ ਹੋ ਕਿ ਹਾਇਕੂ ਇੱਕ “ਦਰਿਸ਼” ਹੁੰਦਾ ਹੈ, ਇਹ ਵੀ ਤਾਂ ਤੁਸੀਂ ਕਿਸੇ ਤੋਂ ਸਿਖਿਆ ਹੀ ਹੋਵੇਗਾ। ਤੁਹਾਨੂੰ ਰਚਨਾ ਕਰਨ ਤੋਂ ਕੌਣ ਮਨਾਹੀ ਕਰ ਸਕਦਾ ਹੈ ਪਰ ਜੇ ਤੁਸੀਂ ਥਿਉਰੀ ਤੇ ਗੱਲ ਕਰਨੀ ਹੈ ਤਾਂ ਉਹਨਾਂ ਲੋਕਾਂ ਦੀ ਤਾਂ ਸੁਣਨੀ ਹੀ ਪਵੇਗੀ ਜਿਹਨਾਂ ਨੇੰ ਇਸ ਤੇ ਕੰਮ ਕੀਤਾ ਹੈ। ਜੇ ਥਿਉਰੀ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਰਾਬਰਟ ਦੇ ਵੀ ਲੇਖ ਪੜ੍ਹ ਲਵੋ ਤੇ ਹਾਇਕੂ ਦੇ ਧਨੰਤਰਾਂ ਦੇ ਉਸਦੀਆਂ ਕਿਤਾਬਾਂ ਦੇ ਲਿਖੇ ਮੁੱਖ-ਬੰਧ ਵੀ। ਵੱਡੀਆਂ-ਵੱਡੀਆਂ ਸੰਸਥਾਵਾਂ (HSA ਹਾਇਕੂ ਸੋਸਾਇਟੀ ਆਵ ਅਮੇਰਿਕਾ, ਜਿਸਨੇ ਪੰਜਾਬੀ ਵਿੱਚ ਵੀ, ਸਾਥੀ ਸਾਹਿਬ ਦੁਆਰਾ, ਇਸਦਾ ਬੀਜ ਸੁੱਟਿਆ ) ਤਾਂ ਕੋਈ ਇੱਕ ਪ੍ਰੀਭਾਸ਼ਾ ਹਾਇਕੂ ਦੀ ਤਿਆਰ ਨਾ ਕਰ ਸਕੇ, 1968 ਤੋਂ ਅੱਜ ਤੱਕ, ਪਰ ਤੁਸੀਂ ਹਰ ਤੀਜੇ ਸਾਹ ਤੇ ਦੱਸ ਦਿੰਦੇ ਹੋ ਹਾਇਕੂ ਕੀ ਹੁੰਦਾ ਹੈ। ਜੇ ਕਿਸੇ ਦੀ ਨਾਂ ਮੰਨਣਾ ਹੀ ਰਚਨਾਕਾਰੀ ਦਾ ਅਸੂਲ ਹੈ ਤਾਂ ਮੈਂ ਵੀ ਕਿਵੇਂ ਮੰਨ ਜਾਵਾਂ ਕਿ ਹਾਇਕੂ ਦ੍ਰਿਸ਼ ਦੀ ਬਿਆਨਗਿਰੀ ਨੂੰ ਕਹਿੰਦੇ ਹਨ। ਪੰਜਾਬੀ ਛੰਦ, ਗਜ਼ਲ, ਟੱਪੇ, ਖਾਣਿਆਂ, ਖਬਰਾਂ, ਸਭ ਬਿਆਨ ਹੀ ਕਰਦਿਆਂ ਹਨ ਆਪਣਾ ਅੰਦਾਜ਼ ਹੈ, ਹਾਇਕੂ ਦਾ ਕਿਉਂ ਨਹੀਂ ਹੋਵੇਗਾ। ਮੈਂ ਤੁਹਾਨੂੰ ਇੰਨੀ ਕੁ ਬੇਨਤੀ ਜਰੂਰ ਕਰਾਂਗਾ ਕਿ ਪੰਜਾਬੀ ਤੇ ਅੰਗ੍ਰੇਜ਼ੀ ਵਿੱਚ ਧੜਾਧੜ ਲਿਖੇ ਜਾ ਰਹੇ ਦੇ ਨਾਲ ਉਹ ਵੀ ਪੜ੍ਹੋ ਜੋ ਤੁਹਾਨੂੰ ਓਪਰਾ ਜਿਹਾ ਲੱਗਦਾ ਹੈ ਤੇ ਉਹ ਵੀ ਜਿਥੋਂ ਇਹ ਵਿਧਾ ਸ਼ੁਰੂ ਹੋਈ। June 22, 2013 at 1:34pm · Like Kamaljit Mangat ਧੀਦੋ ਸਾਹਬ ਦਲਵੀਰ ਜੀ ਨੇ ਇੰਨਾਂ ਹਾਇਕੂਆਂ ਨੂੰ ਗਲਤ ਦੱਸਿਆ ਉਪਰ ਪੜੋ ਸਾਰੇ ਹਾਇਕੂਆਂ ਨੂ ਇਕ ਹਾਇਕੂ ‘ਚ ਲਿਖਿਆ ਹੋਇਆ ਹੈ ਉਨਾਂ ਨੇ June 22, 2013 at 1:34pm · Like · 1 Kamaljit Mangat ਸਿੱਖਣ ਦੇ ਮਾਮਲੇ ‘ਚ ਮੈ ਕਦੇ ਵੀ ਪਿੱਛੇ ਨਹੀ ਹੱਟਿਆ ਸਾਹਮਣੇ ਵਾਲਾ ਭਾਂਵੇ ਕੋਈ ਵੀ ਹੋਵੇ ਮੈ ਸਿੱਖਣ ਦੀ ਕੋਸ਼ਿਸ ਕੀਤੀ ਹੈ June 22, 2013 at 1:38pm · Like · 1 Dalvir Gill ਮਾਂਗਟ ਸਾਹਿਬ ਕੋਈ ਕਮੀ ਨਹੀਂ ਇਸ ਵਿੱਚ, ਜਿਸਨੂੰ ਤੁਸੀਂ ਹਾਇਕੂ ਸਮਝਦੇ ਹੋ ਉਸ ਅਨੁਸਾਰ ਤੁਸੀਂ “ਦ੍ਰਿਸ਼ ਦਰਸਾਉਣਾ” ਕੀਤਾ ਹੈ, ਪਰ ਕੀ ਹਾਇਕੂ ਦਰਿਸ਼ ਹੀ ਦਰਸਾਉਂਦਾ ਹੈ? ਇਹ ਵੀ ਪੜ੍ਹਨਾ ਸੀ : ਅਸੀਂ ਕਵਿਤਾ ਤੋ ਜੋ ਕਿਨਾਰਾ ਕਰ ਚੁੱਕੇ ਹਾਂ ਉਹ ਬੁਰਾ ਹੈ – 1.ਰਹੱਸ 2.ਕੁਦਰਤ ਦੀ ਸ਼ਕਤੀ, ਜਿਸ ਵਲੋਂ ਮਨੁੱਖ ਆਖਾਂ ਬੰਦ ਕਰੀ ਬੈਠਾ ਹੈ ਸ਼ਰਤਾਂ ਹਨ, ਕਿਗੋਆਂ-ਕੱਟਾਂ ਦੀ ਥਾਂ ‘ਤੇ ਅਸੀਂ ਆਪਣਾ ਮੁਹਾਵਰਾ ਵਰਤੀਏ ਪਰ ਜ਼ੌਕਾ ਤੇ ਰਹੱਸ ਹੀ ਹੈ ਜਿਸ ਨਾਲ ਹਾਇਕੂ ਵਿੱਚ ਸਦੀਵਤਾ ਆਉਂਦੀ ਹੈ। June 22, 2013 at 1:40pm · Like Dalvir Gill ਇਸ ਉੱਪਰ ਕਾਫੀ ਵਾਹ-ਵਾਹ ਵੀ ਹੋਈ ਹੋਵੇਗੀ ਪ ਹ ਵਿੱਚ l ਰਾਬਰਟ ਦਾ ਕਮੈਂਟ ਸੀ this summer just a far away look– father’s day Robert D. Wilson : This is a double kigo senryu. Centric to the poem is Father’s Day and someone’s faraway look. The poem tells us nothing about the creative force of nature, nor does it give the reader a lot to interpret. June 22, 2013 at 1:42pm · Like Dalvir Gill ਇਸ ਵਿੱਚ ਵੀ ਓਹ ਰਹੱਸ ਅਤੇ ਜ਼ੌਕਾ ਦੀ ਅਨਹੋਂਦ ਵੇਖਦਾ ਹੈ, ਭਾਵੇਂ ਕਿ ਇੱਕ ਨਹੀਂ ਦੋ ਕਿਗੋ ਹਨ l June 22, 2013 at 1:43pm · Like Kamaljit Mangat ਜਿਥੇ ਕੱਟ ਦੀ ਜਰੂਰਤ ਹੁੰਦੀ ਹੈ ਲਗਾ ਦਿੰਦਾ ਹਾਂ ਬਾਕੀ ਰੁੱਤ ਦਾ ਜਿਕਰ ਵੀ ਕਰਦਾ ਹਾਂ ਮੈ ਇਹ ਗੱਲ ਵੀ ਕਹਿੰਦਾ ਹਾਂ ਕਿ ਰੁੱਤ ਨੂੰ ਧੱਕੇ ਨਾਲ ਘੜੀਸਣਾ ਵੀ ਗਲਤ ਹੈ June 22, 2013 at 1:45pm · Like Dalvir Gill ਮੇਰੇ ਆਪਣੇ ਆਸਮਾਨੀ ਜੁੜਦੇ ਬੱਦਲ ਵਣਜਾਰੇ ਕੋਲ ਮੁਟਿਆਰਾਂ – ਵਾਹ ਮਾਹ ਸਾਉਣ ਨੂੰ ਮੈਂ ਨਿਕਾਰ ਕੇ ਕਿਹਾ ਸਾਉਣ ਮਹੀਨਾ . . . ਬੱਦਲਾਂ ਦੀ ਬੁੱਕਲ ਵਿੱਚ, ਕਿੰਨੀਆਂ ਰੰਗ-ਬਰੰਗੀਆਂ ਚੂੜੀਆਂ ਹੁਣ ਪਹਿਲਾ ਤਾਂ ਤੁਹਾਨੂੰ ਠੀਕ ਲੱਗੇਗਾ ਪਰ ਦੂਜੇ ਰੂਪ ਤੇ ਹਜ਼ਾਰ ਸਵਾਲ ਹੋ ਜਾਣਗੇ June 22, 2013 at 1:47pm · Like Dalvir Gill ਉਹ ਭਾਈ ਮੇਰੀ ਵੀ ਤਾਂ ਸੁਨ ਲਵੋ, ਮੈਂ ਕਿਹਾ ਹੈ ਅਵਨਿੰਦਰ ਮੈਡਮ ਦੇ ਦੋ ਕਿਗੋ ਵਾਲੇ ਨੂੰ ਵੀ ਉਸਨੇ ਸਵੀਕਾਰ ਨਹੀਂ ਕੀਤਾ ਕਿ ਇਹ ਮਹਿਜ਼ ਵਰਣਨ ਹੈl June 22, 2013 at 1:49pm · Like Dalvir Gill ਮਾਂਗਟ ਸਾਹਿਬ, ਰੋਸਾ ਛੱਡ ਕੇ ਸਾਰੀ ਗੱਲ ਫਿਰ ਪੜ੍ਹੋ, ਮੈਂ ਕਿਹਾ ਹੈ ਕੱਟ ਤੇ ਕਿਗੋ ਸਾਧਨ/ਵਸੀਲੇ ਹਨ ਰਹੱਸ ਅਤੇ ਜ਼ੋਕਾ ਦੀ ਪ੍ਰਾਪਤੀ ਲਈ। ਕੱਟ ਤੇ ਕਿਗੋ ਹਾਇਕੂ, ਨਹੀਂ ਬਣਾ ਦਿੰਦੇ, ਨਾ ਹੀ ਦਰਿਸ਼-ਵਰਣਨ ਨਾਲ ਕੁਝ ਸੌਰਦਾ ਹੈ। ਰਹੱਸ ਹੋਵੇ, ਕੁਦਰਤ ਦੀ ਅਦਿੱਖ ਸਿਰ੍ਜਿਕ/ਵਿਨਾਸ਼ਕਾਰੀ ਤਾਕ਼ਤ ਦੀ ਗੱਲ ਹੋਵੇ। ਪਰ ਤੁਸੀਂ ਜੋ ਤੁਹਾਨੂੰ ਸਿਖਾਇਆ ਗਿਆ ਸੀ ਉਸੇ ਤੇ ਅੜੇ ਹੋਏ ਹੋ ਤੇ ਇਹ ਵੀ ਕਹਿੰਦੇ ਹੋ ਕਿ ਮੈਂ ਸਿਖਣ ਲਈ ਤਿਆਰ ਹਾਂ। ਮੈਂ ਵੀ ਇਹੋ ਜਿਹਾ ਹੀ ਕੁਝ ਲਿਖਦਾ ਰਿਹਾ ਹਾਂ, ਅੱਜ ਵੀ ਲਿੱਖ ਰਿਹਾ ਹਾਂ ਤੇ ਇਹ ਵੀ ਜਾਂਦਾ ਹਾਂ ਕਿ ਇੱਕ ਅਸਲ ਹਾਇਕੂ ਘੜਿਆ ਨਹੀਂ ਜਾ ਸਕਦਾ, ਉੱਤਰਦਾ ਹੈ। ਹਾਇਕੂ ਦੇ ਜ਼ਰੀਏ ਹਾਇਜਨ ਕੁਦਰਤ ਰਹਿਣ ਖੁਦ ਨੂੰ ਜਾਂਦਾ ਹੈ ਨਾਂਕਿ ਦੂਜਿਆਂ ਨੂੰ ਜਣਾਉਂਦਾ ਹੈ। June 22, 2013 at 1:56pm · Like Dalvir Gill ਤੁਸੀਂ ਤਾਂ ਉਸ ਰੌਲੇ ਦੇ ਵਿੱਚ ਆਉਂਦੇ ਹੀ ਨਹੀਂ, ਮੇਰਾ ਝਗੜਾ ਤਾਂ ਉਹਨਾਂ ਨਾਲ ਹੈ ਜੋ ਮੰਤਵ ਦੱਸਣ ਦੀ ਜਗਾਹ ਵਿਧੀਆਂ ਦੱਸ ਰਹੇ ਹਨ l June 22, 2013 at 1:57pm · Like Dhido Gill Dalvir Gill ਮਾਂਗਟ ਸਾਹਿਬ, ਰੋਸਾ ਛੱਡ ਕੇ ਸਾਰੀ ਗੱਲ ਫਿਰ ਪੜ੍ਹੋ, ਮੈਂ ਕਿਹਾ ਹੈ ਕੱਟ ਤੇ ਕਿਗੋ ਸਾਧਨ/ਵਸੀਲੇ ਹਨ ਰਹੱਸ ਅਤੇ ਜ਼ੋਕਾ ਦੀ ਪ੍ਰਾਪਤੀ ਲਈ। ਕੱਟ ਤੇ ਕਿਗੋ ਹਾਇਕੂ, ਨਹੀਂ ਬਣਾ ਦਿੰਦੇ, ਨਾ ਹੀ ਦਰਿਸ਼-ਵਰਣਨ ਨਾਲ ਕੁਝ ਸੌਰਦਾ ਹੈ। >>>>>>>>ਰਹੱਸ ਹੋਵੇ, ਕੁਦਰਤ ਦੀ ਅਦਿੱਖ ਸਿਰ੍ਜਿਕ/ਵਿਨਾਸ਼ਕਾਰੀ ਤਾਕ਼ਤ ਦੀ ਗੱਲ ਹੋਵੇ,<<<<<<<<<<<<<<<<<<<<<<<<<<<<<<<<<<<,…………………………………………………………………………………………… ਧੀਦੋ ਗਿੱਲ …..Dalvir Gill.. Bai jee you are simply after irrational idealistic spiritual agenda for subjective motivation and reasoning . that very much concludes this part of debate. thanks. June 22, 2013 at 2:01pm · Like Kamaljit Mangat ਦਲਵੀਰ ਮੈ ਧੱਕੇ ਨਾਲ ਕਦੇ ਕੋਈ ਹਾਇਕੂ ਨਹੀ ਲਿਖਿਆ ਜਦੋ ਦਿਮਾਗ 'ਚ ਆ ਗਿਆ ਤਾਂ ਲਿਖ ਲਈਦਾ ਨਹੀ ਕਈ ਦਿਨਾ ਤੱਕ ਦਿਮਾਗ 'ਚ ਫਿਰਦਾ ਰਹਿੰਦਾ ਹੈ ਜਦੋ ਸਹੀ ਲੱਗਦਾ ਲਿਖ ਲਈਦਾ ਗੁੱਸੇ ਵਾਲੀ ਕੋਈ ਗੱਲ ਨਹੀ ਮੈ ਬਹਿਸ 'ਚ ਪੈਣਾ ਨਹੀ ਸੀ ਚਾਹੁੰਦਾ ਅੱਜ ਪਹਿਲੀ ਵਾਰ ਬਹਿਸ 'ਚ ਪਿਆ ਹਾਂ June 22, 2013 at 2:02pm · Like Dalvir Gill ਇਹ ਤੁਸੀਂ ਪਹਿਲਾਂ ਵੀ ਕਿਹਾ ਸੀ ਕਿ ਤੁਸੀਂ ਬਹਿਸ ਵਿੱਚ ਨਹੀਂ ਪੈਂਦੇ ਪਰ ਫਿਰ ਫਿਰ ਵਿਕਾਸ ਕਿਵੇਂ ਹੋਵੇਗਾ? ਮੈਂ ਸ਼ੁਰੂ ਵਿੱਚ ਹਾਇਕੂ ਨੂੰ ਕਵਿਤਾ ਨਹੀਂ ਸਾਂ ਮੰਨਦਾ, ਜ਼ੇਨ ਸੋਚ ਦੇ ਪ੍ਰਚਾਰ ਦਾ ਸਾਧਨ ਮੰਨਦਾ ਸਾਂ। ਕੱਟ-ਕੀਗੋ ਨੂੰ ਹਾਇਕੂ ਦੇ ਜਰੂਰੀ ਅੰਸ਼ ਮੰਨਦਾ ਸਾਂ ਅੱਜ ਅਗਲਾ ਕਦਮ ਪੁੱਟਿਆ ਹੈ, ਇੱਕ ਵਾਰ ਗੇਬੀ ਦਾ ਇੱਕ ਲਿੰਕ ਲਾਇਆ ਸੀ ਜਿਸ ਵਿਚ 300 ਤੋਂ ਉੱਪਰ ਹਾਇਕੂ ਕੀ ਹੁੰਦਾ ਹੈ 'ਤੇ ਵਿਚਾਰ ਸਨ। ਤੁਸੀਂ ਆਪਣੀ ਸੋਚ ਦੂਜਿਆਂ ਦੀ ਸੁਨ ਕੇ ਹੀ ਬਣਾਉਂਦੇ ਹੋ, ਢਿੱਡ ਚੋਣ ਤਾਂ ਕੋਈ ਵੀ ਸਭ ਸਿੱਖ ਕੇ ਨਹੀਂ ਆਉਂਦਾ। ਇੱਕ ਗੱਲ ਜਰੂਰ ਦਸੋ ਕਿ ਅੰਗ੍ਰੇਜ਼ੀ ਤੇ ਤੁਹਾਡੀ ਕਿੰਨੀ ਕੁ ਪਕੜ ਹੈ, ਨਹੀਂ ਤਾਂ ਮੈਂ ਵੀ ਕੁਲਜੀਤ ਭਾਜੀ ਨਾਲ ਮਿਲ ਕੇ ਕੁਝ ਅਨੁਵਾਦ ਕਰ ਦਿੰਦਾ ਹਾਂ। ਸਾਡੇ ਪੰਜਾਬੀ ਹਾਇਕੂ ਦੇ ਸਾਰੇ ਵਿਦਵਾਨ ਉਹਨਾਂ ਹੀ ਗਿਣਤੀ ਦੇ ਵਿਦਵਾਨਾਂ ਦੀ ਸੋਚ ਦਾ ਢਿੰਡੋਰਾ ਪਿੱਟੀ ਜਾ ਰਹੇ ਹਨ ਜੋ 60ਵਿਆਂ ਤੋਂ ਭਾਰੀ ਰਹੀ ਹੈ। June 22, 2013 at 2:09pm · Like Kamaljit Mangat ਅੰਗਰੇਜ਼ੀ 'ਚ ਹੱਥ ਢਿਲਾ ਹੀ ਹੈ ਹਾ ਹਾ ਹਾ June 22, 2013 at 2:12pm · Like · 1 Dalvir Gill ਉਹ ਕੋਈ ਗੱਲ ਨਹੀਂ, ਮੇਰਾ ਵੀ ਜਾਪਾਨੀ ਵਿੱਚ ਹੱਥ ਢਿੱਲਾ ਹੈ ਪਰ ਮੈਂ ਕਿਸੇ ਅੜ੍ਹੇ ਹੋਏ ਹਾਇਕੂ ਦਾ ਗੂਗਲੇ ਅਨੁਵਾਦ ਤੇ ਫਿਰ ਡਿਕਸ਼ਨਰੀ ਤੋਂ ਇੱਕਲੇ-ਇੱਕਲੇ ਆਖਰ ਦਾ ਅਰਥ ਲੈ ਕੇ ਸਿਰ-ਪੈਰ ਜੋੜਨ ਦੀ ਕੋਸ਼ਿਸ਼ ਕਰਦਾ ਹੁੰਦਾ ਹਾਂ. ਜੇ ਤੁਸੀਂ ਪੜ੍ਹਨ ਦਾ ( ਖੁੱਲੇ ਮਨ ਨਾਲ ) ਵਾਇਦਾ ਕਰੋਂ ਤਾਂ ਮੈਂ ਰਾਬਰਟ ਦੇ ਕੁਝ ਲੇਖ ਤੇ ਲੇਖਾਂ ਦੇ ਹਿੱਸੇ ਅਨੁਵਾਦ ਕਰ ਸਕਦਾ ਹਾਂ l June 22, 2013 at 2:19pm · Edited · Like · 2 Dalvir Gill Dhido Gill ਬਾਈ ਜੀ, ਜਵਾਲਾਮੁਖੀ ਜਾਂ ਧਰਤੀ ਦੀਆਂ ਪਲੇਟਾਂ ਦੀ ਹਰਕਤ, ਹਨੇਰੇ ਵਿਚੋਂ ਬੀਜ ਦੀ ਕਰੂੰਬਲ ਦਾ ਚਾਨਣ ਵੱਲ ਨੂੰ ਤੁਰਨਾ ਇਸ ਵਿੱਚ ਕੀ ਅਧਿਆਤਮ ਹੈ? 118ਵੀਂ ਵਾਰ ਕਹਿ ਰਿਹਾ ਹਾਂ ਕਿ ਮੈਂ ਨਾਂ ਅਧਿਆਤਮਵਾਦੀ ਹਾਂ ਨਾਂ ਪਦਾਰਥਵਾਦੀ ਨਾਂ ਹੀ ਕੋਈ ਹੋਰ ਵਾਦੀ ਪਰ ਤੁਸੀਂ ਆਪਨੇ ਵੱਲ ਨਿਗਾਹ ਮਾਰੋ ਕਿ ਤੁਸੀਂ ਮਿੱਥ ਚੁੱਕੇ ਹੋ ਕਿ ਤੁਸੀਂ ਕੀ ਵਾਦੀ ਹੋ ਤੇ ਜੇ ਕ੍ਕਿਤੇ ਖਿਆਲਾਂ ਦਾ ਵਿਖਰੇਵਾਂ ਦਿਸੇ ਤਾਂ ਜੋ ਵੀ ਆਪਨੇ ਵਾਦ ਦਾ ਵਿਰੋਧ ਲੱਗੇ ਉਸ ਦਾ ਫਤਵਾ ਜਾਰੀ ਕਰ ਦਿੰਦੇ ਹੋ। ਤੁਸੀਂ ਪ ਹ ਵਿੱਚ ਸ਼ਿਕੀ ਵਾਲੇ ਰੌਲੇ ਤੇ ਵੀ ਪ ਹ ਦੀ ਹੀ ਤਰ੍ਜ਼ ਵਿੱਚ ਗੱਲ ਨੂੰ ਬੰਦ ਕਰਨ ਦਾ ਫੁਰਮਾਨ ਸੁਣਾ ਦਿੱਤਾ ਸੀ ਪਰ ਉਸ ਤੋਂ ਬਾਅਦ ਵੀ ਗੱਲ ਚਲਦੀ ਰਹੀ ਮੈਂ ਆਪਣੀ ਗੱਲ ਬਾਸ਼ੋ ਦੇ ਹੀ ਕਹੇ ਤੇ ਖਤਮ ਕਰਦਾ ਹਾਂ, "Follow the Zoka, Return to Zoka." June 22, 2013 at 2:28pm · Like Dalvir Gill . deforestation– cuckoo bird calls sun is setting this again is a descriptive haiku, with no mystery and nothing left for the reader to interpret or re-interpret. June 22, 2013 at 2:32pm · Like Dhido Gill ਸੋ ਦਲਵੀਰ ਬਾਈ ਕੀ ਕੁਕੂ ਬਰਡ ਦਾ ਸੂਰਜ ਨੂੰ ਛਿਪ ਜਾਣ ਦਾ ਹਦਾਇਤ ਨਾਮਾਂ ਕੇਹੜੀ ਰਹੱਸ ਵਾਲੀ ਗੱਲ ਹੈ ਜੁ ਪਾਠਕ ਸੋਚੇਗਾ ਜਾਂ ਪਾਠਕ ਦੀ ਦਿਲਚਸਪੀ ਦਾ ਵਿਸ਼ਾ ਬਣੇਗਾ…ਪਾਠਕ ਬੱਚਾ ਨਹਿੱ ਜੁ ਸੋਚੇਗਾ ਕਿ ਕੂਕੂ ਬਰਡ ਕੋਈ ਬੋਲਦਾ ਕਾਰਟੂਨ ਹੋਵੇਗਾ ਜਾਂ ਬਿਜਲਈ ਗੁੜੀਆ…………………………………………… ਤੇ ਤੁਹਾਡੇ ਆਪਣੇ ਸ਼ਬਦਾਂ ਵਿੱਚ ਤੁਹਾਡਾ ਅਧਿਆਤਮਵਾਦ ਕਿ ਹਾਇਕੂ ਵਿੱਚ ………………………………………………………………….. ਰਹੱਸ ਹੋਵੇ, ਕੁਦਰਤ ਦੀ ਅਦਿੱਖ ਸਿਰ੍ਜਿਕ/ਵਿਨਾਸ਼ਕਾਰੀ ਤਾਕ਼ਤ ਦੀ ਗੱਲ ਹੋਵੇ,<<<<<<<<<<<<<<<<<<<<<<<<<<<<<<<<<<<,…….. June 22, 2013 at 2:38pm · Edited · Like Dalvir Gill Don't decide for "every" reader, interpret for your self. June 22, 2013 at 4:02pm · Like Dhido Gill OK ……….I guess we are done for today…Mr. Dalvir Gill…Jeo June 22, 2013 at 4:17pm · Like Dalvir Gill love you always. June 22, 2013 at 4:24pm · Like Kuljeet Mann ਪਾਣੀ ਤੇ ਮੰਨ ਤਿੰਨ ਧਰਾਤਲੀ ਹੁੰਦਾ ਹੈ। ਪਹਿਲਾ ਬਰਫ, ਮੰਨ ਵੀ ਫਰੀਜ਼ ਜੋ ਜੀਨਜ਼ ਕਰਚਰਲ ਹੈਰੀਟੇਜ਼ ਟਰਾਂਸਮਿਸ਼ਨ ਨਾਲ ਹੋਇਆ ਫਰੀਜ਼, ਬਾਹਰਲਾ ਕੋਈ ਅਸਰ ਨਹੀ ਤੇ ਸਾਰੇ ਸਹੀ ਠੀਕ ਦਾ ਮੀਲ ਪੱਥਰ ਉਹ ਹੀ ਰਵਾਇਤਾਂ ਜੋ ਪਰਚਲਤ ਹਨ,ਉਸੇ ਅਨੁਸਾਰ ਜੀਵਨ ਤੇ ਅਨੁਸਰਣ। ਬਰਫ਼ ਪਿਘਲਦੀ ਹੈ ਬਾਹਰਲੇ ਗਰਮ ਪ੍ਰਭਾਵ ਨਾਲ। ਮੰਨ ਬਦਲਦਾ ਹੈ ਬਾਹਰੇ ਪ੍ਰਭਾਵ ਨਾਲ ਵਸਤਾਂ ਤੇ ਨਜ਼ਰੀਏ ਨੂੰ ਬਦਲਣ ਦੀ ਬੇਚੈਨੀ ਹੁੰਦੀ ਹੈ ਮੰਨ ਇਹ ਮੰਨਜ਼ੂਰ ਕਰ ਲੈਂਦਾ ਹੈ ਕਿ ਕੁਝ ਬਦਲਿਆ ਜਾਵੇ। ਪਾਣੀ ਨੂੰ ਹੋਰ ਗਰਮ ਕਰਨ ਨਾਲ ਉਸਦੀ ਭਾਫ ਬਣ ਜਾਂਦੀ ਹੈ। ਜੋ ਸਰਹਦਾਂ ਪਾਰ ਕਰਦੀ ਹੈ ਤੇ ਹੋਰ ਪ੍ਰਭਾਵਾਂ ਨਾਲ ਵੀ ਰਲਕੇ ਭਾਰੀ ਹੋਕੇ ਪਾਣੀ ਬਣ ਜਾਂਦੀ ਹੈ ਵਰਸੇਗੀ ਕਿੱਥੇ? ਵਰਸਿਆ ਹੋਇਆ ਪਾਣੀ ਵਹੇਗਾ ਕਿੱਥੇ? ਤੇ ਕਿੱਥੇ ਜਾਕੇ ਫਿਰ ਬਰਫ ਬਣ ਜਾਵੇਗੀ। ਮੰਨ ਵੀ ਕਿਤੇ ਨਾ ਕਿਤੇ ਟਿਕ ਹੀ ਜਾਂਦਾ ਹੈ। ਮੰਨ ਇੱਕ ਜਾਤੀ ਵਰਤਾਰਾ ਹੋਕੇ ਵਰਤਾਵ ਕਰਦਾ ਹੈ। ਸਮਸਿਆ ਉਦੋਂ ਆਉਂਦੀ ਹੈ ਜਦੋਂ ਅਸੀਂ ਇਹ ਸੋਚ ਲੈਂਦੇ ਹਾਂ ਕਿ ਦੂਸਰਾ ਮੇਰੇ ਵਾਂਗ ਕਿਉਂ ਨਹੀ ਸੋਚਦਾ?ਯਕੀਨਨ ਇਹ ਵਿਧਾ ਨੂੰ ਪ੍ਰਭਾਵਿਤ ਨਹੀ ਕਰੇਗਾ, ਪ੍ਰਭਾਵ ਕਿਸੇ ਵਿਧਾ ਨਾਲ ਸੰਜੀਦਗੀ ਨੇ ਜੋੜਨਾ ਹੈ। ਪੰਜਾਬੀ ਸੁਭਾਅ ਅਧਿਆਪਨ ਨਾਲ ਬਹੁਤਾ ਨਹੀ ਜੁੜਦਾ ਤੇ ਜਨ ਸਧਾਰਣ ਸਮਾਜਿਕ ਤਾਣੇ ਪੇਟੇ ਵਿਚੋਂ ਹੀ ਮੌਕਸ਼ ਭਾਲਦਾ ਹੈ। ਇਸ ਲਈ ਪੰਜਾਬੀ ਹਾਇਕੂ ਵੀ ਤਾਂ ਹੀ ਪ੍ਰਭਾਵੀ ਹੋਵੇਗਾ ਜਦੋਂ ਇਸਨੂੰ ਖਿੱਤੇ ਨਾਲ ਜੋੜ ਕੇ ਉਹੋ ਗੱਲ ਕਹਿ ਸਕਾਂਗੇ ਜੋ ਦਲਵੀਰ ਗਿੱਲ ਕਹਿੰਦਾ ਹੈ ਪਰ ਕਿਸੇ ਹੋਰ ਸੰਧਰਭ ਵਿਚ। ਰੱਹਸ, ਨਜ਼ਰੀਆ, ਬਹੁ ਸੰਭਾਵੀ ਵਿਆਖਿਆ ਹੀ ਪੰਜਾਬੀ ਹਾਇਕੂ ਦੇ ਮੀਰੀ ਗੁਣ ਬਣ ਸਕਦੇ ਹਨ। ਐਸਾ ਹਾਇਕੂ ਜੋ ਯਾਦ ਰਹਿੰਣ ਦੇ ਸਮਰਥ ਹੋਵੇ,ਜੋ ਪੰਜਾਬੀਅਤ ਵਿਚ ਸੰਵੇਦਨਾ ਪੈਦਾ ਕਰ ਸਕੇ ਲੋਕਾਈ ਨਾਲ ਜੁੜ ਸਕੇ, ਲੋਕ ਧਾਰਾ ਦੇ ਨਾਇਕ ਹਾਇਕੂ ਤੋਂ ਪ੍ਰਭਾਵਿਤ ਹੋਣ। June 22, 2013 at 8:21pm · Unlike · 1 Dalvir Gill "ਪਹਿਲੇ ਘਰ ਕੇ ਭੀਤਰ ਆਵੇ ਪੀਛੇ ਦਸਤਕ ਦੇਵੇ ਕਹ ਸਖੀ ਕੌਣ!!" …… "ਐ ਸਖੀ ਸਾਜਨ ?" ਨਹੀਂ ਟੈਲੀਫ਼ੋਨ ! – ਕਹਿ-ਮੁਕਰੀ; ਬਲਰਾਮ ਦੀ ਲਿਖੀ l ਮੈਂ ਤਾਂ ਇਹੋ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਅੰਗ੍ਰੇਜ਼ੀ ਦੇ ਲਿਮਰਕ ਸਗੋਂ ਲੁੱਚੇ ਜਿਹੇ ਲਗਦੇ ਹਨ ਅਤੇ ਉਹਨਾਂ ਦੀਆਂ ਬੁਝਾਰਤਾਂ ਹਿਸਾਬ ਦੇ ਸਵਾਲ, ਦੋਵੇਂ ਸੁਹਜ ਵਿੱਚ ਊਣੇ, ( Lewd Limericks & Ridiculous Riddles ), ਪਰ ਰਹੱਸ ਦਾ ਮਤਲਬ ਰਹੱਸਵਾਦ ਬਣਾ ਕੇ ਗੱਲ ਠੱਪ ਦਿਤੀ ਜਾਂਦੀ ਹੈ। ਇਸ ਹੱਥਲੀ ਰਚਨਾ ਵਿੱਚ ਵੀ ਮਾਨਵੀਕਰਣ ਦੇ ਹਉਏ ਦਾ ਹੀ ਭੂਤ ਡਰਾਈ ਜਾਂਦਾ ਹੈ। ਇਹ ਸਗੋਂ ਵੱਧ ਖ਼ਤਰਨਾਕ ਹੈ ਕਿ ਉਹ "ਨਿਯਮ" ਅਵਚੇਤਨ 'ਚ ਘੁਸਪੈਠ ਕਰ ਚੁੱਕੇ ਹਨ। ਜਦ ਬਾਸ਼ੋ ( ਜਾਂ ਮਾਰਸ਼ਲ-ਆਰਟ, ਸ੍ਮੁਰਾਈ ਉਸਤਾਦ ਦਾ ਕਹਿਣਾ, "ਤੂੰ ਬਹੁਤ ਦਾਉ-ਪੇਚ ਸਿੱਖੇ ਹਨ ਪਰ ਜਿਸ ਨੂੰ ਵੀ ਤੂੰ ਚੇਤੇ ਰਖੇਂਗਾ, ਉਹੋ ਤੇਰੀ ਮੌਤ ਦਾ ਕਾਰਣ ਬਣੇਗਾ " ) ਇਹ ਕਹਿੰਦੇ ਹਨ ਕਿ,"ਨਿਯਮ ਸਿੱਖੋ ਤੇ ਭੁੱਲ ਜਾਓ" ਤਾਂ ਉਸਦਾ ਇਹੋ ਮਤਲਬ ਹੈ ਕਿ ਉਹਨਾਂ ਨੂੰ ਆਪਨੇ ਸੁਭਾਉ ਦਾ ਹਿੱਸਾ ਬਣਾ ਲਵੋ। ( Second-nature, ਅਵਚੇਤਨ ਦਾ ਹਿੱਸਾ ) l ਮੈਂ ਉਹਨਾਂ ਨੂੰ ਭੁੱਲਣ ਦੀ ਕੋਸ਼ਿਸ਼ ਵਿੱਚ ਵੀ ਮੁੜ-ਮੁੜ ਉਹੋ, jux, "ਫ੍ਰੇਜ਼-ਫ੍ਰੈਗਮੇੰਟ", "ਦੋ ਬਿੰਬ-ਇੱਕ ਪਲ" "ਕੱਟ-ਕੀਗੋ" ਵਿੱਚ ਜਾ ਵੜਦਾ ਹਾਂ ਤਾਂ ਜਿਹਨਾਂ ਨੇ ਉਸ ਟ੍ਰੇਨਿੰਗ ਨੂੰ ਭੁਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ( It's harder to Unlearn than it is to Learn )l 5/7/5 ਵਾਲਿਆਂ ਨੂੰ ਉਸ ਤੋਂ ਬਿਨਾਂ ਕੋਈ ਹੋਰ ਗੱਲ ਕਰ ਕੇ ਤਾਂ ਵੇਖੋ !! ਹਰ ਇੱਕ ਨੂੰ ਹੀ ਆਪਣੀ ਬਣ ਚੁੱਕੀ ਸੂਝ ਸਹੀ ਲਗਦੀ ਹੈ। ਬਾਸ਼ੋ ਦੇ ਹੀ ਜੋ ਬਚਨ ਮਿਲਦੇ ਹਨ ਕਾਫੀ ਹਨ ਹਾਇਕੂ ਬਾਰੇ ਆਪਣੀ ਸਮਝ ਬਣਾਉਣ ਲਈ l ਪਰ ਕਿਸੇ ਵੀ ਚੀਜ਼ ਕੋਲ ਖ਼ਾਲੀ ਮਨ ਨਾਲ ਹੀ ਜਾਇਆ ਜਾ ਸਕਦਾ ਹੈ ਨਹੀਂ ਤਾਂ ਸਿਰਫ਼ ਆਪਦੇ ਭਰੇਪਣ ਨੂੰ ਮੁੜ-ਮੁੜ ਪੜ੍ਹੀ ਜਾਵਾਂਗੇ, ਜਦੋਂ ਮੈਂ ਇਹੋ ਗੱਲ 'ਕਬਰ ਨਹੀਂ ਜੀਵਨ' ਤੇ ਖਾਲਸਿਆਂ ਨੂੰ ਕਹੀ ਸੀ ਤਾਂ ਬਾਈ ਜੀ ਨੂੰ ਝੱਟ ਸਮਝ ਆ ਗੀ ਸੀ, ਪਰ ਹੁਣ ਉਹ ਆਪ ਹਾਇਕੂ ਦੇ ਨਹਿੰਗ ਬਣਦੇ ਜਾ ਰਹੇ ਹਨ। ਜੋ ਗੱਲਾਂ ਪ ਹ 'ਤੇ ਚੁਭਦੀਆਂ ਸਨ ਹੋਲੀ-ਹੋਲੀ ਆਪ ਹੀ ਉਥੇ ਆ ਰਹੇ ਹਨ। June 22, 2013 at 8:57pm · Like · 3 LikeLike
 5. dalvirgill says:

  Kamaljit Mangat‎ਪੰਜਾਬੀ ਹਾਇਕੂ ਵਿਚਾਰ ਗੋਸ਼ਟੀ -punjabi haiku vichar goshti
  June 20, 2013 ·

  ਰਾਤ ਦਾ ਵੇਲਾ
  ਕੋਠੇ ਤੇ ਪਿਆ
  ਗਿਣੇ ਤਾਰDhido GillKuljeet MannMandeep Maan
  LikeLike · · Share · 29

  Umesh Ghai and Harjit Singh Bassi like this.
  Kamaljit Mangat ਃਃਃਃਃਃ
  ਰਾਤ ਦਾ ਵੇਲਾ
  ਕੋਠੇ ਤੇ ਪਿਆ
  ਗਿਣੇ ਤਾਰੇ
  June 20, 2013 at 2:53pm · Like
  Dhido Gill ਮਾਂਗਟ ਸਾਹਬ ਤੁਹਾਨੂੰ ਕਿੰਵੇ ਪਤਾ ਲੱਗਾ ਕਿ ਉਹ ਤਾਰੇ ਗਿਣ ਰਿਹਾ ਹੈ , ਤਾਰਿਆਂ ਦੀ ਉਸਤਤ ਨਹਿਂ ਕਰ ਰਿਹਾ ?
  June 20, 2013 at 5:18pm · Like · 1
  Kamaljit Mangat ਧੀਦੋ ਸਾਹਬ ਜੀ ਜਿਸ ਤਰਾਂ ਅਸੀ ਸਾਰੇ ਹਾਇਕੂਕਾਰ ਹਰ ਇਕ ਹਇਕੂ ‘ਚ ਇਕ ਦ੍ਰਿਸ਼ ਪੇਸ਼ ਕਰਦੇ ਹਾਂ ਉਸੇ ਤਰਾਂ ਮੈ ਵੀ ਇਸ ਵਿਚ ਰਾਤ ਦੇ ਵੇਲੇ ਦਾ ਦ੍ਰਿਸ਼ ਪੇਸ਼ ਕੀਤਾ ਬਾਕੀ ਅਸੀ ਅਨੇਕਾ ਗੱਲਾ ਦਾ ਲੱਖਣ ਲਗਾ ਸਕਦੇ ਹਾਂ ਕਿ ਕੋਠੇ ਤੇ ਪਿਾਆ ਉਹ ਕੀ ਕਰ ਰਿਹਾ ਬਾਕੀ ਇਹ ਹਾਇਕੂ ਮੈ ਇਸ ਲਈ ਵਿਚਾਰ ਗੋਸ਼ਟੀ ਚ’ ਲੈ ਕੇ ਆਇਆ ਹਾਂ ਕਿ ਮਨਦੀਪ ਵੀਰ ਆਖਦਾ ਹੈ ਕਿ ਇਹ ਦੋ ਸਤਰਾਂ ਨੇ
  June 20, 2013 at 11:30pm · Like · 1
  Mandeep Maan Kamaljit Mangat ਜੀ ਇਹ ਦੋ ਸਤਰਾਂ ਹੀ ਹਨ ਏ ਇਸ ਵਿਚ ਕੋਈ ਵੀ ਦ੍ਰਿਸ਼ ਪੇਸ਼ ਨਹੀ ਹੋ ਰਿਹਾ ਤੇ ਇਹ ਸਤਰਾਂ ਵੀ ਇਕ ਵਾਕ ਦੀ ਤਰਾ ਹਨ ਇਹਨਾਂ ਵਿਚ ਨਿਰੰਤਰਤਾ ਹੈ ਜੋ ਹਾਇਕੂ ਵਿਚ ਟੁੱਟਣੀ ਚਾਹੀਦੀ ਹੈ –ਰਾਤ ਦਾ ਵੇਲਾ ਕੋਠੇ ਤੇ ਪਿਆ ਗਿਣਦਾ ਤਾਰੇ –ਇਹ ਇੱਕ ਵਾਕ ਦੀ ਤਰਾ ਹੈ —–ਦੂਜੀ ਗਲ ਗਿਣਦਾ ਤਾਰੇ ਜਦੋਂ ਅਸੀਂ ਤਾਰੇ ਗਿਨ ਰਹੇ ਹਾ ਤਾ ਇਹ ਜਾਹਿਰ ਹੈ ਕਿ ਰਾਤ ਹੀ ਹੋਵੇਗੀ –ਕੋਠੇ ਤੇ ਪਿਆ -ਓਹ ਕੋਠੇ ਤੇ ਪਿਆ ਹੈ ਪਰ ਦ੍ਰਿਸ਼ ਪੇਸ਼ ਨਹੀ ਹੋ ਰਿਹਾ ਕਿ ਓਹ ਕੋਠੇ ਤੇ ਇਕਲਾ ਹੈ ਯਾ ਕੋਈ ਨਾਲ ਹੈ ਯਾ ਓਹ ਕਿਸੇ ਦੀ ਉਡੀਕ ਕਰ ਰਿਹਾ ਹੈ ਇਹ ਕੁਝ ਵੀ ਪੱਤਾ ਨਹੀ ਲਗਦਾ ਪਿਆ —-ਜਰੂਰੀ ਨਹੀ ਕਿ ਰੁੱਤ ਨੂੰ ਹੀ ਵਿਚ ਜਬਰਦਸਤੀ ਵਾੜਿਆ ਜਾਵੇ ਪਰ ਕੁਝ ਤਾ ਕਰਨਾ ਹੀ ਪਵੇਗਾ ਇਸ ਨੂੰ ਹਾਇਕੂ ਬਨਾਉਣ ਲਈ —ਇੱਸ ਨੂੰ ਇੱਸ ਤਰਾਂ ਲਿਖਿਆ ਜਾ ਸਕਦਾ ਹੈ ———
  ਮਸਿਆ
  ਇਕਲਾ ਕੋਠੇ ਪਿਆ
  ਗਿਣਦਾ ਤਾਰੇ
  ਇਥੇ ਮਸਿਆ ਦਾ ਮਤਲਬ ਸਿਰਫ ਰੁੱਤ ਤੋਂ ਨਹੀ ਹੈ ਜੀ ਮਸਿਆ ਲਿਖਣਾ ਉਸ ਦੀ ਜ਼ਿੰਦਗੀ ਵਿਚ ਵਾਪਰੇ ਕਿਸੇ ਹਨੇਰੇ ਨੂੰ ਯਾਨੀ ਕਿ ਦੁਖਾਂਤ ਨੂੰ ਦਰਸਾ ਰਿਹਾ ਹੈ ਕਿਓ ਜੋ ਮਸਿਆ ਦਾ ਮਤਲਬ ਕਾਲੀ ਰਾਤ ਤੋਂ ਵੀ ਹੁੰਦਾ ਹੈ
  ਦੂਸਰਾ ਇਕਲਾ ਕੋਠੇ ਪਿਆ ਲਿਖਣ ਨਾਲ ਇਹ ਸਾਫ਼ ਜਾਹਿਰ ਹੁੰਦਾ ਹੈ ਕਿ ਓਹ ਇਕਲਾ ਹੈ ਯਾ ਤਾਂ ਉਸ ਨੂੰ ਕਿਸੇ ਦਾ ਇੰਤੇਜਾਰ ਹੈ ਤੇ ਉਸ ਇੰਤੇਜਾਰ ਵਿਚ ਤਾਰੇ ਗਿਣ ਰਿਹਾ ਹੈ ਯਾ ਉਸ ਦੀ ਜ਼ਿੰਦਗੀ ਹੀ ਕਿੰਨੀ ਵੀਰਾਨ ਹੈ ਇਸ ਬਾਰੇ ਵੀ ਇਸ਼ਾਰਾ ਹੈ ———-
  ਬਾਕੀ ਮੈ ਖੁਦ ਸਿਖ ਰਿਹਾ ਹਾਂ ਜੀ ਤੇ ਕਈ ਲੋਕਾਂ ਦਾ ਲਿਖਿਆ ਦੇਖ ਕੇ ਸਿਖਣ ਦੀ ਕੋਸ਼ਿਸ਼ ਕਰਦਾ ਹਾ ਤੇ ਕਰਦਾ ਰਹਾਂਗਾ ਜੀ ਕਿਓ ਕਿ ਮੈ ਕਦੀ ਵੀ ਪੂਰਨ ਨਹੀ ਹੋ ਸਕਦਾ –ਮੈ ਹਮੇਸ਼ਾ ਇੱਕ ਸਿਖਿਆਰਥੀ ਹੀ ਰਹਿਣਾ ਚਾਹੁੰਦਾ ਹਾ –ਹਮੇਸ਼ਾ ਨਵਾਂ ਸਿਖਣ ਦੀ ਤਾਂਘ ਵਿਚ –ਜਿਨਾ ਕ ਮੈ ਦੂਜਿਆਂ ਤੋਂ ਸਿਖਿਆ ਓਹਨਾ ਕ ਤੁਹਾਨੂੰ ਦਸਿਆ ਹੈ ਜੀ ਜਿਆਦਾ ਜਾਣਕਾਰੀ ਹਾਇਕੂ ਬਾਰੇ ਇੰਟਰਨੈੱਟ ਤੇ ਬਹੁਤ ਹੈ ਜੀ –ਕੋਸ੍ਸ਼ਿਸ਼ ਕਰੋ ਕਿ ਥੋੜਾ ਸਮਾਂ ਕਢ ਕੇ ਹਾਇਕੂ ਦੇ ਉੱਤੇ ਲਿਖੇ ਵਿਧਵਾਨਾ ਦੇ ਨੋਟ ਪੜ ਸਕੋ ਬਹੁਤ ਫਾਇਦਾ ਮਿਲੇਗਾ ਜੀ —-ਧੰਨਵਾਦ ਜੀ
  June 21, 2013 at 2:20am · Like · 1
  Kamaljit Mangat Mandeep Maan ਜੀ ਬੰਦਾ ਸਾਰੀ ਉਮਰ ਕਿਸੇ ਨਾ ਕਿਸੇ ਕੋਲੋ ਕੁੱਝ ਨਾ ਕੁੱਝ ਸਿੱਖ ਦਾ ਰਹਿੰਦਾ ਹੈ ਤੇ ਪੂਰਨ ਕਦੇ ਵੀ ਨਹੀ ਹੋ ਸਕਦਾ ਮੈ ਆਪਣੇ ਨੂੰ ਵੀ ਉਸ ਬੰਦੇ ਵਾਂਗ ਹੀ ਸਮਝਦਾ ਹਾਂ ਤੇ ਕੁੱਝ ਨਾ ਕਝ ਸਿੱਖ ਦਾ ਰਹਿੰਦਾ ਹਾਂ ਤੇ ਸਿਖਿਆਰਥੀ ਹੀ ਰਹਿੰਣਾ ਚਹੁੰਦਾ ਹਾਂ ਜਿੰਨਾਂ ਮੈ ਹੁਣ ਤੱਕ ਸਿੱਖਿਆ ਹਾਂ ਜਿੰਨਾਂ ਦੋਸਤਾਂ ਕੋਲੋ ਮੈ ਉਨਾਂ ਦਾ ਵੀ ਧਨਵਾਦੀ ਹਾਂ
  ਇਹ ਹਾਇਕੂ ਵਾਕ ਨਹੀ ਹੈ ਵਾਕ ਉਹ ਹੁੰਦਾ ਜੋ ਲਗਾਤਾਰ ਇਕੋ ਸਾਹ ਨਾਲ ਬੋਲਿਆ ਜਾਵੇ ਇਕ ਵਾਰ ਫੇਰ ਤੁਸੀ ਪੜਕੇ ਵੇਖੋ ਜੁਬਾਨ ਆਪਣੇ ਆਪ ਰੁੱਕੇਗੀ ‘ ਰਾਤ ਦਾ ਵੇਲਾ….ਕੋਠੇ ਤੇ ਪਿਆ….ਗਿਣੇ ਤਾਰੇ……ਤਿੰਨੋ ਵੱਖ-ਵੱਖ ਗੱਲਾਂ ਨੇ ਬਾਕੀ ਮੈ ਅੱਜ ਤੱਕ ਕਿਸੇ ਨਾਲ ਬਹਿਸ-ਬਾਜੀ ‘ਚ ਨਹੀ ਪਿਆ ਕਿਉਕਿ ਬਹਿਸ ਚੋਂ ਮੇਰੇ ਮੁਤਾਬਿਕ ਕੁੱਝ ਵੀ ਨਹੀ ਨਿਕਲਦਾ
  June 21, 2013 at 2:44am · Like · 1
  Mandeep Maan ਹਾਹਾਹਾਹਾਹਾਹਾ Kamaljit Mangat ਜੀ ਮੈ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿੰਦਾ ਹਾਂ ਜੀ –ਸਤਿ ਬਚਨ ਜੀ ਤੁੱਸੀ ਬਿਲਕੁਲ ਸਹੀ ਹੋ ਜੀ
  June 21, 2013 at 2:48am · Like · 1
  Kamaljit Mangat ਓ ਨਹੀ ਭਰਾਵਾ ਆਪਾਂ ਦੋਵੇ ਗਲਤ ਹਾਂ
  June 21, 2013 at 2:57am · Unlike · 2
  Dalvir Gill ਭਾਵੇਂ ਸਾਨੂੰ ਸਿਖਾਇਆ ਇਹੋ ਗਿਆ ਹੈ ਪਰ ਹਾਇਕੂ “ਦ੍ਰਿਸ਼-ਵਰਣਨ” ਨਹੀਂ ਹੈ। ਜਿਵੇਂ ਲੇਖ-ਨੁਮਾ ਖੁੱਲੀ ਕਵਿਤਾ ਲਿਖਣ ਲਈ ਜਿਆਦਾ ਜੋਰ ਨਹੀਂ ਲਾਉਣਾ ਪੈਂਦਾ ਪਰ, ਕਿਸੇ ਮਤਲਬ ਦੀ ਕਵਿਤਾ ਲਿਖਣੀ ਔਖੀ ਹੈ ਉਸੇ ਤਰਾਂ ਦ੍ਰਿਸ਼ ਦਾ ਵਰਣਨ ਕਰਨਾ ਕੀ ਔਖਾ ਹੈ? ਦਿਨ ਦੇ ਵਿੱਚ ਜਿੰਨੇ ਮਰਜ਼ੀ ਲਿਖੋ l ਪਰ ਇੱਕ ਹਾਇਕੂ ਜਿਸ ਵਿੱਚ ਰਹੱਸ ਹੈ, ਜਿਸਦੀਆਂ ਇੱਕ ਤੋਂ ਵੱਧ ਵਿਆਖਿਆਵਾਂ ਹੋ ਸਕਣ, ਕਈ ਵਾਰ ਮਹੀਨਿਆਂ ਤੱਕ ਨਹੀਂ ਔੜਦਾ ll ਮੇਰੇ ਲਈ ਮੂਲ ਤੇ ਮਨਦੀਪ ਮਾਨ ਵਾਲਾ ਸੁਝਾਓ ਦੋਵੇਂ ਹੀ ਇੱਕ ਸਤਰੀ ਵਰਣਨ ਹਨ l ਮੈਂ ਕੁਝ ਕੁ ਉਦਾਹਰਣ ਤਾਂ ਪੇਸ਼ ਕਰ ਸਕਦਾ ਹਾਂ ਪਰ ਸੁਝਾਓ ਉਵੇਂ ਹੀ ਨਹੀਂ ਦਿੱਤਾ ਜਾ ਸਕਦਾ ਜਿਵੇਂ ਕਿਸੇ ਦੂਜੇ ਲਈ ਕਵਿਤਾ ਨਹੀਂ ਕੀਤੀ ਜਾ ਸਕਦੀ। ਪੰਜਾਬੀ ਵਿੱਚ ਲਿਖੇ ਜਾ ਰਹੇ ਦੇ ਨਾਲ ( ਉਹੋ ਜਿਹਾ ਅੰਗ੍ਰੇਜ਼ੀ ਵਿੱਚ ਵੀ ਬਥੇਰਾ ਲਿਖਿਆ ਜਾ ਰਿਹਾ ਹੈ, ਉਂਝ ) ਅੰਗ੍ਰੇਜ਼ੀ ਵਿੱਚ ਲਿਖਿਆ ਜਾ ਰਿਹਾ ਵੀ ਜ਼ਰੂਰ ਪੜ੍ਹੋ। ਤੁਸੀਂ ਹੈਰਾਨ ਹੋਵੋਂਗੇ ਕਿ ਕੋਈ ਵੀ ਵਧੀਆ ਹਾਇਕੂ ਤੁਹਾਨੂੰ ਅਸਲੋਂ ਹੀ ਅਣ-ਹਾਇਕੂ ਲਗੇਗਾ l
  June 21, 2013 at 4:34pm · Like · 2
  Dalvir Gill ਭਾਵੇਂ ਇਹ ਹਾਇਕੂ ਦਾ ਵਿਸ਼ਾ ਹੀ ਨਹੀਂ ਪਰ ਇੱਕ ਕੋਸ਼ਿਸ਼:

  ਜਾਗੋ-ਮੀਟੀ . . .
  ਯਾਦ ਅਤੇ ਨੀਂਦ ਵਿੱਚਕਾਰ
  ਕਿੰਨੇ ਸਾਰੇ ਤਾਰੇ
  June 21, 2013 at 5:08pm · Like · 1

  Like

 6. dalvirgill says:

  Dalvir Gill‎ਪੰਜਾਬੀ ਹਾਇਕੂ ਵਿਚਾਰ ਗੋਸ਼ਟੀ -punjabi haiku vichar goshti
  June 18, 2013 · Brampton ·

  ਕਿਸੇ ਵੀ ਗੱਲ ਦੇ ਇੰਨ ਬਿੰਨ ਬਿਆਨ ਨਾਲ ਇਹ ਮਹਿਜ਼ ਬਿਆਨ ਹੀ ਬਣ ਕਿ ਰਹਿ ਜਾਂਦਾ ਹੈ – ਸਮਾਜੀ, ਸਿਆਸੀ, ਵਿਅਕਤੀਗਤ ਜਾਂ ਕਿਸੇ ਘਟਨਾ ਜਾਂ ਵਿਅਕਤੀ ਬਾਰੇ।

  “ਰਹੱਸ” ਹਾਇਕੂ ਦਾ ਬਹੁਤ ਮਹੱਤਵਪੂਰਨ ਪਹਿਲੂ ਹੈ, ਜਿਸਨੂੰ ਪੈਦਾ ਕਰਨ ਲਈ “ਕੱਟ” ਵਰਗੇ ਸੰਦਾਂ ਦੀ ਈਜ਼ਾਦ ਹੋਈ ll

  ਦੂਜਾ ਵੱਡਾ ਪੱਖ ਹੈ “ਜ਼ੌਕਾ” ( ਕੁਦਰਤ ਦਾ ਨਿਰੰਤਰ ਤਬਦੀਲੀ/ਉਸਾਰੀ/ਵਿਨਾਸ਼ ਵਾਲਾ ਸੁਭਾਉ, ਜਿਸ ਨੂੰ ਦਰਸਾਉਣ ਲਈ ਕਿਗੋ ਦਾ ਸਹਾਰਾ ਲਿਆ ਜਾਂਦਾ ਰਿਹਾ।

  ਮੈਨੂੰ ( ਹਾਇਕੂ ਨੂੰ ਵੀ ) ਕੋਈ ਫਰਕ ਨਹੀਂ ਪੈਂਦਾ ਕਿ ਕਿਗੋ ਅਤੇ ਕੱਟ ਦੀ ਵਰਤੋ ਸਾਫ਼ ਦਿਖਾਈ ਦਿੰਦੀ ਹੈ ਜਾਂ ਨਹੀਂ ਜਦ ਤੱਕ “ਰਹੱਸ” ਅਤੇ “ਜ਼ੌਕਾ” ( ਕੁਦਰਤ ਦੀ ਦਿੱਖ/ਅਦਿੱਖ, ਅਦਿੱਖ ਸਗੋਂ ਹੋਰ ਵੀ ਚੰਗਾ, ਸ਼ਕਤੀ ) ਤੁਹਾਡੀ ਰਚਨਾ ਵਿੱਚ ਗੁੰਦੇ ਹੋਏ ਹਨ। ਗੁੰਦੇ ਹੋਏ, ਨਾਂਕਿ ਕਿਸੇ ਮੁਰਦਾ ਕਲਬੂਤ ਤੇ ਰੰਗ ਦੀ ਕੂਚੀ ਫੇਰਨ ਵਾਂਗ ਓਪਰੇ ਜਿਹੇ ਥੋਪੇ ਹੋਏ।

  ਕੁਦਰਤ ਇੰਸਾਨ ਨਾਲੋਂ ਵੱਧ ਦਿਲਚਸਪ ਹੈ ਭਾਵੇਂ ਇਹ ਟੀ.ਵੀ. ਸੀਰੀਜ਼ ਜਾ ਫਿਲਮਾਂ ਨਹੀਂ ਬਣਾਉਂਦੀ l ਪਰ, ਹਰ ਪਲ ਨਿਰੰਤਰ ਹਾਇਕੂ ਲਿਖ ਰਹੀ ਹੈ, ਕਿਸੇ ਅਮੁੱਕ ਰੇਂਗਾ ਵਾਂਗ ll

  ਇੰਨਸਾਨਾਂ ਨੂੰ ਛੱਡ ਕੇ ਕੁਦਰਤ ਵੱਲ ਨਜਰ ਮਾਰੋ ਤੇ ਫਿਰ ਦੇਖੋੰਗੇ ਕਿ ਇਸਦਾ ਰਿਸ਼ਤਾ ਤੁਹਾਡੇ ਨਾਲ ਜ਼ਿਆਦਾ ਪੀਡਾ ਹੈ l ਇਹ ਇੱਕ ਜਿਉਂਦਾ-ਜਾਗਦਾ ਇੰਨਸਾਨ ਹੈ, ਸਮਾਜ ਹੈ – ਕੋਈ ਮਨੁਖ ਦੀ ਦਾਸੀ ਨਹੀਂ।
  LikeLike · · Share · 1512

  Gurmukh Bhandohal Raiawal, Surinder Spera, Umesh Ghai and 12 others like this.
  Jasdeep Singh wah Dalvir Gill ji , nice information
  June 18, 2013 at 1:13am · Edited · Unlike · 2
  Kamaljit Natt Dalvir Gill Thanks for sharing valuable info.
  June 18, 2013 at 3:22am · Unlike · 2
  Dalvir Gill I actually commented this on Madam Sukhwinder Walia’s poem, thought should share with all you friends.
  June 19, 2013 at 1:37pm · Like
  Dalvir Gill Kamaljit Mangat, ਆਹ ਵੀ ਪੜਿਓ, ਮੈਂ ਕਦ ਕਹਿੰਦਾ ਹਾਂ ਕਿ ਕੱਟ-ਕਿਗੋ ਵਾੜੋ, ਪਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਕਿਸੇ ਦ੍ਰਿਸ਼/ਖਿਣ ਦਾ ਵਰਣਨ-ਮਾਤ੍ਰ ਹੀ ਕਰ ਦੇਵੋ ਤੇ ਛੁੱਟੀ l
  June 22, 2013 at 2:02pm · Like · 2
  Dalvir Gill Umesh veerna, this is the problem of confusing “Means” with “Ends”, kigo/kireji are means, but we are trying hard to turn it into ends.
  June 24, 2013 at 3:28am · Like · 1
  Umesh Ghai Apne bahute akhauti Haiku Specialist eho hi taa kar rahe ne Bhaa Ji……
  June 24, 2013 at 3:29am · Unlike · 1
  Dalvir Gill Specialist ….. LOL
  June 24, 2013 at 3:35am · Like
  Dhido Gill ਕੁਦਰਤ ਰਹੱਸ ਫਿਕਸ਼ਨ ਆਦਿ ਦੇ ਗਾਇਨ ਪਿਛੇ ਦਲਵੀਰ ਜੀ ਤੁਹਾਡਾ ਆਪਣਾ ਅੰਤਰ ਮੁਖੀ ਅੰਤਰਯਾਮੀ ਅਧਿਆਤਮਵਾਦ ਲੁਕਿਆ ਹੋਇਆ ਹੈ , ਤੁਹਾਡਾ ਰੱਬ ਲੁਕਿਆ ਹੋਇਆ ਹੈ …ਜੀ ਸਦਕੇ ਇਸ ਤਰਾਂ ਦਾ ਜੁ ਲਿਖਣਾ ਲਿਖੀ ਜਾਵੋ , ਤੁਹਾਡਾ ਕੋਣ ਹੱਥ ਫੜਦਾ ਹੈ ਇਹ ਤੁਹਾਡੀ ਸੋਚ ਹੈ , ਤੁਹਾਨੂੰ ਮੁਬਾਰਕ ….ਦਲਵੀਰ ਬਾਈ ਜੀ
  June 24, 2013 at 9:36am · Edited · Like
  Dalvir Gill ਰਹੱਸ ਦਾ ਮਤਲਬ ਸਿਰਫ “ਅਣਕਿਹਾ” ਹੈ ਰਹੱਸਵਾਦ ਨਹੀਂ, ( ਸਾਵਣ ਦੇ ਬੱਦਲਾਂ ਵਿੱਚ ਰੰਗ-ਬਰੰਗੀਆਂ ਚੂੜੀਆਂ ਦੇ ਛੁਪੇ ਹੋਣ ਵਿੱਚ ਕੋਈ ਰਹੱਸਵਾਦ/ਅਧਿਆਤਮਵਾਦ ਨਹੀਂ ਸਿਰਫ ਰਹੱਸ ਹੈ – ਤੀਆਂ ਦਾ ) l ਸਿੱਧਾ ਤੀਆਂ ਕਹਿ ਦੇਣਾ ਕਿਸੇ ਲੇਖ ਦਾ ਵਿਸ਼ਾ ਹੈ ਪਰ ਇਸ਼ਾਰਾ ਕਰਨਾ ਹਾਇਕੂ ਦਾ। ਮੈਂ atheist ਹੀ ਨਹੀਂ anti-theist ਵੀ ਹਾਂ, ਤੁਹਾਡੇ ਧਰਮ ਦੇ ਫੋਬੀਆ ਦਾ ਇਲਾਜ ਕਿਸੇ ਹੋਰ ਕੋਲ ਨਹੀਂ ਸਿਰਫ਼ ਤੁਹਾਡੇ ਕੋਲ ਹੀ ਹੋ ਸਕਦਾ ਹੈ। ਮੈਂ ਪਹਿਲਾਂ ਵੀ ਕਿਹਾ ਸੀ ਕਿ ਕੁਦਰਤ ਦੇ ਰਹੱਸ ਦੀਆਂ ਉਦਾਹਰਣਾ ਜਵਾਲਾਮੁੱਖੀ, ਸੁਨਾਮੀ, ਜਾ ਧਰਤੀ ਹੇਠਲੀਆਂ ਪਲੇਟਾਂ ਦੀ ਹਰਕਤ ਆਦਿ ਹਨ ਕੋਈ logy/ism ਨਹੀਂ। ਕਿਸੇ ਵੀ ਵਿਅਕਤੀ, ਵਿਚਾਰ ਜਾ ਸੰਸਥਾ ਬਾਰੇ ਬਿਨ ਜਾਣਿਆਂ ਜਾਨਣ ਦਾ ਦਵਾ ਕੀਤੇ ਨਹੀਂ ਲਿਜਾਂਦਾ, ਖਾਸ ਕਰਕੇ ਵਿਅਕਤੀ ਬਾਰੇ; ਕਿਉਂਕਿ, ਸੰਸਥਾ ਜਾ ਵਿਚਾਰ ਤਾਂ ਖੜੋਤ ਵਿੱਚ ਹੋ ਸਕਦੇ ਹਨ ਪਰ ਵਿਅਕਤੀ ਨਹੀਂ। ਆਪ ਵੀ ਇੱਕ ਵਿਅਕਤੀ ਹੀ ਰਹੋ ਵਿਚਾਰ ਜਾਂ ਸੰਸਥਾ ਹੀ ਨਾ ਬਣ ਜਾਵੋ।
  June 24, 2013 at 4:43pm · Like
  Dalvir Gill https://wawaza.com/…/when-less-is-more-the-concept-of…
  When Less is More: Concept of Japanese “MA” | WAWAZA
  wawaza.com
  Where there is clutter, even valuable things lose their value. Where there is too much, nothing stands out.
  June 24, 2013 at 5:07pm · Like · Remove Preview
  Dalvir Gill ਤੁਹਾਡੀ ਇਸ ਰਚਨਾ ਵਿੱਚ ਰਹੱਸ ਮੌਜੂਦ ਹੈ:
  Dhido Gill :

  ਸਧਰਾਂ ਦਾ ਦਾਣਾ
  ਮੋਰ ਨੂੰ ਪਾਇਆ ~
  ਮੋਰਾ ਖਿਆਲ ਕਰੀਂ

  ਇਸ ਵਿੱਚ ਕੋਈ ਅਧਿਅਤ੍ਮ੍ਵਾਦ ਜਾਂ ਰਹੱਸਵਾਦ ਤਾਂ ਨਹੀਂ ਆ ਗਿਆ। ਜਿਵੇਂ ਤੁਸੀਂ ਕਿਹਾ ਸੀ ਕਿ ਇਹ ਰਚਨਾ ਸਿਰਫ ਹਾਇਗਾ ਨਾਲ ਹੀ ਸੰਪੂਰਨ ਹੈ, ਮੈਂ ਉਸ ਨਾਲ ਸਹਿਮਤ ਨਹੀਂ, ਇਹ ਬਿਨਾ ਕਿਸੇ ਤਸਵੀਰ ਤੋਂ ਵੀ ਮੁਕੰਮਲ ਹੈ।
  ਅਸੀਂ ਆਪਣੀ ਪੂਰਵ-ਧਾਰਨਾ ਕਿ ਹਾਇਕੂ ਸਥੂਲ ਹੈ ਕਾਰਣ tell-all ਦੇ ਚੱਕਰ ਵਿੱਚ ਪੈ ਜਾਂਦੇ ਹਾਂ, ਥੋੜੀ-ਬਹੁਤ ਘੁੰਡੀ ਰੱਖਣੀ ਚਾਹੀਦੀ ਹੈ, ਇਹ ਘੁੰਡੀ ਹੀ ਹੈ ਜਿਸਨੂੰ ਰਹੱਸ ( Ma – ਮਾਹ, ਮਾਅ ) ਕਿਹਾ ਜਾਂਦਾ ਹੈ।
  June 24, 2013 at 5:16pm · Like · 1
  Dalvir Gill Robert D. Wilson
  ( from his latest collection
  “A SOLDIER’S BONES”
  “304 hokku and haiku”
  In The Tradition of Basho ) :

  painted with
  moth wings, her brow . . .
  autumn sky

  these words . . .
  drifting past me on
  rafts of moon
  June 24, 2013 at 5:20pm · Like

  Like

Leave a Reply

Please log in using one of these methods to post your comment:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s