Robert D. Wilson — ਹਾਇਕੂ – ਮੁਢਲੀ ਜਾਣ-ਪਹਿਚਾਣ ____ ਰਾਬਰਟ ਡੀ. ਵਿਲਸਨ

Posted: June 25, 2013 in Dalvir Gill, Robert D. Wilson, Translations
Tags:

ਹਾਇਕੂ – ਮੁਢਲੀ ਜਾਣ-ਪਹਿਚਾਣ
By
ਰਾਬਰਟ ਡੀ. ਵਿਲਸਨ
( Robert D. Wilson )

ਜੇ ਮੈਂ ਮਹਾਨ ਗਿਟਾਰ-ਵਾਦਿਕ ਆੰਦ੍ਰੇ ਸਿਗੋਵਿਆ ਦੇ ਗਿਟਾਰ ਵਜਾਉਣ ਵਾਰੇ ਕਹੇ ਸ਼ਬਦਾ ਦੀ ਰੋਸ਼ਨੀ ਵਿੱਚ ਕਹਾਂ ਤਾਂ, ਹਾਇਕੂ ਲਿਖਣਾ ਕਵਿਤਾ ਦੀ ਸਭ ਤੋਂ ਆਸਾਨ ਵਿਧਾ ਹੈ ਪਰ ਚੰਗਾ ਹਾਇਕੂ ਲਿਖਣਾ ਹੋਵੇ ਤਾਂ ਸਭ ਤੋਂ ਮੁਸ਼ਕਲ l

ਇਹ ਕਹਿਣਾ ਸੱਚ ਤੋਂ ਖਾਲੀ ਨਹੀਂ ਹੋਵੇਗਾ ਕਿ ਉੱਤਰੀ ਅਮਰੀਕਾ ਵਿੱਚ ਹਾਇਕੂ ਬਾਰੇ ਆਮ ਸਮਝ Simply Haiku,Frogpond, Modern Haiku, Heron’s Nest, Acorn ਜਿਹੇ ਆਨ- ਅਤੇ ਆਫ਼-ਲਾਈਨ ਕਵਿਤਾ ਦੇ ਰਸਾਲਿਆ ਵਿੱਚ ਦਰਜ਼ ਲੇਖਾਂ ਦੁਆਲੇ ਨਹੀਂ ਉੱਸਰੀ ਹੋਈ l ਇਹ ਵੀ ਬਿਨਾਂ ਝਿਝਕ ਕਿਹਾ ਜਾ ਸਕਦਾ ਹੈ ਕਿ ਜ਼ਿਆਦਾਤਰ ਉੱਤਰੀ ਅਮਰੀਕਨਾਂ ਨੇਂ ਨਾਂਹ ਤਾਂ ਆਨ-ਲਾਈਨ ਹਾਇਕੂ ਸੰਸਥਾਵਾਂ ਵਿੱਚ ਹੀ ਭਾਗ ਲਿਆ ਹੈ, ਨਾਂਹ ਹੀ ਹਾਇਕੂ ਦੀਆਂ ਕਾਨਫਰੰਸਾਂ ਵਿੱਚ ਹੀ ਸ਼ਮੂਲੀਅਤ ਕੀਤੀ ਹੈ ਅਤੇ ਨਾਂਹ ਹੀ ਸਵ. ਵਿਲਿਯਮ ਹਿਗਿਨਸਨ ( William Higginson ) ਦੀ ਉਹ ਕਿਤਾਬ “Haiku Handbook” ਹੀ ਪੜ੍ਹੀ ਹੈ ਜਿਸਦਾ ਪ੍ਰਭਾਵ ਬਹੁ-ਵਿਸਥਾਰੀ ਹੈ।

ਬਹੁ-ਗਿਣਤੀ ਦੀ ਹਾਇਕੂ-ਲਿਖਣ ਅਤੇ ਇਸ ਬਾਰੇ ਮੁਢਲੀ ਜਾਣਕਾਰੀ ਦੀ ਪੜ੍ਹਾਈ ਸਾਡੇ ਪਬਲਿਕ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੁਆਰਾ ਹੀ ਹੋਈ ਹੈ। ਪਰ, ਇਹਨਾਂ ਅਧਿਆਪਕਾਂ ਨੂੰ ਕੌਣ ਸਿਖਾ ਰਿਹਾ ਹੈ ? ਜ਼ਿਆਦਾਤਰ ਜੋ ਵੀ ਇਹਨਾਂ ਅਧਿਆਪਕਾਂ ਦੀ ਬਹੁ-ਗਿਣਤੀ ਦੁਆਰਾ ਪੜ੍ਹਾਇਆ ਜਾ ਰਿਹਾ ਉਹ ਉਹਨਾ ਪਾਠ-ਪੁਸਤਕਾਂ ਦੇ ਲਿਖਾਰੀਆਂ ਦਾ ਲਿਖਿਆ ਹੈ ਜਿਹਨਾਂ ਨੂੰ ਜਾਂ ਤਾਂ ਹਾਇਕੂ ਬਾਰੇ ਉੱਕਾ ਹੀ ਕੋਈ ਜਾਣਕਾਰੀ ਨਹੀਂ ਜਾਂ ਫਿਰ ਉਹਨਾਂ ਦੀ ਜਾਣਕਾਰੀ ਬਹੁਤ ਹੀ ਨਿਗੂਣੀ ਹੈ, ਅਤੇ ਇਹਨਾਂ ਦੇ ਸਿਲੇਬਸ ਦੇ ਤਹਿਤ ਜੋ ਵੀ ਆਉਂਦਾ ਹੈ ਉਹ ਇੰਨਾ ਸਾਧਾਰਣ ਅਤੇ ਪੇਤਲਾ ਹੈ ਕਿ ਇਸ ਵਿਧਾ ਨਾਲ ਇਨਸਾਫ਼ ਨਹੀਂ ਕਰ ਸਕਦਾ l ਬਾਹਲੇ ਹਾਇਕੂ ਦੀ ਪ੍ਰੀਭਾਸ਼ਾ ਕਰਦੇ ਹਨ ਇਕ 17-ਧੁਨੀ ਅੰਸ਼ਾਂ ਦੀ ਉਹ ਕਵਿਤਾ ਜੋ 5/7/5 ਦੇ ਚੌਖਟੇ ਵਿੱਚ ਹੁੰਦੀ ਹੈ ਤੇ ਇਸ ਵਿੱਚ ਕੁਦਰਤ ਪ੍ਰਤੀ ਇੱਕ ਵਰਣਨ ਵੀ ਹੁੰਦਾ ਹੈ l The Merriam Webster Online Dictionary ਮੁਤਾਬਕ ਹਾਇਕੂ ਦੀ ਪ੍ਰੀਭਾਸ਼ਾ ਹੈ, “ਜਾਪਾਨੀ ਮੂਲ ਦੀ ਇੱਕ ਤੁਕਾਂਤ-ਮੁਕਤ ਪੰਜ,ਸੱਤ, ਅਤੇ ਪੰਜ ਧੁਨੀ-ਖੰਡਾਂ ਵਾਲੀ ਤਿੰਨ-ਸਤਰੀ ਕਵਿਤਾ; ਇਸ ਕਵਿਤਾ ਵਿੱਚ ਕੁਦਰਤ ਸੰਬੰਧੀ ਇੱਕ ਹਵਾਲਾ ਵੀ ਸ਼ਾਮਿਲ ਹੁੰਦਾ ਹੈ l

ਉੱਤਰੀ ਅਮਰੀਕਾ ਵਿੱਚ ਅੰਗ੍ਰੇਜ਼ੀ ਦਾ ਹਾਇਕੂ ਉਹਨਾਂ ਦੁਆਰਾ ਵੀ ਨਹੀਂ ਸਮਝਿਆ ਗਿਆ ਜੋ ਇਸ ਉੱਪਰ ਇੱਕ ਅਧਿਕਾਰੀ ਸਮਝੇ ਜਾਂਦੇ ਹਨ। ਇਹਨਾਂ ਵਿੱਚੋਂ ਬਹੁਤੇ ਆਪ ਦ੍ਰਿਸ਼ਵਾਦੀ ( Imagist ) ਅਤੇ ਖੁੱਲੀ ( free verse ) ਕਵਿਤਾ ਤੋਂ ਪ੍ਰਭਾਵਿਤ ਹਨ ਅਤੇ ਇਸਨੂੰ ਇੱਕ ਸੁਤੰਤਰ ਵਿਧਾ ਵਜੋਂ ਵੇਖਦੇ ਹਨ ਜਿਸਦਾ ਉਸ ਕਵਿਤਾ ਨਾਲ ਕੋਈ ਨਾਤਾ ਨਹੀਂ ਜੋ ਸਦੀਆਂ ਪਹਿਲਾਂ ਜਾਪਾਨ ਵਿਚ ਉਮਗੀ l ਮਸਲਾ ਹੋਰ ਵੀ ਉਲਝ ਜਾਂਦਾ ਹੈ ਜਦੋਂ ਕਈ ( ਚੰਗੀ ਭਾਵਨਾ ਵਾਲੇ ਵੀ ) ਹਾਇਕੂ ਉਸਤਾਦ ਇਸ ਬਾਰੇ ਇੱਕ-ਰਾਏ ਨਹੀਂ ਸਥਾਪਤ ਕਰ ਸਕਦੇ ਕਿ ਹਾਇਕੂ ਵਿੱਚ ਕਿਸ ਚੀਜ਼ ਦੀ ਵਰਤੋ ਹੋਵੇ ਜਾਂ ਨਾਂਹ ਹੋਵੇ। ਕੁਝ ਕਹਿੰਦੇ ਹਨ ਕਿ ਅਲੰਕਾਰ ਹਾਇਕੂ ਲਈ ਜ਼ਹਿਰ ਹਨ ਅਤੇ ਕੁਝ ਕਹਿੰਦੇ ਹਨ ਕਿ ਇਹ ਠੀਕ ਹਨ। ਕੋਈ ਕਹਿੰਦਾ ਹੈ ਕੀ ਮਾਨਵੀਕਰਣ ਦਾ ਤਿਆਗ ਕੀਤਾ ਜਾਵੇ ਤੇ ਕੋਈ ਦੂਸਰਾ ਕਹਿੰਦਾ ਹੈ ਇਸਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।. ਕੁਝ ਕਹਿੰਦੇ ਹਨ ਕਿ ਵਿਚਕਾਰਲੀ ਸਤਰ ਸਾਂਝੀ ( pivot ) ਹੀ ਹੋਵੇ, ਕੁਝ ਇੰਝ ਨਹੀਂ ਮੰਨਦੇ। ਕੁਝ ਕਹਿੰਦੇ ਹਨ ਕਿ ਛੋਟੀ/ਵੱਡੀ/ਛੋਟੀ ਸਤਰ ਵਾਲਾ ਮੀਟਰ ਸਿਰਫ ਜਾਪਾਨੀ ਕਵਿਤਾ ਲਈ ਹੀ ਰਾਖਵਾਂ ਹੈ ਅਤੇ ਸਿਖਾਉਂਦੇ ਹਨ ਕਿ ਹੋਰ ਮੀਟਰਾਂ ਦਾ ਇਸਤੇਮਾਲ ਵੀ ਸਵੀਕਾਰ ਹੈ ਜਦੋਂ ਤੱਕ ਕਿ 17 ਜਾਂ ਘੱਟ ਧੁਨੀ-ਖੰਡਾਂ ਦਾ ਇਸਤੇਮਾਲ ਹੋਵੇ।

ਤਦ ਫਿਰ, ਕਿਸਨੂੰ ਅੰਗ੍ਰੇਜ਼ੀ ( ਅਤੇ ਪੰਜਾਬੀ ਵੀ ) ਭਾਸ਼ਾ ਦਾ ਹਾਇਕੂ ਕਿਹਾ ਜਾਵੇ ? ਹਾਇਕੂ ਤਾਂ ਆਖਰ ਹਾਇਕੂ ਹੀ ਹੈ ਭਾਵੇਂ ਕਿਸੇ ਵੀ ਭੂ-ਖੰਡ ਵਿੱਚ ਰਚਿਆ ਜਾ ਰਿਹਾ ਹੋਵੇ। ਜਾਂ ਤਾਂ ਇਹ ਹਾਇਕੂ ਹੈ ਜਾਂ ਫਿਰ ਨਹੀਂ ਹੈ। ਇੱਕ ਵਿਧਾ ਕਿਸੇ ਖ਼ਾਸ ਭਾਸ਼ਾ ਰਚੀਆਂ ਜਾ ਰਹੀਆਂ ਕਈ ਸਾਰੀਆਂ ਉੱਪ-ਵਿਧਾਵਾਂ ਦਾ ਮਿਲਗੋਭਾ ਨਹੀਂ ਹੋ ਸਕਦਾ। ਗੁਲਾਬ, ਗੁਲਾਬ ਹੈ ਤੇ ਕਿਸੇ ਵੀ ਹੋਰ ਨਾਮ ਨਾਲ ਨਹੀਂ ਪੁਕਾਰਿਆ ਜਾ ਸਕਦਾ

ਜਾਪਾਨੀ ਭਾਸ਼ਾ ਅੰਗ੍ਰੇਜ਼ੀ ਭਾਸ਼ਾ ਨਾਲੋਂ ਕਾਫੀ ਭਿੰਨ ਹੈ ਜਿਸਨੂੰ ਅਸੀਂ ਅੰਗ੍ਰੇਜ਼ੀ ਵਿੱਚ ਸਿਲਾਬਲ ( ਹਿੱਜੇ ) ਆਖਦੇ ਹਾਂ ਉਸ ਨੂੰ ਜਾਪਾਨੀ ਲੋਕ “ਮੋਰਾ” ( ਸਮੇਂ ਦੀ ਇਕਾਈ, ਮੀਟਰ ਵਾਲੀ ) ਆਖਦੇ ਹਨ, ਜਾਪਾਨੀ ਕਵਿਤਾ ਦੇ ਉੱਘੇ ਆਲੋਚਕ, ਅਧਿਆਪਕ ਅਤੇ ਕਵੀ ਕੋਜੀ ਕਾਵਾਮੋਟੋ ( Koji Kawamoto ) ਆਪਣੀ ਕਿਤਾਬ ” ਜਾਪਾਨੀ ਕਵਿਤਾ ਦਾ ਸੁਹਜ” ( The Poetics of Japanese Verse ) ਵਿੱਚ ਲਿਖਦਾ ਹੈ, ” ਮੋਰਾ, ( ਮੀਟਰ ਦੀ ਸਮੇਂ ਦੇ ਖੰਡਾਂ ਵਿੱਚ ਵੰਡ ) ਜਿਵੇਂ ਅੰਗ੍ਰੇਜ਼ੀ ਦੇ ਛੋਟੇ vowel ਵਾਂਗ ਹਨ …. ਇਹਨਾਂ ਨੂੰ ਧੁਨੀ-ਖੰਡ ( syllable ) ਕਹਿਣਾ ਜਾਪਾਨੀ ਕਾਵਿ-ਪ੍ਰਬੰਧ ਅਨੁਸਾਰ ਸਹੀ ਨਹੀਂ ਹੋਵੇਗਾ। ਅਨੁਵਾਦਕ/ਲੇਖਕ ਰਾਬਨ ਡੀ. ਗਿੱਲ ਕਹਿੰਦਾ ਹੈ,”ਅੰਗ੍ਰੇਜ਼ੀ ਦੇ ਧੁਨੀ-ਖੰਡ ( syllable ) ਨਾਂਹ ਸਿਰਫ਼ ਅਲੱਗ-ਅਲੱਗ ਆਕਾਰ ਦੇ ਹੀ ਹਨ ਇਹ ਔਸਤ ਵਿੱਚ ਜਾਪਾਨੀ ਮੋਰਾ ਨਾਲੋਂ ਕਰੀਬਨ ਦੁਗਣੇ ਲੰਬੇ ਵੀ ਹਨ l

ਅੱਜ ਅੰਗ੍ਰੇਜ਼ੀ ਭਾਸ਼ਾ ਦੇ ਸੰਜੀਦਾ ਹਾਇਜਨ ਜਾਪਾਨ ਦੇ 5/7/5 ਦੇ ਕਲਾਸੀਕਲ ਰੂਪ ਨੂੰ ਤਿਆਗ ਕੇ ਛੋਟੀ/ਵੱਡੀ/ਛੋਟੀ ਸਤਰ ਦੇ ਸੰਚੇ ਵਿੱਚ ਲਿਖ ਰਹੇ ਹਨ। ਹੁਣ, ਕਿਉਂਕਿ ਜਾਪਾਨੀ ਧੁਨੀ-ਖੰਡ ਮੋਰਾ ਅੰਗ੍ਰੇਜ਼ੀ ਦੇ ਸਿਲਾਬਲ ਦੇ ਮੁਕਾਬਲੇ ਉਚਾਰਣ ਵਿੱਚ ਛੋਟਾ ਹੈ, ਜੇ ਅੰਗ੍ਰੇਜ਼ੀ ਵਿੱਚ ਵੀ 5/7/5 ਸਿਲਾਬਲ ਵਾਲੇ ਸੰਚੇ ਅਨੁਸਾਰ ਹੀ ਲਿਖਿਆ ਜਾਵੇ ਤਾਂ ਇਹ ਬੇਤੁਕਾ ਭਾਸੇਗਾ ਤੇ ਇਸਦੀ ਰਵਾਨਗੀ ਵਿੱਚ ਜਾਪਾਨੀ ਮੀਟਰ ਨਾਲੋਂ ਵੱਡਾ ਵਖਰੇਵਾਂ ਵੀ ਹੋਏਗਾ l ਭਾਵੇਂ ਉੱਤਰੀ ਅਮਰੀਕਾ ਦੇ ਸਕੂਲਾਂ ਵਿਚ ਕੁਝ ਵੀ ਸਿਖਾਇਆ ਜਾ ਰਿਹਾ ਹੈ ਪਰ ਉਸਦੇ ਉਲਟ ਹਾਇਕੂ ਕੋਈ ਹਿੱਜੇ ਗਿਣਨ ਦਾ ਸਕੂਲੀ ਅਭਿਆਸ ਨਹੀਂ। ਸਗੋਂ ਇਹ ਤਾਂ ਜਿਵੇਂ ਕਿਓਟੋ ਜਰਨਲ ( Kyoto Journal ) ਦੀ ਕਲਮ-ਨਵੀਸਾ ਅਤੇ ਲੇਖਿਕਾ ਪਤ੍ਰਿਸ਼ਿਆ ਦੋਨੇਗਨ ( Patricia Donegan ) ਕਹਿੰਦੀ ਹੈ, ” “ਸਾਹ ਭਰ ਲੰਬਾ” l ਜੇ ਹਾਇਕੂ ਵਧੀਕ ਲੰਬਾ ਹੈ ਤਾਂ ਇਹ ਤਕਲੀਫ਼ਦੇਹ ਹੱਦ ਤੱਕ ਬੇਤੁੱਕਾ ਜਾਪਦਾ ਹੈ। ਹਾਇਕੂ ਲਿਖਦੇ ਵਕ਼ਤ ਹਰੇਕ ਨੂੰ ਇਸਦੀ ਰਵਾਨਗੀ/ਮੀਟਰ ਦਾ ਖ਼ਿਆਲ ਰਖਣਾ ਬਣਦਾ ਹੈ। ਜਦ ਇਹ ਨਾਂ ਰਖਿਆ ਜਾਵੇ ਤਾਂ ਇਹ ਕਵਿਤਾ ਦੀ ਬਜਾਏ ਇੱਕ ਖ਼ਿਆਲ ਦਾ ਪ੍ਰਗਟਾਵਾ ਹੀ ਲਗਦਾ ਹੈ

at night, short (2) ਰਾਤ ਸਮੇਂ,

i try not to think . . . long (5) ਮੈਂ ਸੋਚਣੋਂ ਟਲਦਾ . . .

tall reeds short (2) ਲੰਬੀ ਕਾਹੀ

Robert D. Wilson ਰਾਬਰਟ ਡੀ. ਵਿਲਸਨ

ਜੇ ਮੈਂ ਹਾਇਕੂ ਦੀ ਵਿਲੱਖਣ ਰਵਾਨਗੀ ( ਮੀਟਰ ) ਛੋਟੀ/ਵੱਡੀ/ਛੋਟੀ ਨੂੰ ਭੁਲ ਕੇ ਲਿਖਾਂ ਤਾਂ ਇਸ ਕਵਿਤਾ ਦੀ ਰਵਾਨਗੀ ਕੁਝ ਹੋਰ ਹੀ ਭਾਸੇਗੀ। ਦੋ ਉਦਾਹਰਣਾਂ :

at night, i try ਰਾਤ ਸਮੇਂ, ਮੈਂ ਟਲਦਾ

not to think . . . ਸੋਚਣੋਂ . . .

tall reeds ਲੰਬੀ ਕਾਹੀ

at night i try not ਰਾਤ ਸਮੇਂ ਮੈਂ ਟਲਦਾ, ਨਾਂਹ

to think . . . ਸੋਚਾਂ . . .

tall reeds ਲੰਬੀ ਕਾਹੀ

ਰਵਾਨਗੀ, ਇਸਦਾ ਮੀਟਰ ਹਾਇਕੂ ਲਈ ਬਹੁਤ ਮਹੱਤਵ ਵਾਲਾ ਹੈ। ਚੋਟੀ/ਵੱਡੀ/ਛੋਟੀ ਸਤ੍ਰ ਨਾਲ ਇਸਨੂੰ ਆਪਣਾ ਮੀਟਰ ਮਿਲਦਾ ਹੈ

ਜੇ ਕੋਈ ਇਸਦਾ ਮੀਟਰ, ਇਸਦੀ ਰਵਾਨਗੀ ਬਦਲ ਦਿੰਦਾ ਹੈ ਤਾਂ ਉਹ ਇੱਕ ਹਾਇਕੂ-ਨੁਮਾ ਖੁੱਲ੍ਹੀ ਕਵਿਤਾ ਲਿਖ ਮਾਰਦਾ ਹੈ

ਇਸਦੇ ਮੁਢਲੇ ਪੱਖਾਂ ਤੋਂ ਗੱਲ ਹੋ ਚੁੱਕੀ ਹੈ, ਆਓ ਹੁਣ ਇਸ ਦੀ ਵਿਧਾ ਵਲ ਆਈਏ। ਹਾਇਕੂ ਵਿੱਚ “ਸਭ ਦੱਸ ਦੇਣ” ਤੋਂ ਬਚਣਾ ਬਹੁਤ ਹੀ ਮਹੱਤਵ ਵਾਲਾ ਹੈ। ਪਾਠਕ ਨੂੰ ਵਿਆਖਿਆ ਕਰਨ ਦੀ ਖੁੱਲ ਲਈ ਕੁਝ ਲੁਕਵਾਂ ਰੱਖਣਾ ਬਹੁਤ ਜ਼ਰੂਰੀ ਹੈ।

ਡਾ. ਰਿਚਰਡ ਗਿਲਬਰਟ ( Dr. Richard Gilbert ) ਆਪਣੀ ਕਿਤਾਬ ਚੇਤਨਤਾ ਦੀਆਂ ਕਵਿਤਾਵਾਂ ( Poems of Consciousness ) ਵਿੱਚ ਆਖਦਾ ਹੈ, “ਕਿਉਂਕਿ ਹਾਇਕੂ ਬਹੁਤ ਹੀ ਸੰਖੇਪ ਹੁੰਦੇ ਹਨ, ਪਾਠਕ ਇਸਨੂੰ ਪੜ੍ਹਦਾ ਹੈ ਤੇ ਮੁੜ-ਮੁੜ ਕੇ ਪੜ੍ਹਦਾ ਹੈ। ਇਸਦੇ ਮੁੜ-ਪਾਠ ਸਮੇਂ ਨਵੇਂ ਖਿਆਲ ਤੇ ਭਾਵਨਾਵਾਂ ਉਗਮਦੀਆਂ ਹਨ, ਨਵੇਂ ਸਿਰਿਓਂ ਵਿਆਖਿਆਵਾਂ ਹੁੰਦੀਆਂ ਹਨ, ਪਹਿਲੀਆਂ ਰੱਦ ਹੁੰਦੀਆਂ ਹਨ; ਕਿਹਾ ਜਾ ਸਕਦਾ ਹੈ ਕਿ ਨਵੀਆਂ ਕਵਿਤਾਵਾਂ ਆਪਣੇ ਆਪ ਚੋਂ ਹੀ ਪੁੰਗਰਦੀਆਂ ਹਨ।” ਸਾਰ-ਤੱਤ, ਜੋ ਕਵੀ ਨੇਂ ਲਿਖਿਆ ਸੀ ਉਸਨੂੰ ਪਾਠਕ ਪੂਰਨਤਾ ਦਿੰਦਾ ਹੈ। ਇਸ ਭਾਈਵਾਲੀ ਤੋਂ ਬਿਨਾਂ ਹਾਇਕੂ ਯਾਦਗਾਰੀ ਨਹੀਂ ਹੋ ਪਾਉਂਦਾ।

ਉੱਪਰ ਜ਼ਿਕਰ ਕੀਤੇ ਹਾਇਕੂ ਵਿੱਚ ਪਾਠਕ ਨੂੰ ਮੌਕਾ ਦਿੱਤਾ ਗਿਆ ਹੈ ਕਿ ਉਹ ਇਸਦੀ ਵਿਆਖਿਆ ਕਰ ਸਕੇ, ਆਪਣੀ ਸਭਿਆਚਾਰਿਕ ਵਿਰਾਸਤ ( cultural memory ), ਜ਼ਾਤੀ ਤਜ਼ੁਰਬਾਤ ਅਤੇ ਜਿਸ ਭੂ-ਖੰਡ ਤੇ ਉਸਦਾ ਜਨਮ ਜਾਂ ਜੀਵਨ ਬਸਰ ਹੋਇਆ ਹੈ, ਦੇ ਅਧਾਰ ਉੱਪਰ। ਜਦ ਮੈਂ ਇਹ ਲਿਖਿਆ ਸੀ ਤਾਂ ਮੈਂ ਰਾਤ ਸਮੇਂ ਵਿਅਤਨਾਮ ਦੇ ਜੰਗਲ ਵਿੱਚ ਪੱਸਰੀ ਦਿਲ ਨੂੰ ਘਾਊਂ-ਮਾਊਂ ਕਰਨ ਲਾ ਦੇਣ ਵਾਲੀ ਚੁੱਪ ਬਾਰੇ ਸੋਚ ਰਿਹਾ ਸੀ। ਜੰਗ ਦੇ ਮੈਦਾਨ ਵਿੱਚ ਚੁੱਪ ਦਾ ਵੀ ਮਹੱਤਵ ਹੈ ਅਤੇ ਸੁਣਨ ਦਾ ਵੀ। ਇੱਕ ਜ਼ਰਾ ਜਿੰਨੀ ਆਵਾਜ਼ ਦੁਸ਼ਮਣ ਨੂੰ ਤੁਹਾਡਾ ਪਤਾ ਦੇ ਦਿੰਦੀ ਹੈ। ਧਿਆਨ ਕਰੋ ਕਿ ਮੈਂ ਪਹਿਲੀ ਸਤ੍ਰ ਦੇ ਅੰਤ ‘ਤੇ ਕੌਮੇ ਦਾ ਇਸਤੇਮਾਲ ਕੀਤਾ ਹੈ। ਇਸ ਕੌਮੇਂ ਦਾ ਮੰਤਵ ਹੈ ਵਕਫਾ ( ਕੀਰੇ : ਕੱਟ-ਮਾਰਕ, ) ਅਤੇ ਫਿਰ ਦੂਜੀ ਸਤ੍ਰ ਦੇ ਅੰਤ ਤੇ ellipsis ( ਇੱਕੋ ਜਿੰਨੇ ਫਰਕ ਨਾਲ ਪਾਏ ਹੋਏ ਤਿੰਨ ਨੁਕਤੇ ਜਾਂ ਡੈਸ਼-ਚਿੰਨ੍ਹ ) ਇਸ ਇਲਿਪਸਿਸ ਦਾ ਵੀ ਉਹੋ ਕੀਰੇ ( ਜਾਂ ਕੱਟਣ-ਵਾਲਾ-ਸ਼ਬਦ ) ਵਾਲਾ ਮੰਤਵ ਹੈ: ਇੱਕ ਲੰਬਾ ਵਕ਼ਫ਼ਾ। .” ਕੀਰੇ ( ਕੱਟ-ਮਾਰਕ ਵਾਲੇ ਸ਼ਬਦ, ਜਾਂ ਫਿਰ ਅੰਗ੍ਰੇਜ਼ੀ ਵਾਂਗ ਜਿਨ੍ਹਾਂ ਭਾਸ਼ਾਵਾਂ ਦੇ ਖਜ਼ਾਨੇ ਇਸ ਤੋਂ ਰਹਿਤ ਹਨ ਤੇ ਓਹ ਕੌਮਾ, ਬਿੰਦੀ-ਕੌਮਾ, ਏਲਿਪਸਿਸ ਆਦਿ ਦੀ ਵਰਤੋ ਕਰਦੇ ਹਨ ) ਉਸ ਚੀਜ਼ ਦਾ ਪ੍ਰਗਟਾਵਾ ਹੈ ਜਿਸਨੂੰ ਜਾਪਾਨੀ ਮਆਹ ( Ma ) ਆਖਦੇ ਹਨ। ,ਕੀਰੇ, ਕੱਟਣ ਵਾਲੇ ਸ਼ਬਦ, ਉਹ ਸ਼ਬਦ ਹਨ ਜੋ ਜਾਪਾਨੀ-ਕਾਵਿ ਵਿੱਚ ਮਆਹ ਪ੍ਰਗਟਾਉਣ ਲਈ ਵਰਤੇ ਜਾਂਦੇ ਹਨ। ਇੰਝ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਜਾਪਾਨੀ ਭਾਸ਼ਾ ਵਿੱਚ ਵਿਸ਼੍ਰਾਮ-ਚਿੰਨ੍ਹ ਨਹੀਂ ਹਨ। Patricia Donegan ਆਪਣੀ ਕਿਤਾਬ “ਹਾਇਕੂ: ਸਿਰਜਣਾਤਮਿਕ ਬੱਚਿਆਂ ਲਈ ਏਸ਼ਿਆਈ ਕਲਾਵਾਂ ਅਤੇ ਸ਼ਿਲਪ” ( Haiku: Asian Arts and Crafts for Creative Kids ) ਵਿੱਚ ਕੀਰੇ ਨੂੰ ਇਹਨਾਂ ਸ਼ਬਦਾਂ ਨਾਲ ਬਿਆਨਦੀ ਹੈ, ” ਹਾਇਕੂ ਵਿੱਚ ਇੱਕ ਵਕ਼ਫ਼ਾ ਜਾਂ ਠਹਿਰਾਉ, ਅਕਸਰ ਪਹਿਲੀ ਜਾਂ ਦੂਸਰੀ ਲਾਈਨ ਦੇ ਅੰਤ ਵਿੱਚ, ਜਿਸ ਨਾਲ ਹਾਇਕੂ ਦੇ ਦੋਵੇਂ ਭਾਗਾਂ ਦੇ ਬਿੰਬਾਂ ਵਿੱਚ ਇੱਕ ਟਕਰਾਵ/ਸਮੀਪਤਾ ਜਾਂ ਅੰਦੋਲਨ/ਭੜਕ ਪੈਦਾ ਕੀਤਾ ਜਾ ਸਕੇ; ਜਾਪਾਨੀ ਭਾਸ਼ਾ ਵਿੱਚ ਕੱਟਣ-ਵਾਲੇ-ਸ਼ਬਦ ਜਿਵੇਂ ਯਾ, ਕੇਰੀ, ਕਾਨਾ ਆਦਿ ਭਾਵਨਾ ਨੂੰ ਤੀਬਰ ਕਰਨ ਲਈ ਵਰਤੇ ਜਾਂਦੇ ਹਨ; ਅੰਗ੍ਰੇਜ਼ੀ (/ ਪੰਜਾਬੀ ) ਵਿੱਚ ਇਹੋ ਕੰਮ ਡੈਸ਼, ਕੌਮਾ, ਦੋ-ਬਿੰਦੀ, ਬਿੰਦੀ-ਕੌਮਾ ਜਾ ਵਿਸਮਿਕ-ਚਿੰਨ੍ਹ ਵਰਤ ਕੇ ਕੀਤਾ ਜਾਂਦਾ ਹੈ।”

ਸਿੰਪਲੀ ਹਾਇਕੂ ਦੇ 2008 ਦੇ ਸਰਦੀਆਂ ਵਾਲੇ ਅੰਕ ਵਿਚ ( Winter 2008 issue of Simply Haiku ) ਮੇਰੇ ਨਾਲ ਹੋਏ ਰੂਹ-ਬ-ਰੂਹ ਸਮੇਂ ਹਾਇਕੂ ਆਲੋਚਕ, ਉਸਤਾਦ, ਕਵੀ, ਅਤੇ ਆਲਿਮ ਕਾਏ ਹਾਸੇਗਵਾ ( Kai Hasegawa ) ਨੇ ਵੀ ਕਿਹਾ “ਹਾਇਕੂ ਵਿੱਚ ‘ਕੱਟਣਾ’ ( ਕੀਰੇ ) ਮਆਹ ਪੈਦਾ ਕਰਨ ਲਈ ਹੈ, ਮਆਹ ਵਿੱਚ ਸ਼ਬਦਾਂ ਨਾਲੋਂ ਜ਼ਿਆਦਾ ਭਾਵਪੂਰਣਤਾ ਵੀ ਹੈ ਅਤੇ ਵਾਕ-ਪਟੁਤਾ ( ਚੁਸਤੀ ) ਵੀ। ਇਸਦਾ ਸਧਾਰਨ ਜਿਹਾ ਕਾਰਨ ਹੈ ਕਿ ਇੱਕ ਉੱਚ-ਕੋਟੀ ਦਾ ਹਾਇਕੂ ਵੀ ਜ਼ਾਹਿਰਾ ਤੌਰ ਉੱਤੇ ਭਾਵੇਂ ਕਿਸੇ “ਵਸਤ” ਨੂੰ ਹੀ ਬਿੰਦਾ ਜਾਪੇ ਪਰ ਮਆਹ ਦੇ ਕਰਕੇ ਇਹ ਭਾਵਨਾ [ = ਕੋਕੋਰੋ ( kokoro ) ] ਦਾ ਸੰਚਾਰ ਕਰਦਾ ਹੈ। ਇਸਦੇ ਉੱਲਟ, ਪੱਛਮੀ ਜਗਤ ਇਸ ਮਆਹ ਨਾਮੀ ਚੀਜ਼ ਨੂੰ ਨਹੀਂ ਸਿਆਣਦਾ। ਸਾਹਿਤਿਕ ਕਲਾ-ਰੂਪਾਂ ਵਿੱਚ ਹਰ ਗੱਲ ਸ਼ਬਦਾਂ ਦੁਆਰਾ ਹੀ ਦਰਸਾਉਣ ਉੱਪਰ ਜ਼ੋਰ ਹੈ। ਪਰ ਜਾਪਾਨੀ ਸਾਹਿਤ, ਖ਼ਾਸਕਰ ਹਾਇਕੂ, ਇਸਤੋਂ ਵੱਖਰਾ ਹੈ। ਇੱਥੇ ਜ਼ਿਆਦਾ ਮਹੱਤਵ-ਪੂਰਣ ਉਹ ਹੈ ਜੋ ਸ਼ਬਦਾਂ ਦੁਆਰਾ ਨਹੀਂ ਦਸਿਆ ਗਿਆ, ਜਿਵੇਂ ਕਿਸੇ ਚਿਤ੍ਰਕਾਰੀ ਦੇ ਖਾਲੀ ਸਥਾਨ ਜਾਂ ਕਿਸੇ ਸੰਗੀਤਿਕ ਪੇਸ਼ਕਾਰੀ ਦੇ ਖਾਮੋਸ਼ ਲਮਹੇ।”

ਜ਼ੋਰ ਅਤੇ ਡੂੰਘਾਈ ਦਿੰਦੇ ਹਨ ਵਕ਼ਫ਼ੇ, ਅੰਤਰਾਲ ( ਮਆਹ ); ਅਤੇ ਜਿਵੇਂ ਪ੍ਰਕਾਸ਼ਕ, ਸੰਪਾਦਕ, ਅਤੇ ਕਵੀ ਡੈਨਿਸ ਗੈਰੀਸਨ ( Denis Garrison ) ਕਹਿੰਦਾ ਹੈ, ਮੁਹਈਆ ਕਰਦੇ ਹਨ ਇੱਕ “ਖ਼ਾਬਗਾਹ” ( Dreaming Room )l ਮੈਨੂੰ ਲਿਜ਼ੀ ਵਾਨ ਲਿਜ਼ਬੈੱਥ ( Lizzy Van Lysebeth ) ਦੁਆਰਾ ਮਆਹ ਦੀ ਇਹ ਵਿਆਖਿਆ ਬਹੁਤ ਪਸੰਦ ਹੈ, ਜੋ ਉਸਨੇ ਆਪਣੀ ਕਿਤਾਬ ਪਰੰਪਰਾਵਾਂ ਦਾ ਪੁਨਰ-ਉੱਥਾਨ/ਪ੍ਰੀਵਰਤਨ: ਜਾਪਾਨੀ ਰੂਪ-ਕਲਾ ਅਤੇ ਫ਼ਲਸਫ਼ਾ ( Transforming Traditions: Japanese Design and Philosophy ) ਵਿੱਚ ਕੀਤੀ ਹੈ, “ਮਆਹ, ਸੰਨਾਟੇ ਦੀ ਸ਼ਹਿਨਾਈ ਹੈ ( Ma is a silent fullness )। ਇਹ ਇੱਕ ਅਜਿਹਾ ਅਛੂਤਾ ਪਲ ਜਾਂ ਸਥਾਨ ਹੈ ਜਿਸਨੂੰ ਕੋਈ ਵੀ ਵਿਅਕਤੀ ( ਪਾਠਕ/ਦਰਸ਼ਕ ) ਭਰ ਸਕਦਾ ਹੈ, ਆਪਣੇ-ਆਪਣੇ ਅੰਦਾਜ਼ ਵਿੱਚ, ਵਿਭਿੰਨ ਤਰੀਕਿਆਂ ਨਾਲ; ਇੱਕ ਅਜਿਹਾ ਪਲ ਜਾਂ ਸਥਾਨ ਜਿਸ ਵਿੱਚ ਕਿਸੇ ਦੀ ਕਲਪਨਾ ਬੇਰੋਕ ਉਡਾਰੀਆਂ ਮਾਰ ਸਕਦੀ ਹੈ। ਇਸ ਜ਼ਰੀਏ ਇੱਕ ਕਲਾਕਾਰ ਆਪਣੀ ਰਚਨਾ ਵਿੱਚ ਪਾਠਕ/ਦਰਸ਼ਕ ਨੂੰ ਖੁੱਲਮ-ਖੁੱਲਾ ਭਾਗੀਦਾਰ ਬਣਾਉਂਦਾ ਹੈ।

at night, ( ਛੋਟਾ ਵਕ਼ਫ਼ਾ ) ਰਾਤ ਸਮੇਂ,

i try not to think . . . ( ਲੰਬਾ ਵਕ਼ਫ਼ਾ ) ਮੈਂ ਸੋਚਣੋਂ ਟਲਦਾ . . .

tall reeds ਲੰਬੀ ਕਾਹੀ

ਕੋਕੋਰੋ ( Kokoro = feeling, heart, spirit = ਭਾਵਨਾ, ਦਿਲ, ਰੂਹ ) ਨੂੰ ਅਕਸਰ ਪੱਛਮੀ ਕਵੀ ਅੱਖ ਤੋਂ ਪਰੋਖ ਹੀ ਕਰ ਦਿੰਦੇ ਹਨ। ਹਾਸੇਗਾਵਾ ਦਾ ਕਹਿਣਾ ਹੈ, “ਆਧੁਨਿਕ ਯਥਾਰਥਵਾਦ ਦੀ ਅੱਤ ਦੇ ਕਾਰਣ, ਕੋਕੋਰੋ ਨੂੰ ਅਣ-ਗੌਲਿਆ ਕਰ ਦਿੱਤਾ ਗਿਆ ਹੈ, ਅਤੇ ਹੁੰਦਿਆਂ- ਹੁੰਦਿਆਂ ਹਾਇਕੂ ਨੂੰ ਸਿਰਫ਼ “ਵਸਤਾਂ” ( Things=Objects ) ਤੱਕ ਹੀ ਮਹਿਦੂਦ ਕਰ ਦਿੱਤਾ ਗਿਆ ਹੈ। ਇਹ ਉਹ ਹਨ ਜਿਹਨਾਂ ਨੂੰ ਮੈਂ ਖੱਚ [Junk ( = garakuta ) ] ਹਾਇਕੂ ਕਹਿੰਦਾ ਹਾਂ। ਦੇਰ ਜਾਂ ਸਵੇਰ ਇਹ ਰੁਝਾਨ ਦਰੁਸਤ ਕਰਨਾ ਪਵੇਗਾ। ਪਹਿਲਾ ਕਾਰਣ ਤਾਂ ਕਿ ਇਹ ਜਾਪਾਨੀ ਸਾਹਿਤ ਦੀ ਕਲਾ ਦੇ ਬੁਨਿਆਦੀ ਅਸੂਲਾਂ ਤੋਂ ਘਾਤਕ ਤੋੜ-ਵਿਛੋੜਾ ਹੈ। ਉਸ ਤੋਂ ਵੀ ਵੱਧਕੇ ਇਹ ਖੱਚ ਹਾਇਕੂ ਅਸਲੋਂ ਹੀ ਨਿੱਸਲ ਹਨ – ਮੁਕੰਮਲ ਤੌਰ ‘ਤੇ ਗੈਰ-ਦਿਲਚਸਪ।”

ਕੀਗੋ ( ਰੁੱਤ-ਸੰਕੇਤਿਕ ਸ਼ਬਦ ) ਹਾਇਕੂ ਲਈ ਤੱਤ ਰੂਪ ਵਿੱਚ ਜ਼ਰੂਰੀ ਹੈ, essential ਹੈ। ਇਹ ਹਾਇਕੂ ਦੀ ਧੜਕਣ ਹੈ, ਕਿਸੇ ਹਾਇਕੂ-ਖ਼ਾਸ ਵਿੱਚ ਜੋ ਲਿਖਿਆ ਹੈ ਉਸਦੀ ਤਰਜ਼ ਬੰਨਣ ਲਈ।

ਟੋਸ਼ੀਮੀ ਹੋਰੀਊਚੀ ( Toshimi Horiuchi ) ਆਪਣੀ ਕਿਤਾਬ “ਦਿਲ ਦਾ ਨਖਲਿਸਤਾਨ” ( Oasis in The Heart ) ਵਿੱਚ ਦੱਸਦਾ ਹੈ, “ਕੀਗੋ ਤੋਂ ਬਿਨਾਂ ਹਾਇਕੂ ਆਪਣੀ ਸੰਘਣਤਾ ਖੋ ਬਹਿੰਦਾ ਹੈ ਅਤੇ ਨੀਰਸਤਾ ਇਸਦੀ ਮੌਤ ਦਾ ਕਾਰਨ ਬਣ ਹੈ। ਹਾਇਕੂ ਇਸ ਸੁਕਤੀ ਦਾ ਅਨੁਆਈ ਹੈ, ‘ਜਿੰਨੇ ਘਟ ਸ਼ਬਦ, ਉੰਨੇ ਵਿਸ਼ਾਲ ਅਰਥ।’ ਰੁੱਤ-ਸੰਕੇਤਕ ਸ਼ਬਦ ਹਿਕੁ ਦੀ ਤਰਜ਼ ਬੰਨਦੇ ਹਨ; ਭਾਵ ਕਿ, ਇਸਦੇ ਕੱਥ-ਤੱਤ ਨੂੰ ਵਿਚਾਰਿਕ ਅਤੇ ਜਜ਼ਬਾਤੀ ਰੰਗਾਂ ਨਾਲ ਸਜਾਉਂਦੇ-ਸੰਵਾਰਦੇ ਹਨ। ਕੀਗੋ ਕਰਕੇ ਸ਼ਬਦਾਂ ਦੇ ਤੱਤਾਂ ਵਿੱਚ ਏਕਤਾ ਆਉਂਦੀ ਹੈ, ਉਹਨਾਂ ਦਾ ਸੰਸ਼ਲੇਸ਼ਣ ਹੁੰਦਾ ਹੈ। ਫਿਰ ਇਹ ਤੱਤ ਕਿਸੇ ਬਹੁ-ਮੂਰਤਿਦ੍ਰਸ਼ੀ ( kaleidoscope ) ਵਾਂਗ ਇਧਰੋਂ ਟੁੱਟ ਉਧਰ ਜੁੜ ਪਾਠਕ ਦੇ ਮਨ ਵਿੱਚ ਨਵੇਂ-ਨਵੇਂ ਡਿਜ਼ਾਇਨ ਬਣਾਉਦੇ ਹਨ, ਨਵੇਂ-ਨਵੇਂ ਅਕਸ ਸਿਰਜਦੇ ਹਨ।”

ਹਾਇਕੂ ਸੱਤ ‘ਤੇ ਅਧਾਰਿਤ ਹੁੰਦਾ ਹੈ, ਹਾਇਕੂ ਰਚਨਹਾਰੇ ਲਈ ਸੱਤ ਦੇ ਜੋ ਵੀ ਅਰਥ ਹਨ। ਇਸ ਸੱਤ ਜਾ ਹਕ਼ੀਕਤ ਵਿੱਚ ਕਿਸੇ ਦੀ ਸਭਿਚਾਰਿਕ ਵਿਰਾਸਤ/ਯਾਦ, ਮਿਥਿਹਾਸ, ਵਿਆਖਿਆ, ਅਲੰਕਾਰ, ਰੂਪਕ ਅਤੇ ਅਵਿਧਾਰਨਾਵਾਂ/ਅਵਿਬੋਧਨ ਸ਼ਾਮਿਲ ਹੋ ਸਕਦਾ ਹੈ/ਹੁੰਦਾ ਹੈ। ਬੁਸੋਨ ਦੀ ਉਦਾਹਰਨ ਲਈਏ ਤਾਂ ਉਹ ਕੁਦਰਤ ਦੀ ਗੋਦ ਵਿੱਚ ਜਾਂਦਾ ਅਤੇ ਕੁਦਰਤ ਨੂੰ ਆਪਣੇ ਨਾਲ ਗੱਲਾਂ ਕਰਦਿਆਂ ਸੁਣਦਾ। ਸ਼ੀਕੀ ਬਿਮਾਰੀ ਨਾਲ ਮੰਜਾ ਫੜ੍ਹੀ ਬੈਠਾ ਵੀ ਖਿੜਕੀ ਤੋਂ ਬਾਹਰ ਦੇਖਦਾ ਅਤੇ ਜੋ ਵੀ ਵੇਖਦਾ, ਜੋ ਉਸਦੀ ਯਾਦ ਵਿੱਚ ਆਉਂਦਾ ਅਤੇ ਜਾਸਦੀ ਵੀ ਉਹ ਵਿਕਲਪਨਾ ਕਰਦਾ ਉਸੇ ਨੂੰ ਆਪਨੇ ਸ਼ਬਦਾਂ ਨਾਲ ਕਾਗਜ਼ ਤੇ ਚਿੱਤ੍ਰ ਦਿੰਦਾ। ਬਾਸ਼ੋ ਨੇ ਆਪਣੀਆਂ ਯਾਤਰਾਵਾਂ ਦੌਰਾਨ ਲਿਖਿਆ, ਬਾਕੀ ਸਭ ਸਾਹਿਤਿਕ ਸੰਦਾਂ ਦੇ ਨਾਲ-ਨਾਲ ਉਸਨੇ ਧੁੰਦਲਕੇ/ਅਸਪਸ਼ਟਤਾ, ਸਾਬੀ ( Sabi ), ਅਲੰਕਾਰਾਂ ਆਦਿ ਦੀ ਵੀ ਖੁੱਲੀ ਵਰਤੋ ਕੀਤੀ। ਇਨ੍ਹਾਂ ਸਾਰੇ ਕਵੀਆਂ ਵਿੱਚ ਇੱਕ ਚੀਜ਼ ਸਾਂਝੀ ਸੀ: ਇਹਨਾਂ ਨੇਂ ਉਹੀ ਚਿਤਰਿਆ ਜੋ ਇਹਨਾਂ ਨੂੰ ਸੱਚ ਭਾਸਿਆ; ਜਿਵੇਂ ਵੀ ਉਹਨਾਂ ਆਪਣੇ ਆਸ-ਪਾਸ ਦੇ ਜਗਤ ਨੂੰ ਵਿਕਲਪਿਆ, ਗ੍ਰਹਿਣ ਕੀਤਾ ਉਸਨੂੰ ਸ਼ਬਦਾਂ ਦੀ ਸੰਕੋਚਤਾ ਨਾਲ ਜ਼ਾਹਿਰ ਜਗਤ ਨੂੰ ਜਾਪਾਨੀ ਪਰੰਪਰਾ ਨਾਲ ਗੁੰਨ ਕੇ ਪੇਸ਼ ਕੀਤਾ।

ਜਿਵੇਂ ਮੈਂ ਆਪਣੇ ਲੇਖ ਦੇ ਸ਼ੁਰੂ ਵਿੱਚ ਵੀ ਉਲੇਖਿਆ ਸੀ, “ਹਾਇਕੂ ਕਵਿਤਾ ਦੀ ਉਹ ਵਿਧਾ ਹੈ ਜੋ ਲਿਖਣੀ ਬਹੁਤ ਆਸਾਨ ਹੈ ਪਰ ਚੰਗਾ ਹਾਇਕੂ ਲਿਖਣਾ ਬਹੁਤ ਹੀ ਮੁਸ਼ਕਲ ਕੰਮ।” ਇਹ ਕੋਈ ਐਸੀ ਵਿਧਾ ਨਹੀਂ ਜਿਸ ਤੇ ਆਸਾਨੀ ਨਾਲ ਹੀ ਪਕੜ ਬਣ ਜਾਵੇ, ਇਹ ਆਸਾਨ ਜਾਂ ਸਧਾਰਣ ਸਿਰਫ਼ ਆਪਣੀ ਸੰਖੇਪਤਾ ( ਸ਼ਬਦਾਂ ਦੇ ਸੰਜਮ ) ਕਰਕੇ ਹੀ ਲੱਗਦੀ ਹੈ। ਮੈਂ ਹਾਲੀ ਵੀ ਰੋਜ਼ਾਨਾ ਜਾਪਾਨ ਦੇ ਬਾਸ਼ੋ, ਇੱਸਾ, ਬੁਸੋਨ, ਚਿਯੋ-ਨੀ ਅਤੇ ਸ਼ੀਕੀ ਜਿਹੇ ਸੁਪ੍ਰਸਿਧ ਕਵੀਆਂ ਨੂੰ ਪੜ੍ਹਦਾ ਹਾਂ। ਇਹਨਾਂ ਉਸਤਾਦ ਲੇਖਕਾਂ ਦੇ ਹਾਇਕੂ ਪੜ੍ਹ ਕੇ ਮੈਨੂੰ ਇਸ ਵਿਧਾ ਦੇ ਰੂਪ, ਸ਼ੈਲੀ ਨੂੰ ਸਮਝਣ ਵਿੱਚ ਤਾਂ ਮੱਦਦ ਮਿਲਦੀ ਹੀ ਹੈ ਸਗੋਂ ਇਸ ਵਿਧਾ ਬਾਰੇ ਮੇਰੀ ਆਪਣੀ ਸਮਝ ਵੀ ਪ੍ਰੋੜ ਹੁੰਦੀ ਹੈ।

ਇਸ ਲੇਖ ਨੂੰ ਸਮਾਪਤ ਕਰਨ ਲਈ ਮੈਂ ਬਾਸ਼ੋ ਦੇ ਚੇਲੇ, ਦੋਹੋ ਦੀ ਉੱਕਤੀ ਨੂੰ ਵਰਤਾਂਗਾ, ” ……… ਇੱਕ ਕਵੀ ਨੂੰ ਆਪਣੇ ਮਨ ਤੋ ਆਪਣਾ ਪਿੱਛਾ ਛੁਡਾ ਕੇ ਤਟਸਥ ਹੋਣਾ ਚਾਹਿਦਾ ਹੈ …… ਅਤੇ ਦ੍ਰਿਸ਼ ਵਿੱਚਲੀ ਵਸਤ ਵਿੱਚ ਦਾਖਿਲ ਹੋ ਉਸਦੀ ਜ਼ਿੰਦਗੀ ਅਤੇ ਕੋਮਲ ਭਾਵਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ। ਇੰਝ ਹੋਣ ‘ਤੇ ਕਵਿਤਾ ਫਿਰ ਆਪਨੇ ਆਪ ਨੂੰ ਖੁਦ ਹੀ ਲਿਖਦੀ ਹੈ। ਕਿਸੇ ਵਸਤ/ਦਰਿਸ਼ ਦਾ ਮਹਿਜ਼ ਬਿਆਨ ਹੀ ਕਾਫ਼ੀ ਨਹੀਂ : ਜਦ ਤੱਕ ਕਵਿਤਾ ਵਿੱਚ ਭੀ ਉਹੋ ਭਾਵ/ਭਾਵਨਾਵਾਂ ਨਹੀਂ ਮੌਜੂਦ ਜੋ ਦ੍ਰਿਸ਼/ਵਸਤ ਤੋਂ ਨਹੀਂ ਆਏ, ਤਾਂ ਕਵੀ ਅਤੇ ਦ੍ਰਿਸ਼/ਵਸਤ ਵਿੱਚ ਫ਼ਾਸਲਾ ਬਣਿਆ ਰਹੇਗਾ। ( ਦ੍ਰਿਸ਼ ਅਤੇ ਦ੍ਰਸ਼ਟਾ ਦੋ ਅਲੱਗ-ਅਲੱਗ ਇਕਾਈਆਂ ਹੀ ਰਹਿਣਗੀਆਂ ) ।

ਦੋਹੋ ਆਪਣੀ ਗੱਲ ਨੂੰ ਅੱਗੇ ਵਧਾਉਂਦੀਆਂ ਕਹਿੰਦਾ ਹੈ, ” ਚੀੜ ਨੂੰ ਜਾਨਣਾ ਹੈ ਤਾਂ ਚੀੜ ਦੇ ਦਰੱਖਤ ਤੋਂ ਪੁੱਛ ਅਤੇ ਬਾਂਸ ਨੂੰ ਜਾਨਣਾ ਹੈ ਤਾਂ ਪੁੱਛ ਬਾਂਸ ਤੋਂ – ਕਵੀ ਨੂੰ ਆਪਣਾ ਮਨ ਆਪਨੇ ਨਿੱਜ ਤੋਂ ਆਜ਼ਾਦ ਕਰ ਲੈਣਾ ਚਾਹਿਦਾ ਹੈ ……. ਅਤੇ ਦ੍ਰਿਸ਼/ਵਸਤ ਵਿੱਚ ਦਾਖ਼ਿਲ ਹੋ ਜਾਣਾ ਚਾਹਿਦਾ ਹੈ …… ਜਦੋਂ ਕਵੀ ਦ੍ਰਿਸ਼ ਦਾ ਹੀ ਇੱਕ ਅੰਗ ਬਣ ਜਾਵੇ ਤਾਂ ਕਵਿਤਾ ਲਿਖਣਾ ਨਹੀਂ ਪੈਂਦੀ, ਉਹ ਆਪ ਹੀ ਆਪਣਾ ਆਕਾਰ ਘੜ੍ਹ ਲੈਂਦੀ ਹੈ।


Haiku – An Introduction

Defining Haiku

by Robert D. Wilson

Copyright © 2013 Simply Haiku. All Rights Reserved.

ਪੰਜਾਬੀ ਅਨੁਵਾਦ : ਦਲਵੀਰ ਗਿੱਲ


Appearing first in Magnapoets, Winter, 2009 and in Haiku Reality, June 2010 ਪਹਿਲੀ ਵਾਰ ਮੈਗਨਾਪੌਏਟਸ ਦੇ ਸਰਦ ਰੁੱਤ ਦੇ 2009 ਅੰਕ ਅਤੇ ਹਾਇਕੂ ਰਿਐਲਿਟੀ ਦੇ ਜੂਨ 2010 ਅੰਕਾਂ ਵਿੱਚ ਪ੍ਰਕਾਸ਼ਿਤ ਹੋਇਆ।


Advertisements
Comments
 1. dalvirgill says:

  Kuljeet Mann ਲੇਖ ਵਧੀਆ ਹੋਣ ਦੇ ਬਾਵਜੂਦ ਵੀ ਪੰਜਾਬੀ ਸਾਇਕੀ ਨੂੰ ਕਾਇਲ ਕਰਨ ਦੇ ਸਮਰਥ ਨਹੀ ਹੋ ਸਕਿਆ, ਕਾਰਣ ਇਹ ਵੀ ਹੋ ਸਕਦਾ ਹੈ ਕਿ ਹਰ ਪਹਿਰੇ ਵਿਚ ਨਵੀ ਜਾਣਕਾਰੀ ਪਹਿਲੀ ਨੂੰ ਜਾਂ ਤਾਂ ਭੁਲਾ ਦਿੰਦੀ ਹੈ ਜਾਂ ਰਲਗਡ ਕਰ ਦਿੰਦੀ ਹੈ। ਪੰਜਾਬੀ ਹਾਇਕੂ ਨਾਲ ਜੁੜੀ ਮਾਨਸਿਕਤਾ ਇਤਨੀ ਗੂੜੇ ਪ੍ਰਭਾਵ ਨੂੰ ਮੰਨਣ ਤੋ ਇਨਕਾਰੀ ਵੀ ਹੋਵੇਗੀ ਤੇ ਦੂਰ ਵੀ ਜਾਵੇਗੀ, ਇਸਤੋ ਸਹਿਜਤਾ ਨਾਲ ਹੀ ਪਕੜ ਬਨਾਉਣੀ ਚਾਹੀਦੀ ਹੈ।
  June 25, 2013 at 11:36am · Unlike · 1
  Dalvir Gill ਭਾਜੀ, ਤੁਸੀਂ ਤਾਂ ਜਾਂਦੇ ਇਹ ਉਸਦਾ ਸਭ ਤੋਂ ਛੋਟਾ ਲੇਖ ਹੋਵੇਗਾ। ਇਸ ਉਹ ਮੁੱਖ ਮੁੱਦਿਆਂ ਦੀ ਘੇਰਾ-ਬੰਦੀ ਕਰਦਾ ਹੋਇਆ ਸਿਰਫ਼ ਸ਼ਬਦਾਵਲੀ ਵਿੱਚ ਹੀ ਕੁਝ ਸ਼ਬਦ ਜੋੜਦਾ ਹੈ। ਹਾਇਕੂ ਨੂੰ ਪ੍ਰੀਭਾਸ਼ਿਤ ਕਰਨ ਬਾਰੇ ਉਹ ਇਸਤੋਂ ਕਿਤੇ ਵੱਧ ਆਪਣੇ ਮਾਨਵੀਕਰਣ ਵਾਲੇ ਲੇਖ ਵਿੱਚ ਗੱਲ ਕਰਦਾ ਹੈ।
  June 25, 2013 at 12:03pm · Like · 1
  Kuljeet Mann ਗਲ ਲੇਖ ਦੇ ਟੈਕਸਟ ਦੀ ਨਹੀ ਸਗੋਂ ਪੇਸ਼ਕਾਰੀ ਦੀ ਹੈ, ਕਿਸੇ ਇੱਕ ਮੁੱਦੇ ਨੁੰ ਲੈਕੇ ਹੀ ਹੌਲੀ ਹੌਲੀ ਵਜਾਹਤ ਕਰੀਏ ਤਾ ਜਿਆਦਾ ਸਾਰਥਿਕ ਹੋਵੇਗਾ,
  June 25, 2013 at 12:06pm · Unlike · 1
  Dalvir Gill ਆਪ ਹੀ ਕੁਝ ਲਿਖਦੇ ਹਾਂ, ਹੋਰ ਨਹੀਂ ਤਾਂ ਵੱਖ ਪ੍ਰੀਭਾਸ਼ਾਵਾਂ ਹੀ ਇੱਕ ਥਾਂ ਇਕੱਠੀਆਂ ਕਰਦੇ ਹਾਂ ਉਸ ਵਿਚੋਂ ਕੋਈ ਆਪਣੇ ਫਿੱਟ ਆਉਂਦੀ ਘੜ੍ਹ ਲਵਾਂਗੇ। ਕੋਕੋਰੋ ਅਤੇ ਮਆਹ ਬਾਰੇ ਸਾਡੀ ਸਮਝ ਅਜੇ ਨਾਮ ਮਾਤ੍ਰ ਲਈ ਵੀ ਨਹੀਂ ਬਣੀ।
  June 25, 2013 at 12:56pm · Like · 1
  Kuljeet Mann ਜ਼ਿਆਦਾ ਦੇਸੀ ਘਿਉ ਬਿਮਾਰ ਕਰ ਦਿੰਦਾ ਹੈ ਅਜੇ ਤਾਂ ਉਨ੍ਹਾਂ ਹੀ ਦੇਵੋ ਜਿਨ੍ਹ ਹਜ਼ਮ ਹੋ ਜਾਵੇ
  June 25, 2013 at 1:01pm · Unlike · 1
  Dalvir Gill ਹਾਹਾਹਾਹਾਹਾ ………….. ll ਜ਼ੌਕਾ ( ਕੀਗੋ ਦਾ ਕਾਰਣ ) ਅਤੇ ਮਆਹ ( ਕੱਟ ਦਾ ਕਾਰਣ ) ਦੋ ਹੀ ਚੀਜ਼ਾਂ ਨੂੰ ਜੇ ਉਹਨਾਂ ਦੀ ਬਣਂਦੀ ਥਾਂ ਮਿਲ ਜਾਵੇ ਤਾਂ ਚੰਗਾ ਹੈ, ਪਰ ਇਹਨਾਂ ਨੂੰ ਸਾਧਨ ( means ) ਵਜੋ ਸਵੀਕਾਰਿਆ ਜਾਵੇ ਨਾਂਕਿ ਮੰਤਵ ( Ends ) ਵਜੋਂ। ਜਿਵੇਂ ਸੇਨ੍ਰ੍ਯੁ ਅਤੇ ਹਾਇਕੂ ਵਿੱਚਲੇ ਫ਼ਰਕ ਨੂੰ ਅਸੀਂ ਥਿਉਰੀ ਵਿੱਚ ਤਾਂ ਸਮਝਦੇ ਹਾਂ ਪਰ ਫਿਰ ਸੋਚਣ ਲੱਗ ਜਾਂਦੇ ਹਾਂ ਕੀ ਜੇ ਸੇਨ੍ਰ੍ਯੁ ਵਿੱਚ ਕਿਗੋ ਪਾ ਦੇਈਏ ਤਾਂ ਸ਼ਾਇਦ ਹਾਇਕੂ ਬਣ ਜਾਵੇਗਾ। ਇਸੇ ਰਾਬਰਟ ਨੇ ਮੈਡਮ ਅਰਵਿੰਦਰ ਹੁਰਾਂ ਦੀ ਇੱਕ ਰਚਨਾ ਬਾਰੇ ਕਿਹਾ ਸੀ ਕਿ ਇਹ ਡਬਲ ਕੀਗੋ ਵਾਲਾ ਸੇਨ੍ਰ੍ਯੁ ਹੈ। ਤੁਹਾਨੂੰ ਤਾਂ ਪਤਾ ਹੀ ਹੈ ਕਿ ਮੈਂ ਨਿਹੰਗਾਂ ਤੋ ਬਹੁਤ ਚੱਲਦਾ ਹਾਂ ਜਿਹੜੇ ਤਿਆਰ-ਬਰ-ਤਿਆਰ ਰਹਿਣ ਦੇ ਚਾਉ ‘ਚ ਖਜੂਰਾਂ ਤੋੜਨ ਵੀ ਸਾਰੇ ਸਾਮਾਨ ਦੇ ਨਾਲ ਹੀ ਜਾਂਦੇ ਹਨ ਕਿ ਕਿਤੇ ਗੁਰੂ ਮੂਹਰੇ ਨਮੋਸ਼ੀ ਨਾ ਉਠਾਉਣੀ ਪੈ ਜਾਵੇ।
  ਜੇ ਅਸੀਂ ਕਲਾਸੀਕਲ ਵੱਲ ਰੁਚਿਤ ਹੋਵਾਂਗੇ ਤਾਂ ਉਹ ਸਗੋਂ ਸੌਖਾ ਹੈ, ਸਾਡੀ ਸਭਿਆਚਾਰਿਕ ਸੰਵੇਦਨਾ, ਪੂਰਵੀ ਹੋਣ ਨਾਤੇ, ਉਸਦੇ ਕਾਫ਼ੀ ਨੇੜੇ ਹੈ। ਜਾਪਾਨ ਤੋਂ imagist ਕਵੀਆਂ ਤੇ ਫ਼ਿਰ free-verse ਨਾਲ ਹੋਈ ਜੰਗ ਵਾਲਾ ਰਸਤਾ ਲੰਬਾ ਤਾਂ ਹੈ ਹੀ ਭਟਕਾਉਣ ਵਾਲਾ ਵੀ ਹੈ।
  ਤੁਸੀਂ ਵੀ ਹਾਇਕੂ ਕੀ ਹੈ ਨਾਲੋਂ, ਹਾਇਕੂ ਬਾਰੇ ਪ੍ਰਚੱਲਤ ਗਲਤ ( ਅਕਸਰ ਵਿਰੋਧੀ ) ਧਾਰਨਾਵਾਂ ਬਾਰੇ ਚੇਤਨ ਕਰਦੇ ਰਿਹਾ ਕਰੋ। ਸਿੱਖਣ ਨਾਲੋਂ ਸਿੱਖੇ ਹੋਏ ਤੇ ਪੋਚਾ ਫੇਰਨਾ ਕਾਫੀ ਮੁਸ਼ਕਿਲ ਹੈ, ਇਸਦਾ ਤਜ਼ਰਬਾ ਮੈਨੂੰ ਨਿੱਤ-ਦਿਹਾੜੀ ਦੇ ਆਧਾਰ ‘ਤੇ ਹੋ ਰਿਹਾ ਹੈ, ਜਦ ਮੈਂ ਵੀ ਸਾਧਨਾਂ ਨੂੰ ਹੀ ਮੰਤਵ ਸਮਝ ਕੇ ਰਚਨਾ ਕਰ ਬੈਠਦਾ ਹਾਂ ਤੇ ਇਸ ਵੱਲ ਕੀਤਾ ਹੋਇਆ ਇਸ਼ਾਰਾ ਤੱਕ ਨਹੀਂ ਸਮਝ ਪਾਉਂਦਾ। ਹਾਇਕੂ ਇਕ ਅਨੁਭਵ ਦੀ ਦ੍ਰਿਸ਼ਾਂ ਦੇ ਜਰੀਏ ਪੇਸ਼ਕਾਰੀ ਤਾਂ ਹੈ ਹੀ ਪਰ ਮਾਤ੍ਰ ਇੰਨਾ ਹੀ ਨਹੀਂ ਇਸਤੋਂ ਬਹੁਤ ਅੱਗੇ ਹੈ। ਰਾਬਰਟ ਦੇ “ਸਿਪਾਹੀ ਦੀਆਂ ਹੱਡੀਆਂ” ਵਿੱਚਲੇ ਜਿੰਨੇ ਕੁ ਵੀ ਉਸਨੇ ਆਪਣੇ ਨਾਲ ਸਾਂਝੇ ਕੀਤੇ ਹਨ ਰਾਹ ਦਿਖਾਉਣ ਵਾਲੇ ਹਨ, ਪਰ ਸਾਡੀਆਂ ਪੂਰਵ-ਧਾਰਨਾਵਾਂ ਇੰਨੀਆਂ ਢੀਠ ਹਨ ਕਿ ਅਸੀਂ ਤਾਂ ਇਸ ਵਿਧਾ ਦੇ ਮੋਹਰੀਆਂ ਨੂੰ ਵੀ ਨਿਕਾਰਨ ਲੱਗੇ ਬਿੰਦ ਨਹੀਂ ਲਾਉਂਦੇ, ਫਿਰ ਰਾਬਰਟ ਕਿਹੜੇ ਖੇਤ ਦੀ ਮੂਲੀ ਹੈ ?
  ਤੁਸੀਂ ਇਹ ਚੰਗਾ ਕੀਤਾ ਕਿ ਸਾਫ਼ ਸ਼ਬਦਾਂ ਵਿੱਚ ਇਸ ਲੇਖ ਅਤੇ ਉਸਦੇ ਅਨੁਵਾਦ ਬਾਰੇ ਬੋਲਿਆ ਹੈ, ਇਸ ਨਾਲ ਮੈਨੂੰ ਸਮਝ ਆਈ ਕਿ ਇਹਨਾਂ ਲੇਖਾਂ ਨੂੰ ਪੜ੍ਹ ਕੇ ਜੋ ਮੇਰੀ ਸਮਝ ਬਣੀ ਹੈ ਉਹ ਉਸੇ ਭਾਸ਼ਾ ਵਿੱਚ ਬੋਲਾਂ ਜੋ ਆਪਣੀ ਸਾਰਿਆਂ ਦੀ ਸਾਂਝੀ ਹੈ। ਮੈਂ ਆਪਣਾ ਉਹ ਦੋ-ਸਤਰੀ ਵਿਚਾਰ ਇਸੇ ‘ਮੰਚ ਤੇ ਰੱਖ ਕੇ ਦੇਖਦਾ ਹਾਂ, ਸ਼ਾਇਦ ਕੋਈ ਮਿਤ੍ਰ ਗੱਲ ਕਰੇ।
  June 25, 2013 at 1:38pm · Like · 1
  Kuljeet Mann ਪੰਜਾਬੀ ਧਰਾਤਲ ਤੇ ਇਸ ਵਕਤ ਦੋ ਵਿਚਾਰ ਪ੍ਰਮੁਖ ਹਨ,ਦਹਾਕੇ ਕਹਿੰਣਾ ਵੀ ਥੋੜਾ ਹੈ। ਇੱਕ ਹੈ ਧਾਰਮਿਕ ਮੁੱਦਾ ਤੇ ਦੂਜਾ ਹਮਾਕਰਸਿਜ਼ਮ। ਧਾਰਮਿਕ ਗਿਆਨੀਆ ਨੇ ਸਾਰਾ ਗਰੰਥ ਸਾਹਬ ਬੜੇ ਗੌਹ ਨਾਲ ਪੜਿਆ ਹੈ। ਮਾਰਕਸ ਦਾ ਗਿਆਨ ਵੀ ਬਹੁਤ ਲੋਕਾਂ ਕੋਲ ਹੈ। ਇਤਨਾ ਕਿ ਕਈ ਵਾਰੀ ਹੈਰਾਨੀ ਹੁੰਦੀ ਹੈ। ਦੋਵੇਂ ਹੀ ਸਕੂਲ ਆਪਣੀ ਗੱਲ ਦੀ ਸਾਰਥਿਕਤਾ ਨੂੰ ਸਹੀ ਮਾਇਨਿਆ ਵਿਚ ਲੋਕਾਂ ਤੱਕ ਨਹੀ ਪਹੁੰਚਾ ਸਕੇ। ਇਸਦਾ ਕਾਰਣ ਹੈ ਕਿ ਆਪੋ ਆਪਣੀ ਸਮਝ ਨੂੰ ਥੋਪਣ ਦੀ ਪਰਵਿਰਤੀ ਤੇ ਇੱਕ ਹੀ ਮੁੱਦੇ ਦੇ ਪੈਰੋਕਾਰ ਆਪਸ ਵਿਚ ਹੀ ਸਹਿਮਤ ਨਹੀ ਹੋ ਸਕੇ।
  ਦੂਜਾ ਹੈ ਪੰਜਾਬੀ ਦੇ ਧਨੰਤਰ ਸਾਹਿਤਕਾਰ, ਜਿਸਨੂੰ ਵੀ ਲੋਕਾਂ ਵਲੋਂ ਸਵਿਕ੍ਰਿਤੀ ਮਿਲ ਜਾਂਦੀ ਹੈ,ਉਹ ਕਦੇ ਵੀ ਲੋਕਾਈ ਦੀ ਗੱਲ ਲੋਕਾਂ ਵਿਚ ਨਹੀ ਕਰਦਾ। ਤੁਹਾਡੇ ਸਾਹਮਣੇ ਹੈ ਫੇਸਬੁਕ ਤੇ ਕਿਤਨੇ ਗਰੁਪ ਹਨ, ਕਿਸੇ ਵਿਚ ਵੀ ਲੋਕਾਂ ਤੋਂ ਉਪਰ ਉਠ ਗਏ ਲੇਖਕ ਨਹੀ ਹਨ। ਕੋਈ ਵੀ ਪਹਿਲੀ ਕਤਾਰ ਦਾ ਲੇਖਕ ਜਨਤਾ ਦੀਆ ਸਮਸਿਆ ਬਾਰੇ ਇੱਕ ਸ਼ਬਦ ਨਹੀ ਬੋਲਦਾ। ਕਾਰਣ ਇਹ ਨਹੀ ਕੋਈ ਸੁਣਦਾ ਨਹੀ ਕਾਰਣ ਇਹ ਹੈ ਕਿ ਸੁਨਾਉਣਾ ਨਹੀ ਆਉਂਦਾ, ਗਿਆਨ ਨਾਲੋਂ ਵਧ ਗਿਆਨ ਨਾਲ ਹੋਣ ਵਾਲੀ ਤਬਦੀਲੀ ਬੇਹਤਰ ਹੋਣੀ ਚਾਹੀਦੀ ਹੈ। ਹਾਇਕੂ ਬਾਰੇ ਵੀ ਕਿਤੇ ਇਹ ਤੇ ਨਹੀ ਹੋ ਰਿਹਾ ਕਿ ਜੋ ਜਾਣਦੇ ਹਨ,ਉਨ੍ਹਾਂ ਨੂੰ ਦਸਣਾ ਨਹੀ ਆਉਂਦਾ ਤੇ ਸਿਰਫ ਇਸ ਨਿੱਜ ਵਿਚਾਰ ਵਿਚ ਹੀ ਰੁਚਿਤ ਹਨ ਕਿ ਮੈਨੂੰ ਬਹੁਤਾ ਪਤਾ ਹੈ।ਬਹੁਤ ਪਤਾ ਹੋਣਾ ਚੰਗੀ ਗੱਲ ਹੈ ਪਰ ਜੋ ਲੋਕਾਂ ਦਾ ਉਧਾਰ ਹੈ ਉਹ ਤੇ ਵਾਪਸ ਕਰਨਾ ਹੀ ਚਾਹੀਦਾ ਹੈ।
  June 25, 2013 at 1:54pm · Unlike · 2

  Like

 2. dalvirgill says:

  Kuljeet Mann‎ਪੰਜਾਬੀ ਹਾਇਕੂ ਵਿਚਾਰ ਗੋਸ਼ਟੀ -punjabi haiku vichar goshti
  June 11, 2013 · Toronto ·

  FROM Robert D. Wilson TO You

  Re: Simply Haiku: Thanks
  Show Details
  From Robert D. Wilson
  To Kuljit Mann
  You would do your people a better service by translating essays on haiku.
  On Jun 11, 2013, at 12:45 PM, Kuljit Mann wrote:
  > This is an enquiry e-mail via http://simplyhaiku.theartofhaiku.com/ from:
  > Kuljit Mann
  > Respected Robert Wilson
  > As per Davir Gill message I convey my best regards to your goodself as I am translating your interview with Andrew Riutta in Punjabi haiku mehfal group in facebook with 650+ members.One page everyday and each day I mention your name with heading,which is based on inspiration and inner conscience. This is group we established to introduce haiku in Punjabi culture believing the values which you lead for humanity. There is no money involved.
  > I already publish two short stories book in Punjabi one of those is translated in Hindi as well and one novel recently.I really appreciate your permission through Dalvir.
  > I would continue with interview let you know the impact of our people.
  > Thanking you in anticipation.
  > Truey
  > Kuljit Mann
  Simply Haiku
  Ever since we began, Simply Haiku has been an English language Japanese short form poetry journal. We respect the Japanese usage of metrics, kigo, meter, aesthetics, the seen and the unseen. All of us come from different cultures and, therefore, have aesthetics, kigo, and cultural memories indigenou…
  simplyhaiku.theartofhaiku.com
  UnlikeUnlike · · Share · 48

  You and Dhido Gill like this.
  Dalvir Gill ਭਾਜੀ, “Defining Haiku” ਤਾਂ ਤੁਹਾਡੀ ਘੰਟੇ ਦੀ ਮਾਰ ਈ ਆ।
  June 11, 2013 at 1:28pm · Like · 1
  Kuljeet Mann ਦਲਵੀਰ ਮੈ ਮਜ਼ਦੂਰ ਹਾਂ ਕੰਮਪਿਉਟਰ ਨਹੀ ਹਾਂ, ਹਾ ਇੱਕ ਵਾਹਦਾ ਯਕੀਨ ਨਾਲ ਕਰ ਸਕਦਾ ਹਾਂ ਕਿ ਕੋਈ ਵੀ ਪ੍ਰਯੋਜਨ ਹਾੲਕੂ,ਸੰਵੇਦਨਾ ਜਾਂ ਕਿਸੇ ਵੀ ਲੋਕ ਪੱਖੀ ਕਾਜ਼ ਨਾਲ ਬਝਾ ਹੋਵੇ, ਆਪਾਂ ਹਾਜ਼ਰ ਹਾਂ,
  June 11, 2013 at 1:30pm · Like · 1
  Dalvir Gill ਓਹੋ ਫਿਰ ਮੈਨੂੰ ਈ ਅੱਕ ਚੱਬਣਾ ਪੈਣਾ? http://simplyhaiku.theartofhaiku.com/…/rdw-defining…
  Summer 2010
  simplyhaiku.theartofhaiku.com
  Haiku, to paraphrase what the late, great classical guitarist Andre Segovia said… See More
  June 11, 2013 at 1:33pm · Like · 1 · Remove Preview
  Kuljeet Mann ਵੇਖੋ ਜੀ ਭਾਵੇਂ ਆਪ ਕਰ ਲਵੋ ਤੇ ਭਾਵੇਂ ਮੇਰੀ ਡਿਉਟੀ ਲਾ ਦੇਵੋ, ਤਹਾਡੀ ਮਰਜੀ, ਜੇ ਇਸ ਡਾਕੂਮੈਂਟ ਦਾ ਅਨੁਵਾਦ ਕਰਨਾ ਹੈ ਤਾ ਦਸੋ, ਬੰਦਾ ਹਾਜ਼ਰ ਹੈ
  June 11, 2013 at 1:37pm · Like · 1
  Dalvir Gill ਪਰ ਓਹ ਉਹਨਾਂ ਸਾਰੀਆਂ ਹੀ ਬਾਣੀਆਂ ਦਾ ਵਿਰੋਧੀ ਹੈ ਜਿਨ੍ਹਾਂ ਨੂੰ ਪੜ੍ਹ ਕੇ ਸਾਨੂੰ ਹਾਇਕੂ ਦਾ ਅੰਮ੍ਰਿਤ ਛਕਾਇਆ ਗਿਆ ਸੀ ਤੇ ਅਸੀਂ ਅੱਜ ਵੀ ਜ਼ੋਰ-ਸ਼ੋਰ ਨਾਲ ਪ੍ਰਚਾਰਦੇ ਹਾਂ l
  June 11, 2013 at 1:40pm · Like · 2
  Kuljeet Mann ਵਿਰੋਧੀ ਹੈ ਹੱਕ ਵਿਚ ਹੈ ਅਸੀ ਪਹਿਲਾਂ ਇਹ ਦਸ ਲਈਏ ਕਿ ਉਸਦਾ ਮਾਨਵੀ ਸੰਵੇਦਨਾ ਨਾਲ ਸਬੰਧ ਕੀ ਹੈ।
  June 11, 2013 at 3:49pm · Like
  Dalvir Gill ਹਾਇਕੂ ਹੈ ਹੀ ਭਾਵਨਾਵਾਂ ਦੀ ਖੇਡ ਇੰਸਾਨਾ ਕੀ ਕੁਦਰਤ ਦੀ ਹਰ ਸ਼ੈਅ ਨਾਲ ਇੱਕ ਸਤ ਹੋਣ ਦੀ ਗੱਲ ਇਸੇ ਲਈ ਤਾਂ ਮੈਂ ਕਹਿੰਦਾ ਹਾਂ ਕਿ ਪੰਜਾਬੀ ਮਨ ਨੂੰ ਅਮ੍ਰੀਕਾ ਜਾਂ ਜਰਮਨੀ ਨਾਹ ਲੈ ਕੇ ਜਾਓ ਇਹ ਹੈ ਹੀ ਜਾਪਾਨੀਆਂ ਵਰਗਾ l
  June 11, 2013 at 4:25pm · Like · 2
  Kuljeet Mann ਪਰ ਮੈਂ ਤੇ ਕੈਲੇਫੋਰਨੀਆ ਲਈ ਚਾਰਟਰਡ ਜਹਾਜ਼ ਵੀ ਕਿਰਾਏ ਤੇ ਲੈ ਲਿਆ ਹੈ
  June 11, 2013 at 4:31pm · Unlike · 2

  Like

 3. dalvirgill says:

  Dalvir Gill created a doc in the group ਪੰਜਾਬੀ ਹਾਇਕੂ ਵਿਚਾਰ ਗੋਸ਼ਟੀ -punjabi haiku vichar goshti.
  June 25, 2013 ·
  ਹਾਇਕੂ – ਮੁਢਲੀ ਜਾਣ-ਪਹਿਚਾਣ ਰਾਬਰਟ ਡੀ. ਵਿਲਸਨ ( Robert d. Wilson )

  ਹਾਇਕੂ – ਮੁਢਲੀ ਜਾਣ-ਪਹਿਚਾਣ ਰਾਬਰਟ ਡੀ. ਵਿਲਸਨ

  ਜੇ ਮੈਂ ਮਹਾਨ ਗਿਟਾਰ-ਵਾਦਿਕ ਆੰਦ੍ਰੇ ਸਿਗੋਵਿਆ ਦੇ ਗਿਟਾਰ ਵਜਾਉਣ ਵਾਰੇ ਕਹੇ ਸ਼ਬਦਾ ਦੀ ਰੋਸ਼ਨੀ ਵਿੱਚ ਕਹਾਂ ਤਾਂ, ਹਾਇਕੂ ਲਿਖਣਾ ਕਵਿਤਾ ਦੀ ਸਭ ਤੋਂ ਆਸਾਨ ਵਿਧਾ ਹੈ ਪਰ ਚੰਗਾ ਹਾਇਕੂ ਲਿਖਣਾ ਹੋਵੇ ਤਾਂ ਸਭ ਤੋਂ ਮੁਸ਼ਕਲ l

  … See More
  LikeLike · · Share · 1113

  Sarbjit Singh, Tejinder Singh Gill, Deepi Sair and 8 others like this.
  Dhido Gill good post and good translation ….Dalvir Gill Jee
  June 25, 2013 at 9:46am · Unlike · 2
  Dalvir Gill Thanks a lot 22G, your encouragement will lead me to do more tasks like this one.
  June 25, 2013 at 9:52am · Like · 2
  Harleen Sona tuhaada saara khzaana kamaal hai..
  June 25, 2013 at 1:55pm · Unlike · 1
  Harleen Sona eh saanjha karan layi thanks
  June 25, 2013 at 1:56pm · Unlike · 1
  Vijindar Singh didi ne bilkul sahi gal aakhi hai virji !!
  June 25, 2013 at 1:58pm · Edited · Unlike · 1
  Dalvir Gill Harleen Sona, you must visit Robert’s site @ simplyhaiku.com pages and pages of valuable info.
  June 25, 2013 at 2:13pm · Like · 2
  Harleen Sona i vl..thanks
  June 25, 2013 at 2:14pm · Unlike · 1
  Dalvir Gill Vijindar Singh veerji, thanks a ton, for some reason people have a tendency to hide the sources of their info but i believe in what Buddha said,”Once you have learnt the joy of sharing, you will not have a single meal alone.”
  June 25, 2013 at 2:18pm · Like · 2
  Vijindar Singh very enlightening quote virji Dalvir Gill again grateful to you for sharing it with me ”qilla sultanpur lodhi”wich v haiku da ikk mela lageaa c taan mai aapjide post nu share karn to rok nhi sakeaa ….!!
  June 25, 2013 at 2:23pm · Edited · Unlike · 1
  Kuljeet Mann
  June 26, 2013 at 9:34am · Unlike · 1
  Deepi Sair Thanx for sharing in punjabi
  July 30, 2013 at 6:53am · Unlike · 1
  Tejinder Singh Gill Very well expressed…Thanx for sharing Dalvir Gill Saab………..!
  July 30, 2013 at 7:49am · Unlike · 1
  Kuljeet Mann ਗਰੇਟ ਵਰਕ ਦਲਵੀਰ,
  August 2, 2013 at 4:41pm · Unlike · 1
  Dalvir Gill
  Write a comment…

  Like

 4. dalvirgill says:

  Dalvir Gill‎ਪੰਜਾਬੀ ਹਾਇਕੂ ਵਿਚਾਰ ਗੋਸ਼ਟੀ -punjabi haiku vichar goshti
  June 23, 2013 · Brampton ·

  “One of the widespread beliefs in North America is that haiku should be based upon one’s own direct experience, that it must derive from one’s own observations, particularly of nature. But it is important to remember that this is basically a modern view of haiku, the result, in part, of nineteenth century European realism, which had an impact on modern Japanese haiku and then was re-imported back to the West as something very Japanese. Basho, who wrote in the seventeenth century, would have not made such a distinction between direct personal experience and the imaginary, nor would he have placed higher value on fact over fiction.”

  Beyond the Haiku Moment,
  Modern Haiku, XXXI:1, Winter Spring 2000, 48.
  LikeLike · · Share · 47

  Prem Menon, Umesh Ghai and 2 others like this.
  Vijindar Singh thankful for sharing this !!
  June 24, 2013 at 1:30am · Like
  Dalvir Gill direct personal experience vs. the imaginary; fact vs. fiction …..
  June 24, 2013 at 6:03pm · Edited · Like
  Jasdeep Singh —
  ਆਪਜੀ ਦਾ ਹਾਇਕੂ
  ਆਸਮਾਨੀ ਜੁੜਦੇ ਬੱਦਲ
  ਵਣਜਾਰੇ ਕੋਲ ਮੁਟਿਆਰਾਂ –
  ਵਾਹ ਮਾਹ ਸਾਉਣ

  ਤੁਹਾਡੇ ਇਸ ਹਾਇਕੂ ਤੋਂ ਪਰੇਰਿਤ ਹੋਕੇ ਮੈਂ ਇਹ ਵਰਸ਼ਨ ਲਿਖਿਆ ਹੈ ,
  ਸੱਤਰੰਗੀ ਪੀਂਘ
  ਮਾਹੀ ਦੇ ਗੁਟ ਤੇ
  ਰੰਗਲੀਆਂ ਚੁੜੀਆਂ

  ਇਹ ਜ਼ਾਤੀ ਤਜਰਬਾ ਨਾ ਹੋ ਕਿ ਕਾਲਪਨਿਕ ਹੈ , ਤਾਂ ਜੋ ਮੈਂ ਤੁਹਾਡੇ ਹਾਇਕੂ ਤੋਂ ਪ੍ਰਭਾਵਿਤ ਹੋਇਆ ਤੇ ਕਲਪਨਾ ਆਨ ਜੁੜੀ ਇਸ ਤਰਾਂ ਦੀ ਲਿਖਤ ਨੂੰ ਅਸੀਂ ਕਿਸ ਕੈਟਾਗਰੀ ਵਿਚ ਪਰੋਵਾਂਗੇ
  June 24, 2013 at 6:14pm · Like
  Dalvir Gill ਜੀ, ਇਹ ਲੰਬੀ ਚਰਚਾ ਦਾ ਵਿਸ਼ਾ ਹੈ ਪਰ ਜਦੋਂ ਰਹੱਸ ( Ma – ਮਾਹ, ਸ਼ਾਬਦਿਕ ਅਰਥ ਵਕਫਾ ਵੀ ਹੈ ) ਨੂੰ ਹੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਸਗੋਂ ਇਸਨੂੰ ਕੋਈ ਕਪੋਲ ਕਲਪਨਾ ਜਾਂ ਰਹੱਸਵਾਦ ਵਜੋਂ ਲਿਆ ਜਾਂਦਾ ਹੈ ਤਾਂ ਗੱਲ ਅੱਗੇ ਤੁਰ ਹੀ ਨਹੀਂ ਸਕਦੀ। ਤੁਹਾਡੇ ਇਸ ਰੂਪ ਵਿੱਚ ਵੀ ਉਹੋ ਗੱਲ ਹੈ ਕਿ ਵਰਣਾਤਮਿਕ ਹਾਇਕੂ ਹੈ, ਜਿਸ ਤਰਾਂ ਦੇ ਪੰਜਾਬੀ-ਅੰਗ੍ਰੇਜ਼ੀ ਵਿੱਚ ਢੇਰਾਂ ਦੇ ਢੇਰ ਲਿਖੇ ਜਾ ਰਹੇ ਹਨ l ਇਸ ਤਰਾਂ ਦੀ ਰਚਨਾ ਬਾਰੇ ਰਾਬਰਟ ਦਾ ਇੱਕ ਹੀ ਸਵਾਲ ਹੁੰਦਾ ਹੈ,”ਕਿੱਥੇ ਹੈ ਰਹੱਸ ? ਕੀ ਛੱਡਿਆ ਹੈ ਪਾਠਕ ਲਈ ?” ਸਭ ਕੁਝ ਵਰਣਨ ਤਾਂ ਕਰ ਦਿੱਤਾ ਹੈ l ਮੈਨੂੰ ਅਫ਼ਸੋਸ ਹੈ ਕਿ ਮੈਂ ਇਸਨੂੰ ਉਦਾਹਰਨ ਨਹੀਂ ਬਣਾ ਸਕਿਆ, ਪਰ ਇਸ ਰੂਪ ਨੂੰ ਵਰਣਾਤਮਿਕ ਗਰਦਾਨ ਕੇ ਮੈਂ ਇਸਦਾ ਉਹ ਰੂਪ ਵੀ ਪੇਸ਼ ਕੀਤਾ ਸੀ ਜਿਸ ਨਾਲ ਇਸ ਵਿੱਚ ਮਾਮੂਲੀ ਜਿਹਾ ਰਹੱਸ ਆ ਸ਼ਾਮਿਲ ਹੁੰਦਾ ਸੀ, ਉਸੇ ਪੱਤੇ ਨੂੰ ਵਰਤਦਿਆਂ ਤੁਹਾਡੇ ਵਾਲੇ ਰੂਪ ਨੂੰ ਇੰਝ ਕਿਹਾ ਜਾ ਸਕਦਾ ਹੈ :

  ਸਾਉਣ –
  ਨੱਢੀ ਦੇ ਗੁੱਟ ‘ਤੇ
  ਸੱਤਰੰਗੀ ਪੀਂਘ

  ਮੇਰੇ ਲਈ ਧਿਆਨਯੋਗ ਗੱਲ ਇਹੋ ਕਿ ਗਲਤ ਧਾਰਨਾਵਾਂ ਸਾਡੇ ਅੰਦਰ ਕਿੰਨੀਆਂ ਡੂੰਘੀਆਂ ਸਮੋ ਚੁੱਕੀਆਂ ਹਨ l ਆਧੁਨਿਕ ( Gendai ) ਹਾਇਕੂ ਵਿੱਚ ਤਾਂ “ਸਭ ਚਲਦਾ ਹੈ” ਫਿਰ ਕਿਸੇ ਦੀਆਂ ਵੀ ਲਿਖੀਆਂ ਤਿੰਨ-ਸਤਰਾਂ ਵਿੱਚ ਨਾਂ ਕਿਸੇ ਸੁਧਾਈ ਦੀ ਗੁੰਜਾਇਸ਼ ਹੈ ਨਾਹ ਸੁਝਾ ਦੀ। ਕਿਗੋ ਵੀ ਕੁਦਰਤ ਦੇ “ਤਬਦੀਲੀ” ਵਾਲੇ ਪੱਖ ਦੀ ਹੀ ਗੱਲ ਹੈ – ਜ਼ੌਕਾ l ਜਿਵੇਂ ਰੱਬ ਦੀ ਡਾਂਗ ਦੀ ਆਵਾਜ਼ ਨਹੀਂ ਸੁਣਦੀ ਕਿਹਾ ਜਾਂਦਾ ਹੈ, ਓਵੇਂ ਕੁਦਰਤ ਦੀ ਕਿਰਿਆ ਵੀ ਅਦ੍ਰਿਸ਼ ਹੈ ਭਾਵੇਂ ਇਸਦੇ ਸਿੱਟੇ ਜ਼ਾਹਿਰ ਹਨ l ਸਾਡੇ ਤਜ਼ਰਬੇ ਸਾਂਝੇ ਹਨ, ਕੁਦਰਤ ਸਾਂਝੀ ਹੈ, ਸਾਵਣ ਮਹੀਨੇ ਦਾ ਪੰਜਾਬੀਆਂ ਨਾਲ ਰਿਸ਼ਤਾ ਸਾਂਝਾ ਹੈ l ਹਾਇਕੂ ਹੈ ਹੀ ਆਪਣੀ ਨਿੱਜ ਦੇ ਸਭ ਨਾਲ ਸਮਾ ਜਾਣ ਦਾ ਨਾਂ l ਇਸ ਵਰਣਾਤਮਿਕ ਹਾਇਕੂ ਵਿੱਚ Ma ਸ਼ਾਮਿਲ ਕਰਨ ਦੀ ਕੋਸ਼ਿਸ਼ ਇੰਝ ਸੀ, ਇਸ ਨੋਟ ਸਹਿਤ :
  this description can be turned into a haiku as

  ਸਾਉਣ ਮਹੀਨਾ . . .
  ਬੱਦਲਾਂ ਦੀ ਬੁੱਕਲ ਵਿੱਚ, ਕਿੰਨੀਆਂ
  ਰੰਗ-ਬਰੰਗੀਆਂ ਚੂੜੀਆਂ
  June 24, 2013 at 6:46pm · Like
  Dalvir Gill Haruo Shirane ਦੇ ਲੇਖ ਦੇ ਇਸ ਹਿੱਸੇ ਨੂੰ ਸਾਂਝਿਆ ਕਰਨ ਦਾ ਕਾਰਨ ਹੀ ਇਹੋ ਸੀ ਕੀ “ਮੇਰਾ ਨਿੱਜੀ ਅਨੁਭਵ” ਦੇ ਭੁਲੇਖੇ ਬਾਰੇ ਥੋੜੀ ਸਪਸ਼ਟਤਾ ਆਵੇ। @ http://www.haikupoet.com/def…/beyond_the_haiku_moment.html
  June 24, 2013 at 6:49pm · Like
  Dalvir Gill Real haiku is the soul of poetry. Anything that is not actually present in one’s heart is not haiku. The moon glows, flowers bloom, insects cry, water flows. There is no place we cannot find flowers or think of the moon. This is the essence of haiku. G…See More
  June 24, 2013 at 7:10pm · Like · 1
  Dalvir Gill https://www.facebook.com/groups/haikubodh/permalink/482676705148446/
  ਹਾਇਕੂ ਬੋਧ (Haiku Primer)
  “One of the widespread beliefs in North America is that haiku should be based up… See More
  July 26, 2013 at 10:15am · Like · Remove Preview

  Like

Leave a Reply

Please log in using one of these methods to post your comment:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s