ਹਾਇਕੂ – ਮਆਹ ਅਤੇ ਜ਼ੌਕਾ ( Ma & ZÔka )

Posted: June 25, 2013 in Dalvir Gill, Haiku, Write-Ups, Writer
Tags: ,

ਕਿਸੇ ਵੀ ਗੱਲ ਦੇ ਇੰਨ ਬਿੰਨ ਬਿਆਨ ਨਾਲ ਇਹ ਮਹਿਜ਼ ਬਿਆਨ ਹੀ ਬਣ ਕਿ ਰਹਿ ਜਾਂਦਾ ਹੈ – ਸਮਾਜੀ, ਸਿਆਸੀ, ਵਿਅਕਤੀਗਤ ਜਾਂ ਕਿਸੇ ਘਟਨਾ ਜਾਂ ਵਿਅਕਤੀ ਬਾਰੇ।

“ਰਹੱਸ” ਹਾਇਕੂ ਦਾ ਬਹੁਤ ਮਹੱਤਵਪੂਰਨ ਪਹਿਲੂ ਹੈ, ਜਿਸਨੂੰ ਪੈਦਾ ਕਰਨ ਲਈ “ਕੱਟ” ਵਰਗੇ ਸੰਦਾਂ ਦੀ ਈਜ਼ਾਦ ਹੋਈ ll

ਦੂਜਾ ਵੱਡਾ ਪੱਖ ਹੈ “ਜ਼ੌਕਾ” ( ਕੁਦਰਤ ਦਾ ਨਿਰੰਤਰ ਤਬਦੀਲੀ/ਉਸਾਰੀ/ਵਿਨਾਸ਼ ਵਾਲਾ ਸੁਭਾਉ, ਜਿਸ ਨੂੰ ਦਰਸਾਉਣ ਲਈ ਕਿਗੋ ਦਾ ਸਹਾਰਾ ਲਿਆ ਜਾਂਦਾ ਰਿਹਾ।

ਮੈਨੂੰ ( ਹਾਇਕੂ ਨੂੰ ਵੀ ) ਕੋਈ ਫਰਕ ਨਹੀਂ ਪੈਂਦਾ ਕਿ ਕਿਗੋ ਅਤੇ ਕੱਟ ਦੀ ਵਰਤੋ ਸਾਫ਼ ਦਿਖਾਈ ਦਿੰਦੀ ਹੈ ਜਾਂ ਨਹੀਂ ਜਦ ਤੱਕ “ਰਹੱਸ” ਅਤੇ “ਜ਼ੌਕਾ” ( ਕੁਦਰਤ ਦੀ ਦਿੱਖ/ਅਦਿੱਖ, ਅਦਿੱਖ ਸਗੋਂ ਹੋਰ ਵੀ ਚੰਗਾ, ਸ਼ਕਤੀ ) ਤੁਹਾਡੀ ਰਚਨਾ ਵਿੱਚ ਗੁੰਦੇ ਹੋਏ ਹਨ। ਗੁੰਦੇ ਹੋਏ, ਨਾਂਕਿ ਕਿਸੇ ਮੁਰਦਾ ਕਲਬੂਤ ਤੇ ਰੰਗ ਦੀ ਕੂਚੀ ਫੇਰਨ ਵਾਂਗ ਓਪਰੇ ਜਿਹੇ ਥੋਪੇ ਹੋਏ।

ਕੁਦਰਤ ਇੰਸਾਨ ਨਾਲੋਂ ਵੱਧ ਦਿਲਚਸਪ ਹੈ ਭਾਵੇਂ ਇਹ ਟੀ.ਵੀ. ਸੀਰੀਜ਼ ਜਾ ਫਿਲਮਾਂ ਨਹੀਂ ਬਣਾਉਂਦੀ l ਪਰ, ਹਰ ਪਲ ਨਿਰੰਤਰ ਹਾਇਕੂ ਲਿਖ ਰਹੀ ਹੈ, ਕਿਸੇ ਅਮੁੱਕ ਰੇਂਗਾ ਵਾਂਗ ll

ਇੰਨਸਾਨਾਂ ਨੂੰ ਛੱਡ ਕੇ ਕੁਦਰਤ ਵੱਲ ਨਜਰ ਮਾਰੋ ਤੇ ਫਿਰ ਦੇਖੋੰਗੇ ਕਿ ਇਸਦਾ ਰਿਸ਼ਤਾ ਤੁਹਾਡੇ ਨਾਲ ਜ਼ਿਆਦਾ ਪੀਡਾ ਹੈ l ਇਹ ਇੱਕ ਜਿਉਂਦਾ-ਜਾਗਦਾ ਇੰਨਸਾਨ ਹੈ, ਸਮਾਜ ਹੈ – ਕੋਈ ਮਨੁਖ ਦੀ ਦਾਸੀ ਨਹੀਂ।

Advertisements
Comments
 1. dalvirgill says:

  Like · · Share · 1512
  https://www.facebook.com/groups/431488440203675/search/?query=%E0%A8%A6%E0%A9%82%E0%A8%9C%E0%A8%BE%20%E0%A8%B5%E0%A9%B1%E0%A8%A1%E0%A8%BE%20%E0%A8%AA%E0%A9%B1%E0%A8%96%20%E0%A8%B9%E0%A9%88%20%E2%80%9C%E0%A9%9B%E0%A9%8C%E0%A8%95%E0%A8%BE%E2%80%9D

  Gurmukh Bhandohal Raiawal, Surinder Spera, Umesh Ghai and 12 others like this.

  Jasdeep Singh
  wah Dalvir Gill ji , nice information
  June 18, 2013 at 1:13am · Edited · Unlike · 2

  Kamaljit Natt
  Dalvir Gill Thanks for sharing valuable info.
  June 18, 2013 at 3:22am · Unlike · 2

  Dalvir Gill
  I actually commented this on Madam Sukhwinder Walia’s poem, thought should share with all you friends.
  June 19, 2013 at 1:37pm · Like

  Dalvir Gill
  Kamaljit Mangat, ਆਹ ਵੀ ਪੜਿਓ, ਮੈਂ ਕਦ ਕਹਿੰਦਾ ਹਾਂ ਕਿ ਕੱਟ-ਕਿਗੋ ਵਾੜੋ, ਪਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਕਿਸੇ ਦ੍ਰਿਸ਼/ਖਿਣ ਦਾ ਵਰਣਨ-ਮਾਤ੍ਰ ਹੀ ਕਰ ਦੇਵੋ ਤੇ ਛੁੱਟੀ l
  June 22, 2013 at 2:02pm · Like · 2

  Dalvir Gill
  Umesh veerna, this is the problem of confusing “Means” with “Ends”, kigo/kireji are means, but we are trying hard to turn it into ends.
  June 24, 2013 at 3:28am · Like · 1

  Umesh Ghai
  Apne bahute akhauti Haiku Specialist eho hi taa kar rahe ne Bhaa Ji……
  June 24, 2013 at 3:29am · Unlike · 1

  Dalvir Gill
  Specialist ….. LOL
  June 24, 2013 at 3:35am · Like

  Dhido Gill
  ਕੁਦਰਤ ਰਹੱਸ ਫਿਕਸ਼ਨ ਆਦਿ ਦੇ ਗਾਇਨ ਪਿਛੇ ਦਲਵੀਰ ਜੀ ਤੁਹਾਡਾ ਆਪਣਾ ਅੰਤਰ ਮੁਖੀ ਅੰਤਰਯਾਮੀ ਅਧਿਆਤਮਵਾਦ ਲੁਕਿਆ ਹੋਇਆ ਹੈ , ਤੁਹਾਡਾ ਰੱਬ ਲੁਕਿਆ ਹੋਇਆ ਹੈ …ਜੀ ਸਦਕੇ ਇਸ ਤਰਾਂ ਦਾ ਜੁ ਲਿਖਣਾ ਲਿਖੀ ਜਾਵੋ , ਤੁਹਾਡਾ ਕੋਣ ਹੱਥ ਫੜਦਾ ਹੈ ਇਹ ਤੁਹਾਡੀ ਸੋਚ ਹੈ , ਤੁਹਾਨੂੰ ਮੁਬਾਰਕ ….ਦਲਵੀਰ ਬਾਈ ਜੀ
  June 24, 2013 at 9:36am · Edited · Like

  Dalvir Gill
  ਰਹੱਸ ਦਾ ਮਤਲਬ ਸਿਰਫ “ਅਣਕਿਹਾ” ਹੈ ਰਹੱਸਵਾਦ ਨਹੀਂ, ( ਸਾਵਣ ਦੇ ਬੱਦਲਾਂ ਵਿੱਚ ਰੰਗ-ਬਰੰਗੀਆਂ ਚੂੜੀਆਂ ਦੇ ਛੁਪੇ ਹੋਣ ਵਿੱਚ ਕੋਈ ਰਹੱਸਵਾਦ/ਅਧਿਆਤਮਵਾਦ ਨਹੀਂ ਸਿਰਫ ਰਹੱਸ ਹੈ – ਤੀਆਂ ਦਾ ) l ਸਿੱਧਾ ਤੀਆਂ ਕਹਿ ਦੇਣਾ ਕਿਸੇ ਲੇਖ ਦਾ ਵਿਸ਼ਾ ਹੈ ਪਰ ਇਸ਼ਾਰਾ ਕਰਨਾ ਹਾਇਕੂ ਦਾ। ਮੈਂ atheist ਹੀ ਨਹੀਂ anti-theist ਵੀ ਹਾਂ, ਤੁਹਾਡੇ ਧਰਮ ਦੇ ਫੋਬੀਆ ਦਾ ਇਲਾਜ ਕਿਸੇ ਹੋਰ ਕੋਲ ਨਹੀਂ ਸਿਰਫ਼ ਤੁਹਾਡੇ ਕੋਲ ਹੀ ਹੋ ਸਕਦਾ ਹੈ। ਮੈਂ ਪਹਿਲਾਂ ਵੀ ਕਿਹਾ ਸੀ ਕਿ ਕੁਦਰਤ ਦੇ ਰਹੱਸ ਦੀਆਂ ਉਦਾਹਰਣਾ ਜਵਾਲਾਮੁੱਖੀ, ਸੁਨਾਮੀ, ਜਾ ਧਰਤੀ ਹੇਠਲੀਆਂ ਪਲੇਟਾਂ ਦੀ ਹਰਕਤ ਆਦਿ ਹਨ ਕੋਈ logy/ism ਨਹੀਂ। ਕਿਸੇ ਵੀ ਵਿਅਕਤੀ, ਵਿਚਾਰ ਜਾ ਸੰਸਥਾ ਬਾਰੇ ਬਿਨ ਜਾਣਿਆਂ ਜਾਨਣ ਦਾ ਦਵਾ ਕੀਤੇ ਨਹੀਂ ਲਿਜਾਂਦਾ, ਖਾਸ ਕਰਕੇ ਵਿਅਕਤੀ ਬਾਰੇ; ਕਿਉਂਕਿ, ਸੰਸਥਾ ਜਾ ਵਿਚਾਰ ਤਾਂ ਖੜੋਤ ਵਿੱਚ ਹੋ ਸਕਦੇ ਹਨ ਪਰ ਵਿਅਕਤੀ ਨਹੀਂ। ਆਪ ਵੀ ਇੱਕ ਵਿਅਕਤੀ ਹੀ ਰਹੋ ਵਿਚਾਰ ਜਾਂ ਸੰਸਥਾ ਹੀ ਨਾ ਬਣ ਜਾਵੋ।
  June 24, 2013 at 4:43pm · Like
  Dalvir Gill
  https://wawaza.com/pages/when-less-is-more-the-concept-of-japanese-ma.html
  June 24, 2013 at 5:07pm · Like · Remove Preview

  Dalvir Gill
  ਤੁਹਾਡੀ ਇਸ ਰਚਨਾ ਵਿੱਚ ਰਹੱਸ ਮੌਜੂਦ ਹੈ:
  Dhido Gill :

  ਸਧਰਾਂ ਦਾ ਦਾਣਾ
  ਮੋਰ ਨੂੰ ਪਾਇਆ ~
  ਮੋਰਾ ਖਿਆਲ ਕਰੀਂ

  ਇਸ ਵਿੱਚ ਕੋਈ ਅਧਿਅਤ੍ਮ੍ਵਾਦ ਜਾਂ ਰਹੱਸਵਾਦ ਤਾਂ ਨਹੀਂ ਆ ਗਿਆ। ਜਿਵੇਂ ਤੁਸੀਂ ਕਿਹਾ ਸੀ ਕਿ ਇਹ ਰਚਨਾ ਸਿਰਫ ਹਾਇਗਾ ਨਾਲ ਹੀ ਸੰਪੂਰਨ ਹੈ, ਮੈਂ ਉਸ ਨਾਲ ਸਹਿਮਤ ਨਹੀਂ, ਇਹ ਬਿਨਾ ਕਿਸੇ ਤਸਵੀਰ ਤੋਂ ਵੀ ਮੁਕੰਮਲ ਹੈ।
  ਅਸੀਂ ਆਪਣੀ ਪੂਰਵ-ਧਾਰਨਾ ਕਿ ਹਾਇਕੂ ਸਥੂਲ ਹੈ ਕਾਰਣ tell-all ਦੇ ਚੱਕਰ ਵਿੱਚ ਪੈ ਜਾਂਦੇ ਹਾਂ, ਥੋੜੀ-ਬਹੁਤ ਘੁੰਡੀ ਰੱਖਣੀ ਚਾਹੀਦੀ ਹੈ, ਇਹ ਘੁੰਡੀ ਹੀ ਹੈ ਜਿਸਨੂੰ ਰਹੱਸ ( Ma – ਮਾਹ, ਮਾਅ ) ਕਿਹਾ ਜਾਂਦਾ ਹੈ।
  June 24, 2013 at 5:16pm · Like · 1

  Like

Leave a Reply

Please log in using one of these methods to post your comment:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s