56 Haiku in Punjabi

Posted: June 15, 2013 in Dalvir Gill, Haiku Punjabi, Writer

Dalvir Gill - 56 Haiku in Punjabi

1

ਬਿਰਹਾ –
ਚਾਹ ਦੇ ਕੱਪ ਕੰਢੇ ਛਪਿਆ
ਸੁਰਖੀ ਦਾ ਨਿਸ਼ਾਨ

2

ਤੇਜ਼ ਬਾਰਿਸ਼ –
ਧੋਤਾ ਗਿਆ ਗਰਦਾ
ਜੰਮਿਆ ਚਿਰ ਦਾ

3

ਕੰਗਣੀ ਵਾਲਾ ਗਲਾਸ –
ਪਿੰਡ ਵਾਲੇ ਬੰਦ ਖੂਹ ਦਾ
ਸਵਾਦ ਲਵਾਂ ਕੇਨੇਡੇ

4
ਬੀੜੀ ਪੀਵਣ
ਰਾਮ ਰਾਵਣ ਇਕੱਠੇ –
ਪੁਤਲਾ ਮਚਦਾ

5

ਬਰਫ਼ੀਲੀ ਚੋਟੀ
ਇਸਦਾ ਕੋਈ ਨਾਮ ਹੋਏਗਾ
ਕੀ ਲੋੜ ਹੈ

6

ਚਾਨਣ-ਮਿਨਾਰਾ
ਸਮੁੰਦਰੀ ਧੁੰਦ ‘ਚ –
ਜੁਗਨੂੰ

7

ਜਦ ਤਕ ਗਿਣੇ
5-7-5
ਤੂਫ਼ਾਨ ਗਾਇਬ

8

ਪੇਂਡੂਲੰਮ –
ਕਰ ਆਪਨੇ ਦੀਪਕ
ਖੂਹ ਮੇਂ ਪੜੇ ਧੜੰਮ

9

ਤਿੱਖੀ ਧਾਰ ਗੰਡਾਸਾ
ਨਾਲੇ ਢਹੀ ਕੰਧ ਤੋ ਤੱਕੇ
ਅਲ੍ਹੜ ਦਾ ਹਾਸਾ

10

ਬੈਠੀ ਤਿਤਲੀ
ਨਜਦੀਕ ਫੁੱਲ ਗਿਆ –
ਸੁਬਕ ਰੁਮਕਾ

11

ਗ੍ਰਹਿਣ ਹਟਿਆ –
ਆ ਪਹੁੰਚੀ ਤਿੱਤਲੀ
ਟਹਿਕਿਆ ਫੁੱਲ

12

ਪੱਗ ਦੇ ਆਖਰੀ ਵਲ ਦਾ ਵੱਲ
ਅੱਜ ਆਇਆ ਪਹਿਲੀ ਵਾਰ –
ਵੈਸਾਖੀ

13

ਨਸ਼ੇ ‘ਚ ਟੱਲੀ –
ਸਵਾਲ ਕਿੰਨੇ ਪੁੱਛ ਹੋਣ
ਰੂਹ-ਬ-ਖ਼ੁਦ

14

ਹੰਝੂ ਰਸਨ
ਲੋ’ ਪੁਛਹ ਕਸਣ
ਸਜਨ ਵਸਣ ਪਰਹ

14

ਦਿਖਣ ਤੋਂ ਪਹਿਲਾਂ ਸੁਣਦਾ
ਛਰਾਟਾ ਭਾਦੋਂ ਦਾ

15

ਇੱਕ ਅਸੀਸ
ਹਰ ਔਖੇ ਸਫ਼ਰ ‘ਤੇ –
ਸੁੱਕਾ ਬੁੱਢਾ ਬੋਹੜ

16

ਸਵਰਗੀ ਬੂਹਾ –
ਆਪੇ ਹਾਰ ਬਣਾਵੇ ਆਪੇ
ਕਰੇ ਸੁਆਗਤ

17

ਬੱਦਲਵਾਈ –
ਮੋਤੀਏ ਦੇ ਫੁੱਲਾਂ ਸੰਗ
ਖੁੱਲਾ ਆਸਮਾਨ

18

ਸ਼ਾਂਤ ਪਰੀਵਜ ਦਾ ਪਿਯਾਰਾ ਮੁੱਖੜਾ
ਹੱਥ ‘ਚੋਂ ਸਰਕ ਗਿਆ ਹੱਥ –
ਅਲਵਿਦਾ

19

ਤਿੱਤਲੀ ਆ ਬੈਠੀ
ਇੱਕਲੋਤੇ ਫੁੱਲ ਉੱਪਰ
ਪਰੀਪੂਰਨ ਤਸਵੀਰ

20

ਪੂਰਨਮਾਸ਼ੀ ਦਾ ਚੰਦ੍ਰਮਾ
ਰੁਸ਼ਨਾ ਰਿਹਾ ਉਸਦਾ ਚਿਹਰਾ –
ਸੱਤ ਕੀ ਮਾਇਆ

21

ਜਨਮ ਅਸ਼ਟਮੀ ਪੂਜਾ ਵੇਲੇ
ਰਾਧਾ ਦੀ ਕਮਰ ਵਲੇ ਕੇਸ਼ੋ –
ਪ੍ਰੇਮ ਅਕਾਲੀ

22

ਅਮ੍ਰਿਤ-ਵੇਲਾ –
ਝਰ-ਝਰ ਝਰੇ ਫੁਹਾਰ
ਰਾਗ ਪੰਖੇਰੂ

23

ਅੱਖ
ਚੀਰ ਮਿਲੇ
ਘੁੰਡ

24

ਰੱਖੜ-ਪੁੰਨਿਆਂ ਦਾ ਚੰਦ
ਇੱਕ ਦੂਜੀ ਗੁੱਟ ਬੰਨ ਰੱਖੜੀਆਂ
ਤਿੰਨੋਂ ਭੈਣਾਂ ਖਿੱੜ-ਖਿੱੜ ਹੱਸਣ

25

ਸਾਉਣ ਦੀ ਝੜੀ –
ਨੀਵੀ ਪਾ ਬੈਠੀ
ਤਸਵੀਰ ਤੇ ਟਿਕ ਟਕੀ

26

ਫਰਾਉਨ ਦਾ ਮਕਬਰਾ –
ਡੁੱਬ ਰਿਹਾ ਸੂਰਜ
ਸੱਜੀ ਬਾਹੀ ਨੂੰ ਐਨ ਸਿੱਧਾ

27

ਸੰਗੀਤ –
ਪੱਤਿਆਂ ਥੀਂ
ਪੌਣ

28

ਭਾਦੋਂ ਰਾਤ ਦਾ ਹੁੰਮਸ
ਪੱਖੀ ਘੁੰਗਰੂੰਆਂ ਵਾਲੀ
ਭਰੇ ਹੁੰਘਾਰਾ

29

ਸਰਘੀ ਵੇਲਾ
ਅਧਰਿੜਕੇ ਦੀ ਖੁਸ਼ਬੂ
ਚਿੜੀਆਂ ਚਹਿਕਣ ਮੇਰੇ ਵਹਿੜੇ

30

ਸੰਝ-ਵੇਲਾ
ਬੂਹੇ ਠੱਕ ਠੱਕ
ਝਾਂਝਰ ਛਨਨ ਛਣ

31

ਆਸਮਾਨੀ ਜੁੜਦੇ ਬੱਦਲ
ਵਣਜਾਰੇ ਕੋਲ ਮੁਟਿਆਰਾਂ
ਵਾਹ ਮਾਹ ਸਾਉਣ

32

ਸਿਖਰ ਦੁਪਹਿਰਾ –
ਇੱਕ ਮੁਟਿਆਰ
ਝੋਨਾ ਲਾਉਂਦੀ

33

ਆਰ ‘ਹਾਤਾ
ਪਾਰ ਬਾਬਾ
ਬਾਬਾਣੀਆਂ ਬਾਤਾਂ

34

ਪੌਂਣਾਂ ਥੀਂ
ਇੱਕ ਸ਼ਾਂਤ ਨਦੀ
ਮੈਂ ਵਗਾਂ

35

ਪੁਰਾਣਾ ਸਿੱਕਾ
ਵਿਚ ਗਲੀ ਵੀ ਗੋਲ
ਦੁਨੀਆ ਦਿਸਦੀ ਗੋਲ ਗੋਲ

36

ਮਾਖੇ ਬੋਲ
ਰਿਮਝਿਮ ਬਰਸੇ ਮੇਘਾ
ਸਰਸ਼ਾਰ ਮੈਂ ਭਿੱਜਦਾ

37

ਉੱਚਾ ਚੋਉਬਾਰਾ
ਕੂਚੀਆਂ ਅੱਡੀਆਂ
ਝਾਂਝਰ ਪਾ-ਪਾ ਚੱੜ੍ਹਦੀ

38

ਚੰਨ ਚਰਾਂਦੀਂ ਅੱਧੀ-ਰਾਤੀਂ
ਗਾਉਂਦੇ ਤੁਰਦੇ
ਸਹਿਏ ਪਹਿਆ ਦੜੰਗਿਆ

39

ਡੱਫ਼ ਸਮਤਾਲ
ਦਰਵੇਸ਼ ਘੁੰਮਣ
ਲਾਟ ਸ਼ਮਾ ਦੀ ਕੰਬੀ

40

ਬੁੱਤ ਹਾਰ ਖੜ੍ਹੀ
ਪਾ ਭੀੜੀ ਪੈੰਟ
ਹਥੋਂ ਕਿਤਾਬਾਂ ਸੁੱਟ

41

ਹਨੇਰਾ
ਮੋਤੀ ਚਮਕਣ
ਰਾਣੋ ਹੱਸਦੀ

42

ਸੂਏ ਕੰਢੇ
ਡਾਰ ਕਿਕਰਾਂ ਦੀ
ਜਾਏ ਦੁਮੇਲੋਂ ਪਾਰ

43

ਬਗੁਲੇ ਉੱਡਣ
ਵਿੱਚ ਆਸਮਾਨੀ
ਸਰਕੇ ਇੱਕ ਲਕੀਰ

44

ਵਟੋਂ ਓਖੜਿਆ
ਲਹਿਰਾ ਕੇ
ਕਣਕਾਂ ਝੂੰਮਣ ਚਾਰ-ਚੁਫੇਰੇ

45

ਮਲੇਰ ਕੋਟਲੇ ਦੰਗਲ
ਝਟਕਾ ਇੱਕ ਹਲਾਲ
ਦੋਵੇਂ ਬੱਕਰੇ ਮੈਂ ਮੈਂ

46

ਉੱਚਾ ਮੁਨਾਰਾ
ਹਵਾ ਦਾ ਬੁੱਲਾ
ਖ਼ੱਤ ਹਥੋਂ ਛੁੱਟਾ

47

ਬਿਸਕੁੱਟ ਡੁਬੋਇਆ
ਚਾਹ ‘ਚ ਰਹ ਗਿਆ –
ਫੋਕੀ ਮੁਸਕੜੀ

48

ਲੰਚ-ਬ੍ਰੇਕ –
ਗੱਲਾਂ ਕਰਦੇ
ਕੰਮ ਬਾਰੇ

49

ਸੁੰਨ ਮਸਾਣ
ਪਾਂਧੀ ਗੁਪਤ
ਚੱਪਲ ਚੁਗਲੀ ਕਰਦੀ

50

ਨਜ਼ਰ ਨੀਵੀਂ
ਟੋਭੇ ਕੰਢਾ
ਆਸਮਾਨ ਦਾ ਪਰਤਾਵਾ

51

ਬੋਲੀਆਂ ਪਾਵੇ ਰੂਹ
ਆਪਾ ਭੰਗੜਾ –
ਪੈਲ ਮੋਰ ਦੀ ਬੇਲੇ

52

ਚੜ੍ਹ ਕੋਠੇ ਕੂਕਾਂ
ਉੱਸਦਾ ਨਾਮ
ਸਿਰਫ ਉਸਨੂੰ ਸੁਣਦਾ

53

ਵਿੱਚ ਹਨੇਰੇ
ਚਮਕਣ ਦੰਦ
ਦਿੱਸਦਾ ਹਾਸਾ

54

ਤਾਰੇ ਚਮਕਣ
ਨਿੱਖਰੀ ਕੰਧ –
ਕੁੜੀਆਂ ਸਾਂਝੀ ਲਾਈ

55

ਲਾਅਨ ਨੂੰ ਪਾਣੀ
ਘੁੰਮਦੀ ਬਾਰਿਸ਼
ਚਿੜੀਆਂ ਕੁੱਦਣ ਅੱਗੇ

56

ਮੈਂ ਪਰਬਤ ਦੀ ਸਿਖਰ
ਹਾਇਕੂ ਅਧਿਆਪਕ ਉਡੀਕੇ
5-7-5

Advertisements
Comments

Leave a Reply

Please log in using one of these methods to post your comment:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s